ਕ੍ਰਿਸ ਗੇਲ ਹੁਣ ਪੰਜਾਬੀਆਂ ਲਈ ਕਰਨ ਜਾ ਰਹੇ ਇਹ ਕੰਮ, ਹਰਭਜਨ ਭੱਜੀ ਨੇ ਗੇਲ ਨੂੰ ਕਹੀ ਇਹ ਗੱਲ, ਪੜ੍ਹੋ

ਕ੍ਰਿਸ ਗੇਲ ਹੁਣ ਪੰਜਾਬੀਆਂ ਲਈ ਕਰਨ ਜਾ ਰਹੇ ਇਹ ਕੰਮ, ਹਰਭਜਨ ਭੱਜੀ ਨੇ ਗੇਲ ਨੂੰ ਕਹੀ ਇਹ ਗੱਲ, ਪੜ੍ਹੋ

ਵੀਓਪੀ ਡੈਸਕ –  ਵੈਸਟ ਇੰਡੀਜ਼ ਦੇ ਸਟਾਰਕ੍ਰਿਕਟਰ ਕ੍ਰਿਸ ਗੇਲ ਹੁਣ ‘ਪੰਜਾਬੀ ਡੈਡੀ’ ਬਣ ਕੇ ਅਪਣੇ ਚਾਹੁੰਣ ਵਾਲਿਆ ਦਾ ਦਿਲ ਜਿੱਤਣਗੇ। ਦਰਅਸਲ ਕ੍ਰਿਸ ਗੇਲ ਹੁਣ ਇਕ ਨਵੇਂ ਰੂਪ ਵਿਚ ਨਜ਼ਰ ਆਉਣਗੇ।

ਕ੍ਰਿਸ ਗੇਲ ਨੇ ਆਪਣੇ ਟਵਿਟਰ ਅਕਾਉਂਟ ਤੋਂ “ਪੰਜਾਬੀ ਡੈਡੀ” ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਵਿਚ ਉਹ ਪੰਜਾਬੀ ਪਹਿਰਾਵੇ ਵਿਚ ਸਜੀਆਂ ਮੁਟਿਆਰਾਂ ਵਿਚ ਨੀਲਾ ਕੁੜਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾ ਕੇ ਬੈਠੇ ਦਿਖਾਈ ਦੇ ਰਹੇ ਹਨ। ਉਹਨਾਂ ਦੀ ਪੰਜਾਬੀ ਲੁੱਕ ਨੂੰ ਦੇਖ ਦੇ ਟਵਿਟਰ ’ਤੇ ਨਵੀਂ ਚਰਚਾ ਛਿੜੀ ਹੈ।

ਇਸ ਦੇ ਚਲਦਿਆਂ ਉਹਨਾਂ ਦੇ ਫੈਨਜ਼ ਉਹਨਾਂ ਨੂੰ ਕਈ ਸਵਾਲ ਵੀ ਕਰ ਰਹੇ ਹਨ। ਫੈਨਜ਼ ਦਾ ਕਹਿਣਾ ਹੈ ਕਿ ਇਹ ਕੁਝ ਵੱਖਰਾ ਹੋਵੇਗਾ ਤੇ ਉਹਨਾਂ ਨੂੰ ਇਸ ਦੀ ਬੇਸਬਰੀ ਨਾਲ ਉਡੀਕ ਹੈ। ਉਧਰ ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸ ਗੇਲ ਦੀ ਤਾਰੀਫ਼ ਕੀਤੀ ਹੈ। ਉਹਨਾਂ ਨੇ ਕ੍ਰਿਸ ਗੇਲ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ “ਸਹੀ ਲੱਗ ਰਹੇ ਹੋ।” ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕ੍ਰਿਸ ਗੇਲ ਨੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਉਹਨਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ।

ਦੱਸਿਆ ਜਾ ਰਿਹਾ ਹੈ ਕਿ ਕ੍ਰਿਸ ਗੇਲ ਇਕ ਗਾਣੇ ਦੀ ਵੀਡੀਓ ਵਿਚ ਨਜ਼ਰ ਆਉਣਗੇ ਅਤੇ ਇਸ ਗਾਣੇ ਦਾ ਨਾਂਅ ‘ਪੰਜਾਬੀ ਡੈਡੀ’ ਹੈ। ਇਹ ਗਾਣਾ ਆਈਪੀਐਲ 2021 ਦੀ ਸ਼ੁਰੂਆਤ ਤੋਂ ਪਹਿਲਾਂ ਰੀਲੀਜ਼ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਉਹਨਾਂ ਕ੍ਰਿਕਟਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *

error: Content is protected !!