SBI ਬੈਂਕ ਨੇ 60,000 ਗਾਹਕਾਂ ਦੇ ਖਾਤੇ ਕਰ ਦਿੱਤੇ ਬੰਦ, ਪੜ੍ਹੋ ਤੁਹਾਡਾ ਖਾਤਾ ਵੀ ਬੰਦ ਹੋਣ ਵਾਲੀ ਲਿਸਟ ‘ਚ ਤਾਂ ਨਹੀਂ

SBI ਬੈਂਕ ਨੇ 60,000 ਗਾਹਕਾਂ ਦੇ ਖਾਤੇ ਕਰ ਦਿੱਤੇ ਬੰਦ, ਪੜ੍ਹੋ ਤੁਹਾਡਾ ਖਾਤਾ ਵੀ ਬੰਦ ਹੋਣ ਵਾਲੀ ਲਿਸਟ ‘ਚ ਤਾਂ ਨਹੀਂ

ਨਵੀਂ ਦਿੱਲੀ (ਵੀਓਪੀ ਬਿਊਰੋ) – ਬੈਂਕਾਂ ਵਿਚ ਖਾਤਾ ਰੱਖਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ। ਸਣੇ ਕਈ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਨੇ ਲੱਖਾਂ ਚਾਲੂ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਿਰਫ ਸਟੇਟ ਬੈਂਕ ਨੇ ਹੀ ਲਗਭਗ 60,000 ਗਾਹਕਾਂ ਦੇ ਖਾਤੇ ਬੰਦ ਕਰ ਦਿੱਤੇ ਹਨ। ਦੱਸ ਦਈਏ ਕਿ ਬੈਂਕ ਨੇ ਇਹ ਖਾਤੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ‘ਤੇ ਬੰਦ ਕੀਤੇ ਹਨ।

ਕਈ ਛੋਟੇ ਕਾਰੋਬਾਰੀਆਂ ਨੂੰ ਚਾਲੂ ਖਾਤਾ ਬੰਦ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜੇ ਗਾਹਕ ਨੇ ਕਿਸੇ ਹੋਰ ਬੈਂਕ ਤੋਂ ਕਰਜ਼ਾ ਲਿਆ ਹੈ, ਤਾਂ ਬੈਂਕ ਇਨ੍ਹਾਂ ਗਾਹਕਾਂ ਦਾ ਚਾਲੂ ਖਾਤਾ ਨਹੀਂ ਖੋਲ੍ਹ ਸਕਦਾ। ਆਓ ਤੁਹਾਨੂੰ ਆਰਬੀਆਈ ਦੇ ਇਸ ਨਿਯਮ ਬਾਰੇ ਦੱਸਦੇ ਹਾਂ-

ਕਿਉ ਹੋਏ ਖਾਤੇ ਬੰਦ?

ਆਰਬੀਆਈ ਦੇ ਨਵੇਂ ਨਿਯਮਾਂ ਦੇ ਕਾਰਨ, ਗਾਹਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਈਟੀ ਨੂੰ ਦੱਸਿਆ ਕਿ ਹਜ਼ਾਰਾਂ ਖਾਤੇ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਹੈ। ਜੇਕਰ ਅਸੀਂ ਸਾਰੇ ਬੈਂਕਾਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ।

Leave a Reply

Your email address will not be published. Required fields are marked *

error: Content is protected !!