ਭਾਰਤ ਦੇ ਦਿਵਿਆਗਾਂ ਨੇ ਪੈਰਾ ਉਲੰਪਿਕ ‘ਚ ਕਰਵਾਈ ਬੱਲੇ-ਬੱਲੇ, ਹੁਣ ਤੱਕ 8 ਮੈਡਲ ਜਿੱਤੇ

ਭਾਰਤ ਦੇ ਦਿਵਿਆਗਾਂ ਨੇ ਪੈਰਾ ਉਲੰਪਿਕ ‘ਚ ਕਰਵਾਈ ਬੱਲੇ-ਬੱਲੇ, ਹੁਣ ਤੱਕ 8 ਮੈਡਲ ਜਿੱਤੇ

ਵੀਓਪੀ ਡੈਸਕ – ਟੋਕੀਓ ਪੈਰਾਉਲੰਪਿਕ ਖੇਡਾਂ ਦਾ ਅੱਜ ਸੱਤਵਾਂ ਦਿਨ ਹੈ। ਬੀਤੇ ਦਿਨ ਭਾਰਤ ਨੇ 2 ਗੋਲਡ ਨਾਲ 5 ਮੈਡਲ ਆਪਣੇ ਨਾਮ ਕੀਤੇ ਹਨ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਵੀ ਸ਼ਾਨਦਾਰ ਦੇਖਣ ਨੂੰ ਮਿਲੀ।

10 ਮੀਟਰ ਏਅਰ ਪਿਸਟਲ SH1 ਦੇ ਫਾਈਨਲ ਵਿਚ 39 ਸਾਲਾਂ ਸਹਿਰਾਜ ਅਧਾਨਾ ਨੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਹੈ। ਅਧਾਨਾ 216.8 ਦੇ ਸਕੋਰ ਦੇ ਨਾਲ ਤੀਸਰੇ ਸਥਾਨ ਉੱਤੇ ਰਹੇ। 237.9  ਅੰਕਾਂ ਨਾਲ ਚੀਨ ਦੇ ਯਾਂਗ ਚਾਓ ਗੋਲਡ ਜਿੱਤਣ ਵਿਚ ਸਫ਼ਲ ਰਹੇ, ਜਦਕਿ ਚੀਨ ਦੇ ਹੀ ਹੌਂਗ ਜਿੰਗ ਦੇ ਖਾਤੇ ਵਿਚ ਸਿਲਵਰ ਮੈਡਲ ਪਿਆ।

ਹਾਲਾਂਕਿ, ਅਲਮਿਨੇਸ਼ਨ ਰਾਊਂਡ ਵਿਚ ਮਨੀਸ਼ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਤੇ 135.8 ਅੰਕਾਂ ਦੇ ਨਾਲ ਬਾਹਰ ਹੋ ਗਏ ਸੀ। 18 ਸਾਲ ਮਨੀਸ਼ ਨਰਵਾਲ ਨੇ ਕਾਲੀਫਿਕੇਸ਼ਨ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ ਸੀ, ਪਰ ਫਾਈਨਲ ਵਿਚ ਧੀਮੀ ਸ਼ੁਰੂਆਤ ਤੋਂ ਉਭਰ ਨਹੀਂ ਸਕਿਆ ਤੇ ਉਹ 7ਵੇਂ ਸਥਾਨ ਤੇ ਰਹੇ।

ਟੋਕੀਓ ਪੈਰਾਉਲੰਪਿਕ ਖੇਡਾਂ ਵਿਚ ਭਾਰਤ ਦੇ ਮੈਡਲਾਂ ਦੀ ਸੰਖਿਆ ਕੁਲ 8 ਹੋ ਗਈ ਹੈ। ਜਿਹਨਾਂ ਵਿਚ 2 ਗੋਲਡ,4 ਸਿਲਵਰ ਤੇ 2 ਬ੍ਰਾਊਜ਼ ਮੈਡਲ ਸ਼ਾਮਲ ਹਨ।

ਤੁਹਾਨੂੰ ਦੱਸ ਦਈਏ ਕਿ ਦੂਸਰੀਆਂ ਟੋਕੀਓ ਉਲਪਿੰਕ ਖੇਡਾਂ ਵਿਚ ਭਾਰਤ ਕੁੱਲ 7 ਮੈਡਲ ਜਿੱਤ ਸਕਿਆ ਸੀ। ਜਿਸ ਵਿਚ 1 ਗੋਲਡ, 2ਸਿਲਵਰ 4 ਬ੍ਰਾਊਜ਼ ਮੈਡਲ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!