ਬੋਲਡ ਸੀਨ ਕਰਨ ਵਾਲੀ ਨੀਨਾ ਗੁਪਤ ਨੇ ਕਿਹਾ, ਮੇਰੇ ਕੋਲੋਂ ਡਾਇਰੈਕਟਰ ਨੇ ਕਰਵਾਇਆ ਸੀ ਇਹ ਕੰਮ, ਪੜ੍ਹੋ 

ਬੋਲਡ ਸੀਨ ਕਰਨ ਵਾਲੀ ਨੀਨਾ ਗੁਪਤ ਨੇ ਕਿਹਾ, ਮੇਰੇ ਕੋਲੋਂ ਡਾਇਰੈਕਟਰ ਨੇ ਕਰਵਾਇਆ ਸੀ ਇਹ ਕੰਮ, ਪੜ੍ਹੋ

ਨਵੀਂ ਦਿੱਲੀ (ਵੀਓਪੀ ਬਿਊਰੋ) –  ਬਾਲੀਵੁੱਡ ਦੀ ਮਸ਼ਹੂਰ ਬੋਲਡ ਐਕਟਰੈੱਸ ਨੀਨਾ ਗੁਪਤਾ ਨੇ ਫਿਲਮ ਇੰਡਸਟਰੀ ’ਚ ਖ਼ੁਦ ਨੂੰ ਸਾਬਿਤ ਕਰਨ ਲਈ ਕਾਫੀ ਮਿਹਨਤ ਕੀਤੀ ਹੈ। ਨੀਨਾ ਗੁਪਤਾ ਨੇ ਫਿਲਮਾਂ ’ਚ ਆਪਣੀ ਦੂਸਰੀ ਪਾਰੀ ਨਾਲ ਪਰੂਵ ਕਰ ਦਿੱਤਾ ਕਿ ਉਹ ਹਰ ਰੋਲ ’ਚ ਫਿਟ ਹੈ। ਹਾਲ ਹੀ ’ਚ ਰਿਲੀਜ਼ ਹੋਈ ਨੀਨਾ ਗੁਪਤਾ ਦੀ ਬਾਇਓਗ੍ਰਾਫੀ ‘ਸੱਚ ਕਹੂੰ ਤੋਂ’ ਤੋਂ ਬਾਅਦ ਤਾਂ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਭੂਚਾਲ ਹੀ ਆ ਗਿਆ। ਆਪਣੀ ਕਿਤਾਬ ’ਚ ਆਪਣੇ ਜੀਵਨ ਦੇ ਕੌੜੇ ਸੱਚ ਨੂੰ ਜ਼ਾਹਿਰ ਕਰਨ ਲਈ ਫੈਨਜ਼ ਨੀਨਾ ਗੁਪਤਾ ਨੂੰ ਸਲਾਮ ਕਰ ਰਹੇ ਹਨ।

ਇਸ ਕਿਤਾਬ ’ਚ ਨੀਨਾ ਨੇ ਪਰਸਨਲ ਅਤੇ ਪ੍ਰੋਫੈਸ਼ਨਲ ਦੋਵਾਂ ਸੰਘਰਸ਼ਾਂ ਬਾਰੇ ਲਿਖਿਆ ਹੈ। ਇਕ ਥਾਂ ਨੀਨਾ ਨੇ ਦੱਸਿਆ ਕਿ ‘ਚੋਲੀ ਕੇ ਪੀਛੇ ਕਯਾ ਹੈ’ ਗਾਣੇ ’ਚ ਸੁਭਾਸ਼ ਘਈ ਨੇ ਮੰਗ ਕੀਤੀ ਕਿ ਉਹ ਇਸ ’ਚ ਪੈਡਿਡ ਬਲਾਊਜ਼ ਪਾਵੇ।

ਨੀਨਾ ਨੇ ਕਿਤਾਬ ’ਚ ਲਿਖਿਆ ਕਿ, ਜਦੋਂ ਮੈਂ ਪਹਿਲੀ ਵਾਰ ਗਾਣਾ ਸੁਣਿਆ, ਤਾਂ ਮੈਨੂੰ ਪਤਾ ਸੀ ਕਿ ਇਹ ਬਹੁਤ ਹੀ ਚੰਗਾ ਗਾਣਾ ਹੋਣ ਵਾਲਾ ਹੈ। ਪਰ ਜਦੋਂ ਸੁਭਾਸ਼ ਘਈ ਨੇ ਮੈਨੂੰ ਦੱਸਿਆ ਕਿ ਇਸ ’ਚ ਮੇਰੀ ਭੂਮਿਕਾ ਕੀ ਹੋਵੇਗੀ ਤਾਂ ਮੈਂ ਹੋਰ ਵੀ ਜ਼ਿਆਦਾ ਐਕਸਾਈਡਟ ਹੋ ਗਈ।

ਨੀਨਾ ਨੇ ਅੱਗੇ ਦੱਸਿਆ ਕਿ ਗਾਣੇ ਲਈ ਮੈਨੂੰ ਇਕ ਗੁਜਰਾਤੀ ਪਹਿਰਾਵਾ ਪਹਿਨਾਇਆ ਗਿਆ ਅਤੇ ਫਾਈਨਲ ਲੁੱਕ ਦਿਖਾਉਣ ਲਈ ਮੈਨੂੰ ਸੁਭਾਸ਼ ਘਈ ਕੋਲ ਭੇਜਿਆ ਗਿਆ ਤਾਂ ਉਨ੍ਹਾਂ ਨੇ ਮੈਨੂੰ ਦੇਖਦੇ ਹੀ ਨਹੀਂ! ਨਹੀਂ! ਨਹੀਂ! ਨਹੀਂ! ਕੁਝ ਭਰੋ, ਇਸ ਤਰ੍ਹਾਂ ਚਿਲਾਉਣ ਲੱਗੇ ਤਾਂ ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ।

ਹਾਲਾਂਕਿ ਮੈਂ ਜਾਣਦੀ ਹਾਂ ਕਿ ਉਹ ਗਾਣੇ ਦੀ ਮੰਗ ਲਈ ਅਜਿਹਾ ਕਹਿ ਰਹੇ ਸਨ। ਇਸ ’ਚ ਕੁਝ ਵੀ ਪਰਸਨਲ ਨਹੀਂ ਸੀ। ਪਰ ਫਿਰ ਵੀ ਮੈਂ ਉਸ ਦਿਨ ਸ਼ੂਟਿੰਗ ਨਹੀਂ ਕੀਤੀ ਸੀ ਅਤੇ ਉਸਤੋਂ ਅਗਲੇ ਦਿਨ ਮੈਨੂੰ ਚੋਲੀ ਦੇ ਹੇਠਾਂ ਪਾਉਣ ਲਈ ਪੈਡਿਡ ਬ੍ਰਾ ਦਿੱਤੀ ਗਈ ਅਤੇ ਫਿਰ ਮੇਰੇ ਪੂਰੇ ਲੁੱਕ ਨੂੰ ਸੁਭਾਸ਼ ਜੀ ਨੂੰ ਦਿਖਾਇਆ ਗਿਆ ਤਾਂ ਕਾਫੀ ਸੰਤੁਸ਼ਟ ਲੱਗ ਰਹੇ ਸੀ।

Leave a Reply

Your email address will not be published. Required fields are marked *

error: Content is protected !!