ਅੱਜ ਤੇ ਕੱਲ੍ਹ ਪੰਜਾਬ ‘ਚ ਭਾਰੀ ਬਾਰਿਸ਼ ਦੇ ਆਸਾਰ, ਪੜ੍ਹੋ ਕਿਹੜੇ ਜ਼ਿਲ੍ਹੇ ‘ਚ ਪੈਣਾ ਹੈ ਜ਼ਿਆਦਾ ਮੀਂਹ

ਅੱਜ ਤੇ ਕੱਲ੍ਹ ਪੰਜਾਬ ‘ਚ ਭਾਰੀ ਬਾਰਿਸ਼ ਦੇ ਆਸਾਰ, ਪੜ੍ਹੋ ਕਿਹੜੇ ਜ਼ਿਲ੍ਹੇ ‘ਚ ਪੈਣਾ ਹੈ ਜ਼ਿਆਦਾ ਮੀਂਹ

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਵਿਚ ਮੌਨਸੂਨ ਕਮਜ਼ੋਰ ਨਹੀਂ ਪਿਆ। ਮੰਗਲਵਾਰ ਨੂੰ ਵੀ ਕਈ ਥਾਈਂ ਮੌਨਸੂਨ ਦੀ ਭਰਵੀਂ ਬਾਰਿਸ਼ ਹੋਈ। ਲੁਧਿਆਣਾ, ਪਟਿਆਲਾ, ਅੰਮਿ੍ਤਸਰ ਸਮੇਤ ਕਈ ਥਾਈਂ ਤੇਜ਼ ਹਵਾਵਾਂ ਦਰਮਿਆਨ ਸਵੇਰ ਤੋਂ ਲੈ ਕੇ ਦੁਪਹਿਰ ਤਕ ਬਾਰਿਸ਼ ਹੋਈ ਜਿਸ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਲੁਧਿਆਣੇ ‘ਚ 55 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਜਦਕਿ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪਟਿਆਲੇ ‘ਚ 5.5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ। ਉਧਰ ਚੰਡੀਗੜ੍ਹ ਵਿਚ 2.2 ਐੱਮਐੱਮ, ਅੰਮਿ੍ਤਸਰ ਚ 2.5 ਐੱਮਐੱਮ, ਤੇ ਫ਼ਰੀਦਕੋਟ ‘ਚ 1.8 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਪੀਏਯੂ ਦੇ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਹਾ ਕਿ ਬੁੱਧਵਾਰ ਤੇ ਵੀਰਵਾਰ ਨੂੰ ਸੂਬੇ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਦੋਵੇਂ ਦਿਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਅਜਿਹੇ ਵਿਚ ਕਿਸਾਨਾਂ ਨੂੰ ਸਲਾਹ ਹੈ ਕਿ ਉਹ ਫ਼ਸਲਾਂ ‘ਤੇ ਛਿੜਕਾਅ ਨਾ ਕਰਨ, ਪੈਲੀਆਂ ਵਿਚ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਵੱਟਾਂ ਨੂੰ ਪਤਲਾ ਕਰ ਲੈਣ। ਡਾ. ਗਿੱਲ ਅਨੁਸਾਰ ਜੁਲਾਈ ਵਿਚ ਸਧਾਰਨ ਨਾਲੋਂ ਕਿਤੇ ਜ਼ਿਆਦਾ ਬਾਰਿਸ਼ ਹੋਈ ਹੈ ਜਿਸ ਨਾਲ ਪੰਜਾਬ ਵਿਚ ਜੋ ਬਾਰਿਸ਼ ਦੀ ਕਮੀ ਚੱਲ ਰਹੀ ਸੀ ਉਹ ਪੂਰੀ ਹੋ ਗਈ ਹੈ।

ਅਜੇ ਅਗਸਤ ਤੇ ਸਤੰਬਰ ਬਾਕੀ ਹੈ। ਇਸ ਵਾਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਨ੍ਹਾਂ ਦੋਵਾਂ ਮਹੀਨਿਆਂ ਵਿਚ ਮੌਨਸੂਨ ਰੱਜ ਕੇ ਵਰ੍ਹੇਗਾ। ਪੰਜਾਬ ਵਿਚ ਹੁਣ ਤਕ ਜਿੰਨੀ ਬਾਰਿਸ਼ ਹੋਈ ਹੈ ਉਹ ਫ਼ਸਲਾਂ ਲਈ ਫ਼ਾਇਦੇਮੰਦ ਹੈ ਤੇ ਇਸ ਨਾਲ ਕਿਸੇ ਫ਼ਸਲ ਨੂੰ ਨੁਕਸਾਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ।

Leave a Reply

Your email address will not be published. Required fields are marked *

error: Content is protected !!