12ਵੀਂ ਜਮਾਤ ‘ਚ ਪੜ੍ਹਦੀ ਕੁੜੀ ਸਕੂਲ ਦੇ ਬੱਸ ਡਰਾਈਵਰ ਨਾਲ ਭੱਜੀ, ਘਰਦਿਆਂ ਦਾ 6 ਤੋਲੇ ਸੋਨਾ ਵੀ ਗਾਇਬ, ਪੜ੍ਹੋ 

12ਵੀਂ ਜਮਾਤ ‘ਚ ਪੜ੍ਹਦੀ ਕੁੜੀ ਸਕੂਲ ਦੇ ਬੱਸ ਡਰਾਈਵਰ ਨਾਲ ਭੱਜੀ, ਘਰਦਿਆਂ ਦਾ 6 ਤੋਲੇ ਸੋਨਾ ਵੀ ਗਾਇਬ, ਪੜ੍ਹੋ

ਭੋਗਪੁਰ (ਵੀਓਪੀ ਬਿਊਰੋ) – ਜਲੰਧਰ ਦੇ ਭੋਗਪੁਰ ਤੋਂ ਇਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ 12ਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਸਕੂਲ ਦੇ ਬੱਸ ਡਰਾਈਵਰ ਨਾਲ ਫਰਾਰ ਹੋ ਗਈ ਹੈ। ਲੜਕੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੜਕੀ ਦੇ ਘਰੋਂ 6 ਤੋਲੇ ਸੋਨਾ ਵੀ ਗਾਇਬ ਹੋ ਗਿਆ ਹੈ। ਪੁਲਿਸ ਨੇ ਸ਼ੱਕ ਕੀਤਾ ਹੈ ਕਿ ਲੜਕੀ ਘਰੋਂ ਫਰਾਰ ਹੋਣ ਵੇਲੇ ਸੋਨਾ ਨਾਲ ਲੈ ਗਈ ਹੈ।

ਪਿੰਡ ਲੜੋਈ ਦੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਬਲਜਿੰਦਰ ਸਿੰਘ ਦੀ ਮੌਤ 11 ਸਾਲ ਪਹਿਲਾਂ ਹੋ ਚੁੱਕੀ ਹੈ। ਬਲਜਿੰਦਰ ਦੀ ਬਾਲਿਗ ਲੜਕੀ ਭੋਗਪੁਰ ਦੇ ਇੱਕ ਪ੍ਰਾਈਵੇਟ ਸਕੂਲ ‘ਚ 12ਵੀਂ ਦੀ ਵਿਦਿਆਰਥਣ ਹੈ ਅਤੇ 31 ਜੁਲਾਈ ਨੂੰ ਸਵੇਰੇ 7.30 ਵਜੇ ਦੇ ਕਰੀਬ ਘਰੋਂ ਸਕੂਲ ਪੜ੍ਹਨ ਗਈ ਅਤੇ ਦੇਰ ਸ਼ਾਮ ਤੱਕ ਘਰ ਵਾਪਿਸ ਨਹੀਂ ਆਈ। ਲੜਕੀ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ।

ਪਤਾ ਲੱਗਣ ‘ਤੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਲੜਕੀ 31 ਜੁਲਾਈ ਨੂੰ ਸਕੂਲ ਨਹੀਂ ਆਈ। ਸੁਰਜੀਤ ਨੇ ਦੱਸਿਆ ਕਿ ਪਿੰਡ ਲੁਹਾਰਾਂ ਦਾ ਰਹਿਣ ਵਾਲਾ ਅਮਰਜੀਤ ਸਕੂਲ ਦੀ ਬੱਸ ਚਲਾਉਂਦਾ ਹੈ। ਲੜਕੀ ਸਕੂਲ ਆਉਣ-ਜਾਣ ‘ਤੇ ਉਸਦੀ ਉਸ ਨਾਲ ਪਹਿਚਾਣ ਹੋ ਗਈ।

ਆਪਣੇ ਲੈਵਲ ‘ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਡਰਾਈਵਰ ਹੀ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਜਾਂਚ ਅਧਿਕਾਰੀ ਥਾਣੇਦਾਰ ਪ੍ਰੇਮਜੀਤ ਸਿੰਘ ਨੇ ਦੱਸਿਆ ਕਿ ਲੜਕੀ-ਲੜਕੇ ਦੀ ਤਲਾਸ਼ ਲਈ ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

Leave a Reply

Your email address will not be published. Required fields are marked *

error: Content is protected !!