ਸੁੰਤਤਰਤਾ ਦਿਵਸ ‘ਤੇ ਵਿਸ਼ੇਸ਼ ਮਹਿਮਾਨ ਹੋਣਗੇ ਉਲੰਪਿਕਸ ‘ਚ ਹਿੱਸਾ ਲੈਣ ਵਾਲੇ ਖਿਡਾਰੀ, ਇਕੱਠੇ ਆਈਸਕ੍ਰੀਮ ਖਾਣਗੇ ਮੋਦੀ ਤੇ ਪੀਵੀ ਸਿੰਧੂ

ਸੁੰਤਤਰਤਾ ਦਿਵਸ ‘ਤੇ ਵਿਸ਼ੇਸ਼ ਮਹਿਮਾਨ ਹੋਣਗੇ ਉਲੰਪਿਕਸ ‘ਚ ਹਿੱਸਾ ਲੈਣ ਵਾਲੇ ਖਿਡਾਰੀ, ਇਕੱਠੇ ਆਈਸਕ੍ਰੀਮ ਖਾਣਗੇ ਮੋਦੀ ਤੇ ਪੀਵੀ ਸਿੰਧੂ

ਨਵੀਂ ਦਿੱਲੀ (ਵੀਓਪੀ ਬਿਊਰੋ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਸੁਤੰਤਰਤਾ ਦਿਵਸ 15 ਅਗਸਤ ਮੌਕੇ ‘ਤੇ ਦੇਸ਼ ਦੀਆਂ ਓਲੰਪਿਕ ਟੀਮਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਲਾਲ ਕਿਲ੍ਹੇ ‘ਤੇ ਸੱਦਾ ਦੇਣ ਦਾ ਫੈਸਲਾ ਲਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਨ੍ਹਾਂ ਦਾ ਜੋਸ਼, ਜਨੂੰਨ ਤੇ ਜ਼ਜਬਾ ਅੱਜ ਸਰਵਉੱਚ ਪੱਧਰ ‘ਤੇ ਹੈ। ਜ਼ਿਕਰਯੋਗ ਹੈ ਕਿ ਇਸ ਸੁਤੰਤਰਤਾ ਦਿਵਸ ਸਮਾਗਮ ‘ਚ ਲਾਲ ਕਿਲ੍ਹੇ ‘ਤੇ ਮਹਿਮਾਨ ਦੇ ਰੂਪ ‘ਚ ਸ਼ਾਮਲ ਹੋ ਰਹੀ ਓਲੰਪਿਕ ਟੀਮ ਦੇ ਮੈਂਬਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੀ ਜਾਣਗੇ।

ਜਿੱਥੇ ਉਨ੍ਹਾਂ ਨੂੰ ਵਿਅਕਤੀ ਰੂਪ ਨਾਲ ਵੀ ਮਿਲਣਗੇ ਤੇ ਪੀਵੀ ਸਿੰਧੂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਪੀਵੀ ਨਾਲ ਆਈਸਕ੍ਰੀਮ ਵੀ ਖਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਓਲੰਪਿਕਸ ‘ਚ ਭਾਰਤ ਦੇ ਹੁਣ ਤਕ ਦੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਮਹਾਮਾਰੀ ਕੋਵਿਡ-19 ਨੂੰ 100 ਸਾਲ ਦੀ ਸਭ ਤੋਂ ਵੱਡੀ ਆਫਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਇਨ੍ਹਾਂ ਸਾਰੇ ਸਫਲ ਖਿਡਾਰੀਆਂ ਨੇ ਇੰਨੀ ਵੱਡੀ ਆਫਤ ਦਾ ਸਾਹਮਣਾ ਕਰਦੇ ਹੋਏ ਇਹ ਮੁਕਾਮ ਹਾਸਲ ਕਰ ਲਿਆ ਹੈ।

ਕਈ ਤਾਂ ਅਜਿਹੇ ਖੇਡ ਹਨ ਜਿਨ੍ਹਾਂ ‘ਚ ਅਸੀਂ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ ਸਿਰਫ ਕੁਆਲੀਫਾਈ ਹੀ ਨਹੀਂ ਬਲਕਿ ਸਖ਼ਤ ਟੱਕਰ ਵੀ ਦਿੱਤੀ ਹੈ।

Leave a Reply

Your email address will not be published. Required fields are marked *

error: Content is protected !!