ਅੱਜ ਕੈਪਟਨ ਦੇ ਹੱਥਾਂ ਨਾਲ ਬਣਿਆ ਖਾਣਾ ਖਾਣਗੇ ਉਲੰਪਿਕ ਜੇਤੂ ਖਿਡਾਰੀ, ਖਾਣੇ ‘ਚ ਮਟਨ , ਚਿਕਨ ਹੋਵੇਗਾ ਸ਼ਾਮਲ, ਪੜ੍ਹੋ ਕੌਣ ਹੋਣਗੇ ਵਿਸ਼ੇਸ਼ ਮਹਿਮਾਨ

ਅੱਜ ਕੈਪਟਨ ਦੇ ਹੱਥਾਂ ਨਾਲ ਬਣਿਆ ਖਾਣਾ ਖਾਣਗੇ ਉਲੰਪਿਕ ਜੇਤੂ ਖਿਡਾਰੀ, ਖਾਣੇ ‘ਚ ਮਟਨ , ਚਿਕਨ ਹੋਵੇਗਾ ਸ਼ਾਮਲ, ਪੜ੍ਹੋ ਕੌਣ ਹੋਣਗੇ ਵਿਸ਼ੇਸ਼ ਮਹਿਮਾਨ

ਜਲੰਧਰ (ਵੀਓਪੀ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਸ਼ਾਮ ਨੂੰ ਓਲੰਪਿਕ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤਾ ਰਾਤ ਦਾ ਖਾਣਾ ਖਵਾਉਣਗੇ। ਇਸ ਦਾ ਵਾਅਦਾ ਕੈਪਟਨ ਨੇ ਪੰਜਾਬ ਸਰਕਾਰ ਦੀ ਵਲੋਂ ਉਲੀਕੇ ਇਕ ਪੁਰਸਕਾਰ ਸਮਾਗਮ ਵਿਚ ਕੀਤਾ ਸੀ। ਹੁਣ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਦੱਸਿਆ ਗਿਆ ਹੈ ਕਿ ਪੰਜਾਬ ਦੇ ਓਲੰਪਿਕ ਮੈਡਸ ਜੇਤੂਆਂ ਦੇ ਨਾਲ 2020 ਦੀਆਂ ਉਲੰਪਿਕ ਖੇਡਾਂ ਚੋਂ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਵੀ ਕੈਪਟਨ ਦੇ ਮਹਿਮਾਨ ਹੋਣਗੇ। ਨੀਰਜ ਚੋਪੜਾ ਓਲੰਪਿਕ ਖਿਡਾਰੀਆਂ ਦੇ ਸਨਮਾਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਮੁਕਤਸਰ ਦੀ ਡਿਸਕਸ ਥ੍ਰੋ ਖਿਡਾਰਨ ਕਮਲਪ੍ਰੀਤ ਕੌਰ ਜੋ ਮੈਡਲ ਤੋਂ ਖੁੰਝ ਗਈ ਸੀ, ਉਹ ਵੀ ਸ਼ਾਮਲ ਹੋਵੇਗੀ।

ਕੈਪਟਨ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਰਾਤ ਦੇ ਖਾਣੇ ਵਿੱਚ ਪਟਿਆਲਾ ਦੇ ਪਕਵਾਨ ਕੁਜੀਨ ਤੋਂ ਲੈ ਕੇ ਮਟਨ, ਚਿਕਨ ਵਰਗੇ ਸੁਆਦੀ ਪਕਵਾਨ ਹੋਣਗੇ। ਜਿਸਨੂੰ ਮੁੱਖ ਮੰਤਰੀ ਖੁਦ ਤਿਆਰ ਕਰਨਗੇ। ਸਲਾਹਕਾਰ ਨੇ ਕੈਪਟਨ ਦੀ ਇਕ ਫੋਟੋ ਵੀ ਟਵੀਟ ਕੀਤੀ ਹੈ ਜਿਸ ਵਿਚ ਕੈਪਟਨ ਖਾਣਾ ਬਣਾਉਂਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਕੈਪਟਨ ਖਾਣਾ ਬਣਾਉਣ ਦੇ ਬਹੁਤ ਸ਼ੌਕੀਨ ਹਨ।

ਸਨਮਾਨ ਸਮਾਗਮ ਵਿਚ ਕੈਪਟਨ ਨੇ ਕਮਲਪ੍ਰੀਤ ਕੌਰ ਦਾ ਨਾਮ ਲੈ ਕੇ ਕਿਹਾ ਸੀ ਕਿ ਉਹਨਾਂ ਨੇ ਉਸਦੇ ਸਾਰੇ ਥ੍ਰੋ ਦੇਖੇ ਹਨ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਕਮਲਪ੍ਰੀਤ ਦੀ ਇੱਛਾ ਹੈ ਕਿ ਉਹ ਵਧੀਆ ਖਾਣਾ ਖਾਵੇ। ਉਹਨਾਂ ਨੂੰ ਖਾਣੇ ਦਾ ਸ਼ੌਕ ਤਾਂ ਨਹੀਂ ਪਰ ਕੁਕਿੰਗ ਦਾ ਸ਼ੌਕ ਹੈ। ਇਸ ਲਈ ਉਹ ਸਾਰੇ ਖਿਡਾਰੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣਗੇ।

Leave a Reply

Your email address will not be published. Required fields are marked *

error: Content is protected !!