ਬਿਜਲੀ ਤੱਕ ਸਿਮਟ ਕੇ ਰਹਿ ਗਈ ਪੰਜਾਬ ਦੀ ਸਿਆਸਤ, ਪੜ੍ਹੋ ਸਿਆਸੀ ਝੁਰਲੀਆਂ

ਬਿਜਲੀ ਤੱਕ ਸਿਮਟ ਕੇ ਰਹਿ ਗਈ ਪੰਜਾਬ ਦੀ ਸਿਆਸਤ, ਪੜ੍ਹੋ ਸਿਆਸੀ ਝੁਰਲੀਆਂ

ਚੰਡੀਗੜ੍ਹ (ਵੀਓਪੀ ਬਿਊਰੋ) – ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ ਤਾਂ ਹਰ ਸਿਆਸੀ ਪਾਰਟੀ ਆਪਣੇ ਵਾਅਦਿਆਂ ਦੀ ਝੜੀ ਲਾ ਰਹੀਆਂ ਹਨ। ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 13 ਨੁਕਤੇ ਲੋਕਾਂ ਨਾਲ ਸਾਂਝੇ ਕੀਤੇ ਹਨ ਜੋ ਉਹਨਾਂ ਕਿਹਾ ਸਰਕਾਰ ਆਉਣ ਤੇ ਪੂਰੇ ਕਰ ਦਿਆਂਗੇ।

ਇਸ ਤੋਂ ਪਹਿਲਾਂ ਆਪ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਸਾਡੀ ਸਰਕਾਰ ਬਣੀ ਤਾਂ 300 ਯੂਨਿਟ ਬਿਜਲੀ ਫ੍ਰੀ ਦਿਆਂਗੇ ਤੇ ਬਾਅਦ ਵਿਚ ਕਾਂਗਰਸ ਨੇ ਵੀ ਆਪਣਾ ਫੁਰਮਾਨ ਜਾਰੀ ਕਰ ਦਿੱਤਾ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦਾ ਧੁਰਾ ਇਕੱਲੀ ਬਿਜਲੀ ਹੀ ਤਾਂ ਨਹੀਂ। ਪੰਜਾਬ ਨਾਲ ਜੁੜੇ ਹੋਰ ਕਿੰਨੇ ਮੁੱਦੇ ਹਨ ਜੋ ਚੋਣ ਮਨੋਰਥ ਦਾ ਹਿੱਸਾ ਬਣਨੇ ਚਾਹੀਦੇ ਹਨ। ਪਰ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਲੱਗਦਾ ਹੈ ਕਿ ਬਿਜਲੀ ਸਸਤੀ ਨਾਲ ਬਿਜਲੀ ਦੇ ਲੋਕਾਂ ਕੋਲੋਂ ਵੋਟਾਂ ਲਈਆਂ ਜਾ ਸਕਦੀਆਂ ਹਨ।

ਪੰਜਾਬ ਦੇ ਨੌਜਵਾਨਾਂ ਕੋਲੋਂ ਰੁਜ਼ਗਾਰ ਨਹੀਂ ਹੈ ਇਕ ਸਾਲ ਵਿਚ ਲੱਖਾਂ ਵਿਦਿਆਰਥੀ ਕੈਨੇਡਾ ਜਾ ਰਹੇ ਹਨ। ਪੰਜਾਬ ਦਾ ਸਾਰਾ ਯੂਥ ਬਾਹਰ ਵੱਲ ਵਹੀਰਾ ਘੱਤ ਰਿਹਾ ਹੈ। ਕੱਚੇ ਅਧਿਆਪਕ ਸੜਕਾਂ ਤੇ ਡੰਡੇ ਖਾ ਰਹੇ ਹਨ ਪਰ ਸਰਕਾਰ ਉਹਨਾਂ ਨੂੰ ਪੱਕਿਆ ਨਹੀਂ ਕਰ ਪਾ ਰਹੀ।

Leave a Reply

Your email address will not be published. Required fields are marked *

error: Content is protected !!