ਹਨੀ ਸਿੰਘ ਨਸ਼ੇ ਵਿੱਚ ਸੀ ਤੇ ਦੂਜੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ ਤੇ ਨਾਲੇ ਘਰੇਲੂਾ ਹਿੰਸਾ ਕਰਦਾ ਸੀ, ਜਾਣੋਂ ਕਿਸ ਨੇ ਲਾਏ ਇਹ ਇਲਜ਼ਾਮ

ਹਨੀ ਸਿੰਘ ਨਸ਼ੇ ‘ਚ ਦੂਜੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ ਤੇ ਨਾਲੇ ਘਰੇਲੂਾ ਹਿੰਸਾ ਕਰਦਾ ਸੀ, ਜਾਣੋਂ ਕਿਸ ਨੇ ਲਾਏ ਇਹ ਇਲਜ਼ਾਮ

 

ਵੀਓਪੀ ਡੈਸਕ – ਆਪਣੇ ਰੈਪ ਲਈ ਜਾਣੇ ਜਾਂਦੇ ਪੌਪ ਗਾਇਕ ਤੇ ਸੰਗੀਤਕਾਰ ਯੋ-ਯੋ ਹਨੀ ਮੁਸ਼ਕਲਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਹਨੀ ਸਿੰਘ ਦੀ ਵਾਇਫ਼ ਨੇ ਹਨੀ ਦੇ ਖਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਨੀ ਦੀ ਪਤਨੀ ਸ਼ਾਲਿਨੀ ਨੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਮਾਮਲਾ ਦਾਇਰ ਕੀਤਾ ਹੈ। ਇਸ ਤੋਂ ਤੁਰੰਤ ਬਾਅਦ ਕੋਰਟ ਨੇ ਹਨੀ ਸਿੰਘ ਖਿਲਾਫ ਨੋਟਿਸ ਜਾਰੀ ਕਰਕੇ ਜਲਦ ਜਵਾਬ ਮੰਗਿਆ ਹੈ। ਹੁਣ ਹਨੀ ਸਿੰਘ ਨੂੰ ਜਵਾਬ ਦੇਣਾ ਪਵੇਗਾ।

ਸ਼ਾਲਿਨੀ ਨੇ ਹਨੀ ਸਿੰਘ ‘ਤੇ ਹਮਲੇ, ਮਾਨਸਿਕ ਤਣਾਅ ਤੇ ਭਾਵਨਾਤਮਕ ਤਸ਼ੱਦਦ ਦੇ ਗੰਭੀਰ ਦੋਸ਼ ਲਗਾਏ ਹਨ। ਯੋ ਯੋ ਹਨੀ ਸਿੰਘ ਦਾ ਅਸਲੀ ਨਾਂ ਹ੍ਰਿਦੇਸ਼ ਸਿੰਘ ਹੈ, ਸ਼ਾਲਿਨੀ ਨੇ ਦੋਸ਼ ਲਗਾਇਆ ਕਿ ਹ੍ਰਿਦੇਸ਼, ਉਸ ਦੇ ਮਾਪਿਆਂ ਅਤੇ ਛੋਟੀ ਭੈਣ ਨੇ ਉਸ ਦਾ ਸ਼ੋਸ਼ਣ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਦਾ ਵਿਆਹ 23 ਜਨਵਰੀ 2011 ਨੂੰ ਹੋਇਆ ਸੀ। ਹਾਲ ਹੀ ਵਿੱਚ, ਉਸਨੇ ਆਪਣੇ ਵਿਆਹ ਦੀ 10 ਵੀਂ ਵਰ੍ਹੇਗੰਡ ਮਨਾਈ ਸੀ। ਸ਼ਾਲਿਨੀ ਦੀ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਨੀ ਸਿੰਘ ਨਸ਼ੇ ਵਿੱਚ ਸੀ ਤੇ ਦੂਜੀਆਂ ਔਰਤਾਂ ਨਾਲ ਸੰਬੰਧ ਰੱਖਦਾ ਸੀ।ਸ਼ਾਲਿਨੀ ਦਾ ਕਹਿਣਾ ਹੈ ਕਿ ਹਨੀ ਸਿੰਘ ਦੇ ਕਈ ਹੋਰ ਔਰਤਾਂ ਨਾਲ ਸਰੀਰਕ ਸਬੰਧ ਹਨ। ਸ਼ਾਲਿਨੀ ਕਹਿੰਦੀ ਹੈ ਕਿ ਹਨੀ ਸਿੰਘ ਉਸ ਨੂੰ ਕਿਸੇ ਵੀ ਸਮਾਰੋਹ ਜਾਂ ਗਾਇਕੀ ਦੇ ਦੌਰੇ ‘ਤੇ ਲਿਜਾਣ ਲਈ ਬੁਰੀ ਤਰ੍ਹਾਂ ਕੁੱਟਦਾ ਹੈ।

ਇਸ ਦੇ ਨਾਲ ਹੀ ਸ਼ਾਲਿਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹਨੀ ਸਿੰਘ ਹੁਣ ਆਪਣੀ ਵਿਆਹ ਦੀ ਅੰਗੂਠੀ ਵੀ ਨਹੀਂ ਪਾਉਂਦੇ, ਇਹ ਕਹਿੰਦੇ ਹੋਏ ਕਿ ਹੀਰੇ ਪਹਿਨਣਾ ਉਸ ਦੀ ਕਿਸਮਤ ਲਈ ਚੰਗਾ ਸਾਬਤ ਨਹੀਂ ਹੁੰਦਾ।

ਦੱਸ ਦੇਈਏ ਕਿ ਹਨੀ ਸਿੰਘ ਨੇ ਵਿਆਹ ਨੂੰ ਤਿੰਨ ਸਾਲ ਤੱਕ ਦੁਨੀਆ ਤੋਂ ਲੁਕੋ ਕੇ ਰੱਖਿਆ ਸੀ। ਸਾਲ 2014 ਵਿੱਚ, ਹਨੀ ਸਿੰਘ ਨੇ ਪਹਿਲੀ ਵਾਰ ਪ੍ਰਸ਼ੰਸਕਾਂ ਲਈ ਸ਼ਾਲਿਨੀ ਨੂੰ ਪੇਸ਼ ਕੀਤਾ।

Leave a Reply

Your email address will not be published. Required fields are marked *

error: Content is protected !!