“ਸ਼ੈ-ਮਾਤ” ਦੀ ਵਿਸ਼ਵ ਚੈਂਪੀਅਨ “ਗੂੰਗੀ ਬੋਲੀ” ਖਿਡਾਰਨ ਦੀ ਮਦਦ ਕਰਨ ਲਈ ਅੰਨ੍ਹਾ ਬੋਲਾ ਹੋਇਆ ਖੇਡ ਮੰਤਰੀ, ਪੜ੍ਹੋ ਮਲਿਕਾ ਹਾਂਡਾ ਦੀ ਕਹਾਣੀ ਉਸਦੇ ਟਵੀਟ ਦੀ ਜ਼ੁਬਾਨੀ

“ਸ਼ੈ-ਮਾਤ” ਦੀ ਵਿਸ਼ਵ ਚੈਂਪੀਅਨ “ਗੂੰਗੀ ਬੋਲੀ” ਖਿਡਾਰਨ ਦੀ ਮਦਦ ਕਰਨ ਲਈ ਅੰਨ੍ਹਾ ਬੋਲਾ ਹੋਇਆ ਖੇਡ ਮੰਤਰੀ, ਪੜ੍ਹੋ ਮਲਿਕਾ ਹਾਂਡਾ ਦੀ ਕਹਾਣੀ ਉਸਦੇ ਟਵੀਟ ਦੀ ਜ਼ੁਬਾਨੀ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) – ਵਰਲਡ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ, ਏਸ਼ੀਅਨ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਤੇ ਸੱਤ ਵਾਰ ਦੀ ਨੈਸ਼ਨਲ ਚੈਂਪੀਅਨ ਖਿਡਾਰਨ ਅੱਜਕੱਲ੍ਹ ਪੰਜਾਬ ਸਰਕਾਰ ਦੀਆਂ ਨਿਗ੍ਹਾਂ ‘ਤੇ ਨਹੀਂ ਹੈ। ਇਹ ਖਿਡਾਰਨ ਦਾ ਨਾਂ ਮਲਿਕਾ ਹਾਂਡਾ ਹੈ। ਜਲੰਧਰ ਦੀ ਰਹਿਣ ਵਾਲੀ ਇਹ ਖਿਡਾਰਨ ਚੈਂਸ ਦੀ ਪਲੇਅਰ ਹੈ। ਜੋ ਨਾ ਬੋਲ ਸਕਦੀ ਹੈ ਤੇ ਨਾ ਹੀ ਸੁਣ ਸਕਦੀ ਹੈ।

ਮਲਿਕਾ ਨੇ ਦੇਸ਼ ਲਈ ਇੰਟਰਨੈਸ਼ਨਲ ਤੇ ਨੈਸ਼ਨਲ ਪੱਧਰ ਦੇ ਕਈ ਮੈਡਲ ਜਿੱਤੇ ਹਨ। ਪਰ ਸਰਕਾਰਾਂ ਨੇ ਕੋਈ ਵੀ ਹੌਸਲਾ ਅਫਜਾਈ ਨਹੀਂ ਕੀਤੀ ਨਾ ਹੀ ਕੋਈ ਨੌਕਰੀ ਦਿੱਤੀ। ਮਲਿਕ ਵਰਗੇ ਬਹੁਤ ਹੋਰ ਵੀ ਖਿਡਾਰੀ ਹਨ ਜਿਹਨਾਂ ਨਾਲ ਪੰਜਾਬ ਸਰਕਾਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।

ਮਲਿਕਾ ਬਹੁਤ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਅੱਗੇ ਨੌਕਰੀ ਲਈ ਗੁਹਾਰ ਲਗਾ ਰਹੀ ਹੈ। ਪਰ ਪੰਜਾਬ ਸਰਕਾਰ ਉਪਰ ਇਸਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਮਲਿਕਾ ਨੇ ਪਿਛਲੇ ਦੋ ਦਿਨਾਂ ਵਿਚ ਡੇਢ ਦਰਜਨ ਟਵੀਟ ਕੀਤੇ ਹਨ ਪਰ ਇਹਨਾਂ ਉਪਰ ਕੋਈ ਵੀ ਐਕਸ਼ਨ ਨਹੀਂ ਹੋਇਆ।

“ਮਲਿਕਾ ਨੇ ਟਵੀਟ ਵਿਚ ਲਿਖਿਆ ਮੈਂ ਨੈਸ਼ਨਲ ਅਵਾਰਡੀ ਹਾਂ, ਮੇਰੀ ਅਚੀਵਮੈਂਟ ਛੇ ਮੈਡ ਹਨ। ਵਰਲਡ ਚੈਂਪੀਅਨਸ਼ਿਪ ਵਿਚੋਂ ਦੋ ਗੋਲਡ ਤੇ ਦੋ ਸਿਲਵਰ। ਏਸ਼ੀਅਨ ਚੈਂਪੀਅਨਸ਼ਿਪ ਚੋਂ ਦੋ ਸਿਲਵਰ ਤੇ ਫਾਈਡ ਉਲੰਪਿਕ ਵਿਚ ਦੋ ਵਾਰ ਹਿੱਸਾ ਲਿਆ ਹੈ। ਸੱਤ ਵਾਰ ਨੈਸ਼ਨਲ ਚੈਂਪੀਅਨ ਰਹੀ ਹਾਂ। ਪਰ ਫਿਰ ਵੀ ਸਰਕਾਰ ਨੇ ਮੈਂਨੂੰ ਨਾ ਹੀ ਕੋਈ ਨੌਕਰੀ ਦਿੱਤੀ ਤੇ ਨਾ ਹੀ ਕੋਈ ਆਰਥਿਕ ਮਦਦ। ਇਥੋਂ ਤੱਕ ਕੀ ਮੇਰੇ ਕੋਲ ਕੋਚ ਵੀ ਨਹੀਂ ਹੈ”

ਜਦੋਂ ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਨੇ ਫੋਨ ਨਹੀਂ ਚੁੱਕਿਆ। ਜਦੋਂ ਵੀ ਇਸ ਬਾਰੇ ਰਾਣਾ ਖੇਡ ਮੰਤਰੀ ਫੋਨ ਚੁੱਕਦੇ ਹਨ ਉਹਨਾਂ ਦਾ ਜੋ ਵੀ ਕਹਿਣਾ ਹੋਵੇਗਾ ਉਸਨੂੰ ਇੱਥੇ ਅਪਡੇਟ ਕਰ ਦਿੱਤਾ ਜਾਵੇਗਾ। ਫਿਲਹਾਲ ਉਹਨਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!