ਲੋਕਾਂ ਨੇ ਹਾਕੀ ਦੀ ਹਾਰ ਦਾ ਮੋਦੀ ਸਿਰ ਭੰਨ੍ਹਿਆ ਭਾਂਡਾ, ਇਕ ਨੇ ਕਿਹਾ ਕੁੜੀਆਂ ਵਾਲਾ ਮੈਂਚ ਨਾ ਦੇਖਣਾ ਮੋਦੀ ਸਾਬ, ਇਕ ਨੇ ਤਾਂ ਸਿਰਾ ਹੀ ਲਾ ਦਿੱਤਾ, ਪੜ੍ਹੋ

ਲੋਕਾਂ ਨੇ ਹਾਕੀ ਦੀ ਹਾਰ ਦਾ ਮੋਦੀ ਸਿਰ ਭੰਨ੍ਹਿਆ ਭਾਂਡਾ, ਇਕ ਨੇ ਕਿਹਾ ਕੁੜੀਆਂ ਵਾਲਾ ਮੈਂਚ ਨਾ ਦੇਖਣਾ ਮੋਦੀ ਸਾਬ, ਇਕ ਨੇ ਤਾਂ ਸਿਰਾ ਹੀ ਲਾ ਦਿੱਤਾ, ਪੜ੍ਹੋ

ਨਵੀਂ ਦਿੱਲੀ (ਵੀਓਪੀ ਬਿਊਰੋ) – ਭਾਰਤੀ ਪੁਰਸ਼ ਹਾਕੀ ਟੀਮ ਬੈਲਜੀਅਮ ਤੋਂ ਆਪਣਾ ਮੈਚ २-५ ਨਾਲ ਹਾਰ ਗਈ। ਦੇਖਦੇ ਹੀ ਦੇਖਦੇ ਟਵਿਟਰ ਤੇ ਪਨੌਤੀ ਟ੍ਰੈਂਡ ਹੋਣ ਲੱਗ ਪਿਆ। ਪਨੌਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਗਿਆ।

ਇਹ ਇਸ ਲਈ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਦਾ ਹੌਸਲਾ ਵਧਾਉਣ ਲਈ ਸਾਰਾ ਮੈਚ ਦੇਖਿਆ ਤੇ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਮੈਂ ਹਾਕੀ ਦਾ ਮੈਚ ਵੇਖ ਰਿਹਾ ਹਾਂ।


ਬੱਸ ਇਸ ਤੋਂ ਬਾਅਦ ਹੀ ਲੋਕਾਂ ਦੇ ਟਵੀਟ ਸ਼ੁਰੂ ਹੋ ਗਏ ਤੇ ਟੀਮ ਇੰਡੀਆ ਪਹਿਲਾਂ ਬਰਾਬਰ ਗੋਲਾਂ ਉਪਰ ਚੱਲ ਰਹੀ ਸੀ ਫਿਰ ਅਚਾਨਕ ਬੈਲਜੀਅਮ ਨਾਲੋਂ ਪੱਛੜ ਗਈ ਤੇ ਫਿਰ ਦੇਖਦੇ ਹੀ ਦੇਖਦੇ ਲੋਕਾਂ ਨੇ ਪਨੌਤੀ ਦਾ ਹੜ੍ਹ ਲਿਆ ਦਿੱਤਾ।

ਲੋਕਾਂ ਨੇ ਭਾਰਤੀ ਪੁਰਸ਼ ਟੀਮ ਦੀ ਹਾਰ ਦਾ ਮੋਦੀ ਸਿਰ ਭਾਂਡਾ ਭੰਨ੍ਹ ਦਿੱਤਾ। ਕਈ ਲੋਕਾਂ ਨੇ ਕਿਹਾ ਕਿ ਜਦੋਂ ਚੰਦਰਯਾਨ-२ ਫੇਲ੍ਹ ਹੋਇਆ ਸੀ ਉਸ ਵੇਲੇ ਵੀ ਮੋਦੀ ਉਸਨੂੰ ਵੇਖ ਰਹੇ ਸਨ।

ਇਸ ਲਈ ਕਈ ਲੋਕਾਂ ਨੇ ਕੂਮੈਂਟ ਕਰਕੇ ਕਿਹਾ ਕਿ ਮੋਦੀ ਸਾਹਿਬ ਕੁੜੀਆਂ ਵਾਲਾ ਮੈਚ ਤੁਸੀਂ ਨਾ ਦੇਖਣਾ ਕਿਤੇ ਉਹ ਵੀ ਨਾ ਹਰ ਜਾਣ। ਇਕ ਹੋਰ ਨੇ ਟਵਿਟ ਕਰਕੇ ਕਿਹਾ ਕਿ ਮੋਦੀ ਜਿਸ ਚੀਜ਼ ਨੂੰ ਵੀ ਛੂਹਦੇ ਹਨ ਉਹ ਰਾਖ ਬਣ ਜਾਂਦੀ ਹੈ।

Leave a Reply

Your email address will not be published. Required fields are marked *

error: Content is protected !!