ਜਲੰਧਰ : ADCP ਡੱਲੀ ਦਾ ਮੁੰਡਾ ਤੇ ਅਮਿਤ ਤਲਵਾੜ ਸ਼ਹਿਰ ਦੀ ਇਕ ਮਸ਼ਹੂਰ ਬੇਕਰੀ ਵਾਲੇ ਨਾਲ ਵੀ ਮਾਰ ਚੁੱਕੇ ਲੱਖਾਂ ਦੀ ਠੱਗੀ, ਪੜ੍ਹੋ

ਜਲੰਧਰ : ADCP ਡੱਲੀ ਦਾ ਮੁੰਡਾ ਤੇ ਅਮਿਤ ਤਲਵਾੜ ਸ਼ਹਿਰ ਦੀ ਇਕ ਮਸ਼ਹੂਰ ਬੇਕਰੀ ਵਾਲੇ ਨਾਲ ਵੀ ਮਾਰ ਚੁੱਕੇ ਲੱਖਾਂ ਦੀ ਠੱਗੀ, ਪੜ੍ਹੋ

ਜਲੰਧਰ (ਵੀਓਪੀ ਬਿਊਰੋ) – ਕਰੋੜਾਂ ਰੁਪਏ ਦੀ ਠੱਗੀ ਵਿਚ ਫਸੇ ਏਡੀਸੀਪੀ ਹਰਵਿੰਦਰ ਸਿੰਘ ਡੱਲੀ ਦੇ ਬੇਟੇ ਚਰਨਜੀਤ ਸਿੰਘ ਤੇ ਅਮਿਤ ਤਲਵਾੜ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਦੇ ਮੁਤਾਬਿਕ ਇਸ ਤਰ੍ਹਾਂ ਇਹ ਕਈ ਹੋਰ ਲੋਕਾਂ ਨਾਲ ਵੀ ਠੱਗੀਆਂ ਮਾਰ ਚੁੱਕੇ ਹਨ।

ਨਵਾਂ ਖੁਲਾਸਾ ਇਹ ਹੋਇਆ ਹੈ ਕਿ ਚਰਨਜੀਤ, ਅਮਿਤ ਤਲਵਾੜ ਤੇ ਮਨੋਜ ਮਧੂਕਰ ਦੀ ਤਿਕੜੀ ਨੇ ਨਕੋਦਰ ਰੋਡ ਸਥਿਤ ਇਕ ਮਸ਼ਹੂਰ ਬੇਕਰੀ ਵਾਲੇ ਨਾਲ ਵੀ ਲੱਖਾਂ ਦੀ ਠੱਗੀ ਮਾਰੀ ਹੈ।

ਉਸਨੂੰ ਇਹਨਾਂ ਨੇ ਇਕ ਕਾਫੀ ਸ਼ੌਪ ਦੇ ਵਿਚ ਭਾਈਵਾਲੀ ਪਾਉਣ ਲਈ ਲੱਖਾਂ ਰੁਪਏ ਠੱਗ ਲਏ। ਅੱਜ ਤੱਕ ਨਾ ਤਾਂ ਬੇਕਰੀ ਵਾਲੇ ਨੂੰ ਪਾਟਨਰ ਬਣਾਇਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਬੇਕਰੀ ਵਾਲੇ ਨੇ ਕਈ ਰਸੂਖਦਾਰ ਬੰਦਿਆਂ ਨੂੰ ਪੈਸੇ ਵਾਪਸ ਕਰਵਾਉਣ ਲਈ ਕਿਹਾ ਪਰ ਏਡੀਸੀਪੀ ਡੱਲੀ ਦਾ ਮੁੰਡਾ ਉਸਨੂੰ ਪੁਲਿਸੀਆਂ ਦਬਕਾ ਮਾਰ ਦਿੰਦਾ ਸੀ।

ਡੱਲੀ ਦੇ ਮੁੰਡੇ ਤੋਂ ਡਰ ਕੇ ਅੱਜ ਤੱਕ ਬੇਕਰੀ ਵਾਲੇ ਨੇ ਲਿਖਤ ਸ਼ਿਕਾਇਤ ਪੁਲਿਸ ਨੂੰ ਨਹੀ ਦਿੱਤੀ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨਾਂ ਦੇ ਪਰਚਾ ਹੋਣ ਤੋਂ ਬਾਅਦ ਬੇਕਰੀ ਵਾਲਾ ਵੀ ਸ਼ਿਕਾਇਤ ਦੇਣ ਪੁਲਿਸ ਕੋਲ ਜਾ ਰਿਹਾ ਹੈ। ਇਸ ਤਿਕੜੀ ਨੇ ਬੇਕਰੀ ਵਾਲਾ ਹੀ ਨਹੀਂ ਕਈ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ, ਜਿਸ ਬਾਰੇ ਸਾਡੇ ਕੋਲ ਪੁਖ਼ਤਾ ਸਬੂਤ ਆ ਚੁੱਕੇ ਹਨ।

ਕਿਸ ਤਰ੍ਹਾਂ ਮਾਰਦੇ ਸੀ ਲੋਕਾਂ ਨਾਲ ਠੱਗੀ

ਪੀੜਤਾਂ ਦੇ ਮੁਤਾਬਿਕ ਇਹ ਲੋਕਾਂ ਨੂੰ ਪਹਿਲਾਂ ਆਪਣੇ ਝਾਂਸੇ ਵਿਚ ਲੈਂਦੇ ਸਨ। ਕੋਈ ਕੰਮ ਖੋਲ੍ਹ ਕੇ ਉਹਦੇ ਵਿਚ ਭਾਈਵਾਲੀ ਪੁਆ ਲੈਂਦੇ ਸਨ, ਫਿਰ ਮੁਨਾਫਾ ਹੋਣ ਤੇ ਭਾਈਵਾਲ ਨੂੰ ਕੋਈ ਪੈਸਾ ਨਹੀਂ ਸੀ ਦਿੰਦੇ। ਆਪਣੇ ਲੱਗੇ ਪੈਸੇ ਪੂਰੇ ਕਰਕੇ ਤੇ ਮੁਨਾਫਾ ਲੈ ਕੇ ਵੀ ਫਰਾਰ ਹੋ ਜਾਂਦੇ ਸੀ ਤੇ ਭਾਈਵਾਲ ਹੱਥ ਤੇ ਹੱਥ ਧਰ ਕੇ ਬੈਠ ਜਾਂਦਾ ਸੀ। ਅਸੀਂ ਆਪਣੀ ਅਗਲੀ ਕਿਸ਼ਤ ਦੇ ਵਿਚ ਇਹਨਾਂ ਦੇ ਬਾਕੀ ਕਾਰਨਾਮਿਆਂ ਬਾਰੇ ਵੀ ਤੁਹਾਨੂੰ ਦੱਸਾਂਗੇ।

2 thoughts on “ਜਲੰਧਰ : ADCP ਡੱਲੀ ਦਾ ਮੁੰਡਾ ਤੇ ਅਮਿਤ ਤਲਵਾੜ ਸ਼ਹਿਰ ਦੀ ਇਕ ਮਸ਼ਹੂਰ ਬੇਕਰੀ ਵਾਲੇ ਨਾਲ ਵੀ ਮਾਰ ਚੁੱਕੇ ਲੱਖਾਂ ਦੀ ਠੱਗੀ, ਪੜ੍ਹੋ

Leave a Reply

Your email address will not be published. Required fields are marked *

error: Content is protected !!