ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਆਉਣ ਤੇ ਹੋਵੇਗੀ ਨਵੇ ਪੰਜਾਬ ਦੀ ਸਿਰਜਣਾ – ਕੁਲਵੰਤ ਕੀਤੂ

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਆਉਣ ਤੇ ਹੋਵੇਗੀ ਨਵੇ ਪੰਜਾਬ ਦੀ ਸਿਰਜਣਾ – ਕੁਲਵੰਤ ਕੀਤੂ

ਬਰਨਾਲਾ (ਹਿਮਾਂਸ਼ੂ ਗੋਇਲ) – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਆਉਣ ਤੇ ਹੋਵੇਗੀ ਨਵੇ ਪੰਜਾਬ ਦੀ ਸਿਰਜਣਾ, ਇਹਨਾਂ ਗੱਲਾਂ ਦਾ ਪ੍ਰਗਟਾਵਾ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਬਰਨਾਲਾ ਹਲਕਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕੀਤਾ । ਉਨ੍ਹਾਂ ਆਪਣੀ ਗੱਲਬਾਤ ਜਾਰੀ ਰੱਖਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਆਉਂਦੀਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ ਨਵੇਂ ਪੰਜਾਬ ਦੀ ਸਿਰਜਣਾ ਲਈ ਅਹਿਮ ਫੈਂਸਲੇ ‘ ਦੇ ਸਿਰਲੇਖ ਹੇਠ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰਦਿਆ ਸਰਕਾਰ ਆਉਣ ਤੇ ਲੋਕਪੱਖੀ ਸਹਲੂਤਾ ਅਤੇ ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਅਹਿਮ ਫੈਂਸਲੇ ਲਏ ਹਨ, ਜਿਨ੍ਹਾਂ ਵਿੱਚ ਚਾਰ ਸੌ ਯੂਨਿਟ ਪ੍ਰਤੀ ਮਹੀਨਾ ਬਿਜਲੀ , ਨੀਲਾ ਕਾਰਡ ਧਾਰਕ ਔਰਤਾਂ ਦੇ ਖਾਤੇ ਵਿੱਚ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਵਿਦਿਆਰਥੀਆਂ ਨੂੰ ਦੱਸ ਲੱਖ ਤੱਕ ਬਿਨ੍ਹਾਂ ਵਿਆਜ ਕਰਜ਼ਾ, ਦੁੱਧ , ਫ਼ਲ ਅਤੇ ਸਬਜ਼ੀਆਂ ਤੇ ਐੱਮ. ਐਸ. ਪੀ. ਲਾਗੂ ਕਰਨਾ, ਖੇਤੀ ਕਾਲੇ ਕਾਨੂੰਨਾਂ ਨੂੰ ਲਾਗੂ ਨਾ ਹੋਣ ਦੇਣਾ, ਸਰਕਾਰੀ ਖੇਤਰ ਵਿਚ ਇੱਕ ਲੱਖ ਨੌਕਰੀਆਂ ਦੇ ਨਾਲ ਨਾਲ ਬਾਕੀ ਸੈਕਟਰ ਵਿੱਚ ਦਸ ਲੱਖ ਨੌਕਰੀਆਂ ਦੇਣਾ ਅਤੇ ਔਰਤਾਂ ਨੂੰ ਪੰਜਾਹ ਪ੍ਰਤੀਸ਼ਤ ਦਾ ਕੋਟਾ ਮੁੱਹਈਆ ਕਰਨਾ, ਪੰਜਾਬ ਦੇ ਉਮੀਦਵਾਰਾਂ ਲਈ 75 ਪ੍ਰਤੀਸ਼ਤ ਸੀਟਾਂ ਰਿਜਰਵੇਸ਼ਨ ਕਰਨਾ, ਛੋਟੇ ਉਦਯੋਗਾਂ ਨੂੰ ਪੰਜ ਰੁਪਏ ਬਿਜਲੀ, ਵੱਡੇ ਉਦਯੋਗਾਂ ਨੂੰ ਸੋਲਰ ਬਿਜਲੀ ਨਾਲ ਜੋੜੇ ਜਾਣ ਆਦਿ ਐਲਾਨ ਕੀਤੇ ਗਏ। ਜਿਸ ਨਾਲ ਸੂਬਾ ਤਰੱਕੀ ਦੀ ਰਾਹ ਵੱਲ ਆਵੇਗਾ ਅਤੇ ਮੁੜ ਖੁਸ਼ਹਾਲ ਹੋਵੇਗਾ। ਇਹਨਾਂ ਸਹੂਲਤਾਂ ਨੂੰ ਇਕੋ – ਇਕ ਨਾਗਰਿਕ ਤੱਕ ਪਹੁੰਚਾਉਣ ਦੇ ਮਕਸਦ ਤਹਿਤ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਮੂਹ ਵਰਕਰਾਂ ਅਤੇ ਅਹੁੱਦੇਦਾਰਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਇਸ ਸਕੀਮ ਬਾਰੇ ਸਮੂਹ ਵਰਕਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

 

ਇਸ ਮੌਕੇ ਤੇ ਮੌਜੂਦ ਜਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੰਬਧੀ ਲੋਕਾ ਨਾਲ ਮੀਟਿੰਗਾਂ ਕਰਨ ਤੋਂ ਇਲਾਵਾਂ ਵੱਖਰੇ ਤੌਰ ਤੇ ਪੋਸਟਰ ਛਪਵਾ ਕੇ ਲੋਕਾਂ ਤੱਕ ਪਹੁੰਚਾਏ ਜਾਣਗੇ ਤਾਂ ਜੋਂ ਲੋਕਾ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਸ਼ੋਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ , ਕੌਂਸਲਰ ਧਰਮ ਸਿੰਘ ਫ਼ੌਜੀ , ਰੁਪਿੰਦਰ ਸੰਧੂ ਸਾਬਕਾ ਚੇਅਰਮੈਨ ਇਮਪ੍ਰੋਵੇਮੇਂਟ ਟਰੱਸਟ ਬਰਨਾਲਾ , ਪਰਮਜੀਤ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਬਰਨਾਲਾ, ਬੇਅੰਤ ਕੌਰ ਖਹਿਰਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜਸਵੀਰ ਕੌਰ ਭੋਤਨਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਪਰਮਜੀਤ ਕੌਰ ਕੱਟੂ , ਪਰਮਿੰਦਰ ਕੌਰ ਰੰਧਾਵਾ, ਸਾਬਕਾ ਐੱਮ.ਸੀ. ਦੀਪਾ ਰਾਣੀ, ਜਤਿੰਦਰ ਜਿੰਮੀ , ਮੱਖਣ ਸਿੰਘ ਮਿਹਰਮੀਆ, ਮਨਪ੍ਰੀਤ ਮਨੀ ਗਿੱਲ, ਨਿਹਾਲ ਸਿੰਘ ਉਪਲੀ, ਦਰਸ਼ਨ ਢਿੱਲੋਂ , ਰਿੰਪੀ ਵਰਮਾ, ਬੇਅੰਤ ਸਿੰਘ ਬਾਠ, ਹਰਜੀਤ ਸਿੰਘ , ਬਿੰਦਰੀ ਕੁਮਾਰ , ਗੁਰਪਿਆਰ ਸਿੰਘ, ਤਰਨ ਜੀਤ ਸਿੰਘ ਜਿਲ੍ਹਾ ਪ੍ਰਧਾਨ ਯੂਥ ਸ਼ਹਿਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!