ਅੰਗਹੀਣਤਾ ਸਰਟੀਫੀਕੇਟ ਦੀ ਪ੍ਰਤੀਸ਼ਤਾਂ ਵਿੱਚ ਵਾਧਾ ਕਰ ਪਦ- ਉੱਨਤ ਹੋਏ ਵਿਅਕਤੀ ਖਿਲਾਫ਼ ਸਿਵਿਲ ਸਰਜਨ ਬਰਨਾਲਾ ਵੱਲੋ ਜਾਂਚ ਆਰੰਭੀ

ਅੰਗਹੀਣਤਾ ਸਰਟੀਫੀਕੇਟ ਦੀ ਪ੍ਰਤੀਸ਼ਤਾਂ ਵਿੱਚ ਵਾਧਾ ਕਰ ਪਦ- ਉੱਨਤ ਹੋਏ ਵਿਅਕਤੀ ਖਿਲਾਫ਼ ਸਿਵਿਲ ਸਰਜਨ ਬਰਨਾਲਾ ਵੱਲੋ ਜਾਂਚ ਆਰੰਭੀ

ਮਾਮਲੇ ਦੀ ਤਹਿ ਤੱਕ ਕੀਤੀ ਜਾਵੇਗੀ ਜਾਂਚ – ਡਾ. ਔਲਖ

ਬਰਨਾਲਾ (ਹਿਮਾਂਸ਼ੂ ਗੋਇਲ)  ਅੰਗਹੀਣਤਾ ਸਰਟੀਫੀਕੇਟ ਵਿਚ ਕਥਿਤ ਅੰਗਹੀਣਤਾ ਦੀ ਪ੍ਰਤੀਸ਼ਤਤਾ ਵਿਚ ਵਾਧਾ ਕਰਕੇ ਤਰੱਕੀ ਕਰਨ ਵਾਲੇ ਸ਼ੱਕੀ ਕਰਮਚਾਰੀਆਂ ਅਤੇ ਅਧਿਕਾਰੀਆ ਦੀ ਜਾਂਚ ਲਈ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਔਲਖ ਵੱਲੋ ਦਫ਼ਤਰੀ ਹੁਕਮ ਜਾਰੀ ਕਰ ਇਸ ਮਾਮਲੇ ਦੀ ਪੜਚੋਲ ਕੀਤੀ ਗਈ, ਜਿਸ ਵਿੱਚ ਪਿਛਲੇ ਦਿਨੀਂ ਕਥਿਤ ਦੋਸ਼ੀ ਪਾਏ ਗਏ ਜਸਵਿੰਦਰ ਸਿੰਘ ਨੂੰ ਕਲਰਕ ਦੀ ਪੋਸਟ ਤੋਂ ਪਦ – ਉੱਨਤੀ ਵਾਪਿਸ ਲੈਂਦੇ ਮੁੜ ਸਵੀਪਰ- ਕੰਮ -ਚੌਂਕੀਦਾਰ ਦੀ ਪੋਸਟ ਤੇ ਵਾਪਸ ਭੇਜ ਦਿੱਤਾ ਗਿਆ ਸੀ,ਪਰ ਸਿਵਿਲ ਸਰਜਨ ਬਰਨਾਲਾ ਵੱਲੋ ਮੁੜ ਕਥਿਤ ਸ਼ਕੀ ਪਾਏ ਜਾਣ ਤੇ ਇੱਕ ਹੋਰ ਮਲਟੀਪਰਪਜ਼ ਹੈਲਥ – ਵਰਕਰ ਤੋਂ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਤੇ ਪਦ ਉੱਨਤ ਹੋਏ ਕਰਮਚਾਰੀ ਦੀ ਜਾਂਚ ਆਰੰਭ ਕਰ ਦਿੱਤੀ ਹੈਂ।

ਉਸ ਕਰਮਚਾਰੀ ਵੱਲੋ ਪੰਜਾਹ ਪ੍ਰਤੀਸ਼ਤ ਦਾ ਸਰਟੀਫਿਕੇਟ ਲਗਾਕੇ ਸਾਲ 2016 ਵਿੱਚ ਪਦ ਉੱਨਤੀ ਲਈ ਹੈ । ਜਾਂਚ ਦੌਰਾਨ ਉਸ ਦੀ ਅੰਗਹੀਣਤਾ ਦਾ ਪ੍ਰਤੀਸ਼ਤ 36% ਪਾਇਆ ਗਿਆ ਹੈ ਜੋਂ ਕਿ ਇਸ ਸ਼ਰਤ ਨੂੰ ਪੂਰਾ ਨਹੀਂ ਕਰਦਾ ਅਤੇ ਇਸ ਲਈ ਘਟੋ – ਘੱਟ ਮਾਪ 40 ਪ੍ਰਤੀਸ਼ਤ ਬਣਦੀ ਹੈਂ। ਇਸ ਜਾਂਚ ਨੂੰ ਮੈਡੀਕਲ ਕਾਲਜ ਪਟਿਆਲਾ ਨੂੰ ਭੇਜਿਆ ਗਿਆ ਸੀ । ਇਸ ਸੰਬਧੀ ਕਥਿਤ ਦੋਸ਼ੀ ਵੱਲੋ ਅਪੀਲ ਕੀਤੀ ਗਈ ਹੈ ਕਿ ਉਸ ਦੀ ਅੰਗਹੀਣਤਾ ਮਾਪ ਦੀ ਉੱਚ ਪੱਧਰੀ ਜਾਂਚ ਪੀ . ਜੀ. ਆਈ . ਨੂੰ ਭੇਜੀ ਜਾਵੇ । ਡਾਕਟਰ ਔਲਖ ਵੱਲੋ ਉਸ ਦੀ ਪਹਿਚਾਣ ਪੁੱਛੇ ਜਾਣ ਤੇ ਉਸ ਨੂੰ ਜਨਤਕ ਨਾ ਕਰਨ ਲਈ ਕਿਹਾ ,ਕਿਉਕਿ ਮਾਮਲੇ ਦੀ ਹਜੇ ਜਾਂਚ ਚੱਲ ਰਹੀ ਹੈ ।

 

ਇਸ ਸੰਬਧੀ ਜਦੋਂ ਉੱਕਤ ਵਿਅਕਤੀ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋ ਫ਼ੋਨ ਨਹੀਂ ਚੁੱਕਿਆ ਗਿਆ।

Leave a Reply

Your email address will not be published. Required fields are marked *

error: Content is protected !!