NOVA ਸਾਈਕਲ ਕੰਪਨੀ ਦੇ ਮਾਲਕ ਆਪਣੇ ਯਾਰਾਂ ਨਾਲ ਹੱਸਦੇ-ਹੱਸਦੇ ਇਸ ਦੁਨੀਆਂ ਤੋਂ ਚਲੇ ਗਏ, ਪੜ੍ਹੋ ਕਿਵੇਂ ਕੀਤੀ ਸੀ ਸਾਈਕਲ ਬਣਾਉਣ ਦੀ ਕੰਪਨੀ ਸ਼ੁਰੂ

NOVA ਸਾਈਕਲ ਕੰਪਨੀ ਦੇ ਮਾਲਕ ਆਪਣੇ ਯਾਰਾਂ ਨਾਲ ਹੱਸਦੇ-ਹੱਸਦੇ ਇਸ ਦੁਨੀਆਂ ਤੋਂ ਚਲੇ ਗਏ, ਪੜ੍ਹੋ ਕਿਵੇਂ ਕੀਤੀ ਸੀ ਸਾਈਕਲ ਬਣਾਉਣ ਦੀ ਕੰਪਨੀ ਸ਼ੁਰੂ

ਲੁਧਿਆਣਾ (ਵੀਓਪੀ ਬਿਊਰੋ) – ਨੋਵਾ ਗਰੁੱਪ ਆਫ਼ ਇੰਡਸਟਰੀ ਦੇ ਚੇਅਰਮੈਨ ਤੇ ਲੁਧਿਆਣਾ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਹਰਮੋਹਿੰਦਰ ਸਿੰਘ ਪਾਹਵਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ ਅੱਜ ਉਹਨਾਂ ਦੋਸਤਾਂ ਨਾਲ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ ਜਿਹਨਾਂ ਨਾਲ ਉਹਨਾਂ ਨੂੰ ਟਾਇਮ ਸਪੈਂਡ ਕਰਨਾ ਚੰਗਾ ਲੱਗਦਾ ਸੀ।

ਹਰਮੋਹਿੰਦਰ ਸਿੰਘ ਪਾਹਵਾ ਹਰ ਐਤਵਾਰ ਆਪਣੇ ਦੋਸਤਾਂ ਨਾਲ ਕੌਫ਼ੀ ਜ਼ਰੂਰ ਪੀਂਦੇ ਸੀ। ਜਦੋਂ ਉਹਨਾਂ ਦੀ ਮੌਤ ਹੋਈ ਤਾਂ ਉਹ ਆਪਣੇ ਦੋਸਕਾਂ ਨੇ ਕੌਫੀ ਕਲੱਬ ਵਿਚ ਕੌਫੀ ਪੀ ਰਹੇ ਸੀ ਤੇ ਅਚਾਨਕ ਇਕ ਚੁਟਕਲਾ ਸੁਣਕੇ ਉੱਚੀ-ਉੱਚੀ ਹੱਸਦੇ ਅਚਾਨਕ ਕੁਰਸੀ ਤੋਂ ਡਿੱਗ ਪਏ।

ਉਹਨਾਂ ਨੂੰ ਜਲਦੀ-ਜਲਦੀ ਹੀਰੋ ਹਾਰਟ ਲਿਜਾਇਆ ਗਿਆ, ਪਰ ਉਹਨਾਂ ਦੀ ਉੱਤੇ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। 77 ਸਾਲ ਦੇ ਸਰਦਾਰ ਪਾਹਵਾ ਮੰਨੇ-ਪ੍ਰਮੰਨੇ ਉਦਯੋਗਪਤੀ, ਨੋਵਾ ਸਾਈਕਲ, ਏਵਨ ਸਾਇਕਲ ਕੰਪੋਨੈਂਟਸ ਪ੍ਰਾਈਵੇਟ ਲਿਮਿਟਿਡ ਤੇ ਵੀਐਸ  ਆਟੋ ਪ੍ਰਾਈਵੇਟ ਲਿਮਿਟਿਡ ਦੇ ਪ੍ਰਧਾਨ ਵੀ ਰਹੇ ਹਨ। ਪਾਹਵਾ ਦੇ ਪਰਿਵਾਰ ਵਿਚ ਬੇਟਾ ਰੋਹਿਤ ਤੇ ਦੋ ਬੇਟੀਆਂ ਹਨ। ਉਹਨਾਂ ਦੀ ਇਕ ਬੇਟੀ ਲੰਦਨ ਵਿਚ ਰਹਿੰਦੀ ਹੈ ਉਸ ਦੇ ਆਉਣ ਉਪਰ ਹੀ ਪਾਹਵਾ ਦਾ ਸਸਕਾਰ ਕੀਤਾ ਜਾਵੇਗਾ।

ਪਾਕਿਸਤਾਨ ਵਿੱਚ ਜੰਮੇ, ਪਟਨਾ ਵਿੱਚ ਪਲੇ, ਲੁਧਿਆਣਾ ਨੂੰ ਕਰਮ ਭੂਮੀ ਬਣਾਉਣ ਵਾਲੇ ਹਰਮੋਹਿੰਦਰ ਸਿੰਘ ਪਾਹਵਾ ਦਾ ਜਨਮ ਪਾਕਿਸਤਾਨ  ਦੇ ਸਿਆਲਕੋਟ ਵਿੱਚ ਹੋਇਆ ਸੀ। ਇਹ ਪਰਿਵਾਰ 1947 ਦੀ ਵੰਡ ਵੇਲੇ ਭਾਰਤ ਆ ਗਿਆ ਸੀ ਅਤੇ ਪਟਨਾ ਵਿੱਚ ਰਹਿਣ ਲੱਗ ਪਿਆ ਸੀ। ਬਾਅਦ ਵਿੱਚ ਉਹ ਪੜ੍ਹਾਈ ਲਈ ਵਾਈਪੀਐਸ ਕਾਲਜ ਪਟਿਆਲਾ ਆ ਗਿਆ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਏਵਨ ਸਾਈਕਲ ਦੇ ਸੰਸਥਾਪਕ ਆਪਣੇ ਚਾਚਾ ਹੰਸ ਰਾਜ ਪਾਹਵਾ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਉਹ 2002 ਤੱਕ ਕੰਪਨੀ ਦੇ ਡਾਇਰੈਕਟਰ ਰਹੇ ਤੇ ਬਾਅਦ 2002 ਵਿੱਚ ਉਨ੍ਹਾਂ ਨੇ ਨੋਵਾ ਸਾਈਕਲ ਕੰਪਨੀ ਸ਼ੁਰੂ ਕੀਤੀ। ਹੁਣ ਉਸਦੀ ਕੰਪਨੀ ਸਾਈਕਲਾਂ ਦੇ ਨਾਲ ਨਾਲ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਕਰਦੀ ਹੈ। ਉਹ ਪਹਿਲਾਂ ਸਾਈਕਲ ਦੇ ਹਿੱਸੇ ਬਣਾਉਂਦਾ ਸੀ ਅਤੇ ਬਾਅਦ ਵਿੱਚ ਪੂਰ ਸਾਈਕਲ ਬਣਾਉਂਦਾ ਲੱਗ ਪਏ। ਉਹ ਨਾ ਸਿਰਫ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਸਾਈਕਲਾਂ ਦੀ ਸਪਲਾਈ ਕਰਦੇ ਸਨ।

ਯੂਪੀਸੀਐਮਏ ਦੇ ਪ੍ਰਧਾਨ ਐਸ. ਪਾਹਵਾ ਉਦਯੋਗਪਤੀ ਬਦੀਸ਼ ਜਿੰਦਲ ਦੇ ਅਨੁਸਾਰ, ਐਸ. ਪਾਹਵਾ ਸਾਈਕਲ ਉਦਯੋਗ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। “ਉਹ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੀ ਸਥਾਪਨਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਸੀ। ਤਿੰਨ ਦਿਨ ਪਹਿਲਾਂ ਯੂਸੀਪੀਐਮਏ ਦੀ ਨਵੀਂ ਚੁਣੀ ਗਈ ਟੀਮ ਵੀ ਉਨ੍ਹਾਂ ਦੇ ਘਰ ਉਨ੍ਹਾਂ ਦਾ ਆਸ਼ੀਰਵਾਦ ਲੈਣ ਗਈ ਸੀ। ਅਸੀਂ ਲੁਧਿਆਣਾ ਸਾਈਕਲ ਉਦਯੋਗ ਦਾ ਇੱਕ ਰਤਨ ਗੁਆ ​​ਦਿੱਤਾ ਹੈ,” ਉਹ ਕਹਿੰਦਾ ਹੈ।

Leave a Reply

Your email address will not be published. Required fields are marked *

error: Content is protected !!