ਸੋਨਾ ਖਰੀਦਣ ਦਾ ਸੁਨਹਿਰਾ ਮੌਕਾ, 10 ਹਜ਼ਾਰ ਰੁਪਏ ਹੋਇਆ ਸਸਤਾ, ਪੜ੍ਹੋ ਨਵੇਂ ਰੇਟ

ਸੋਨਾ ਖਰੀਦਣ ਦਾ ਸੁਨਹਿਰਾ ਮੌਕਾ, 10 ਹਜ਼ਾਰ ਰੁਪਏ ਹੋਇਆ ਸਸਤਾ, ਪੜ੍ਹੋ ਨਵੇਂ ਰੇਟ

ਜਲੰਧਰ (ਨਰਿੰਦਰ ਨੰਦਨ) – 9 ਅਗਸਤ ਤੋਂ 13 ਅਗਸਤ ਤੱਕ ਸਰਕਾਰ ਸਸਤਾ ਸੋਨਾ ਖਰੀਦਣਾ ਦਾ ਸਨੁਹਿਰਾ ਮੌਕਾ ਦੇ ਰਹੀ ਹੈ। ਇਸ ਵੇਲੇ ਸੋਨੇ ਦਾ ਰੇਟ 4,790 ਪ੍ਰਤੀ ਸੋਨਾ ਚੱਲ ਰਿਹਾ ਹੈ ਤੇ ਇਕ ਤੋਲੇ ਦਾ ਰੇਟ 46,029 ਹੈ। ਤੁਹਾਨੂੰ ਦੱਸ ਦਈ ਕਿ ਇਕ ਸਾਲ ਪਹਿਲਾਂ ਇਕ ਤੋਲਾ ਸੋਨੇ ਦਾ ਰੇਟ 56 ਹਜ਼ਾਰ ਦੀ ਹੁਣ ਸਿੱਧਾ 10 ਹਜ਼ਾਰ ਰੁਪਏ ਦੀ ਗਿਰਾਵਟ ਆਈ ਹੈ।

ਤਿਉਹਾਰ ਦਾ ਸੀਜ਼ਨ ਆਉਣ ਵਾਲਾ ਹੈ ਉਸ ਵੇਲੇ ਸੋਨਾ ਆਮ ਦਿਨਾਂ ਦੇ ਮੁਕਾਬਲੇ ਮਹਿੰਗਾ ਹੋ ਜਾਂਦਾ ਹੈ। ਇਸ ਕਰਕੇ ਹੁਣ ਸੋਨਾ ਪਿਛਲੇ ਸਾਲ ਦੇ ਮੁਕਾਬਲੇ 10 ਹਜ਼ਾਰ ਸਸਤਾ ਮਿਲ ਰਿਹਾ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਂਦੀ ਦੇ ਰੇਟ ਵਿਚ ਵੀ 14,00 ਰੁਪਏ ਦੀ ਗਿਰਾਵਟ ਆਈ ਹੈ। ਤੁਹਾਨੂੰ ਇਸ 8955664433 ਤੇ ਮਿਸਡ ਕਾਲ ਕਰਕੇ ਸੋਨਾ ਦਾ ਰੇਟ ਪਤਾ ਲੱਗ ਸਕੇਗਾ।

ਤੁਸੀਂ ਜਦੋਂ ਮਿਸਡ ਕਾਲ ਕਰੋਗੇ ਤਾਂ ਤੁਹਾਨੂੰ ਕੁਝ ਹੀ ਮਿਨਟਾਂ ਵਿਚ ਤੁਹਾਡੇ ਫੋਨ ‘ਤੇ ਮੈਸੇਜ ਜ਼ਰੀਏ ਤੁਹਾਨੂੰ ਸੋਨਾ ਦਾ ਰੇਟ ਪਤਾ ਲੱਗ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਗੋਲਡ ਨੇ ਸਾਲ 2020 ਵਿੱਚ ਪਿਛਲੇ 12 ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਗਿਰਾਵਟ ਆਈ ਹੈ। 2020 ਵਿਚ ਸੋਨੇ ਦੀਆਂ ਕੀਮਤਾਂ ਵਿਚ 13 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਕੋਰੋਨਾ ਦੀ ਮਾਰ ਸੋਨਾ ਵਪਾਰੀਆਂ ਉੱਤੇ ਵੀ ਪਈ ਹੈ।

ਜਿਸ ਵੇਲੇ ਸੋਨੇ ਦਾ ਰੇਟ 56 ਹਜ਼ਾਰ ਪ੍ਰਤੀ ਤੋਲਾ ਹੋ ਗਿਆ ਸੀ ਤਾਂ ਉਸ ਵੇਲੇ ਸੋਨੇ ਦੀਆਂ ਕੀਮਤਾਂ ਦਾ ਨਾਪਤੋਲ ਕਰਨ ਵਾਲੇ ਐਕਸਪਰਟ ਦਾ ਕਹਿਣਾ ਸੀ ਕਿ ਸੋਨੇ ਦਾ ਰੇਟ 77 ਹਜ਼ਾਰ ਰੁਪਏ ਪ੍ਰਤੀ ਤੋਲਾ ਹੋ ਸਕਦਾ ਹੈ। ਪਰ 2020 ਵਿਚ ਆਏ ਕੋਰੋਨਾ ਨੇ ਸੋਨੇ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਘਟਾਉਣੀਆਂ ਸ਼ੂਰ ਕਰ ਦਿੱਤੀਆਂ।

Leave a Reply

Your email address will not be published. Required fields are marked *

error: Content is protected !!