ਇਸ ਸਾਲ ਦੀਵਾਲੀ ‘ਤੇ ਨਹੀਂ ਚੱਲਣਗੇ ਪਟਾਕੇ, ਸਰਕਾਰ ਨੇ ਲਾਈ ਪਾਬੰਦੀ, ਪੜ੍ਹੋ ਕਿਉਂ 

ਇਸ ਸਾਲ ਦੀਵਾਲੀ ‘ਤੇ ਨਹੀਂ ਚੱਲਣਗੇ ਪਟਾਕੇ, ਸਰਕਾਰ ਨੇ ਲਾਈ ਪਾਬੰਦੀ, ਪੜ੍ਹੋ ਕਿਉਂ

ਨਵੀਂ ਦਿੱਲੀ (ਵੀਓਪੀ ਬਿਊਰੋ) – ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਾਲ ਵੀ ਦੀਵਾਲੀ ਉਪਰ ਪਟਾਕਿਆ ਤੇ ਪਾਬੰਦੀਆ ਲਾ ਦਿੱਤੀ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਵਪਾਰੀ ਇਸ ਵਾਰ ਵੀ ਪਟਾਕਿਆ ਦਾ ਭੰਡਾਰ ਇਕੱਠਾ ਨਾ ਕਰਨ ਕਿਉਂਕਿ ਇਸ ਵਾਰ ਵੀ ਦਿੱਲੀ ਵਿਚ ਪਟਾਕੇ ਚਲਾਉਣ ਉਪਰ ਪਾਬੰਦੀ ਲਾਈ ਗਈ ਹੈ।

ਦਿੱਲੀ ਵਿਚ ਪਿਛਲੇ ਤਿੰਨ ਸਾਲ ਤੋਂ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ। ਇਸ ਕਰਕੇ ਦੀਵਾਲੀ ਨੂੰ ਉੱਥੇ ਪਟਾਕਿਆ ਦੀ ਵਿਕਰੀ ਅਤੇ ਪਟਾਕੇ ਚਲਾਉਣ ਉਪਰ ਮੁਕੰਮਲ ਪਾਬੰਦੀ ਪਿਛਲੇ ਸਾਲ ਵੀ ਲਾਈ ਗਈ ਸੀ ਤੇ ਇਸ ਸਾਲ ਵੀ ਲਾਈ ਗਈ ਹੈ। ਕੇਜਰੀਵਾਲ ਨੇ ਲਿਖਿਆ ਹੈ- ” ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਤੇ ਤਿਉਹਾਰ ਉਪਰ ਪਟਾਕਿਆ ਉਪਰ ਪਾਬੰਦੀ ਹੈ।

ਉਹਨਾਂ ਕਿਹਾ “ਪਿਛਲੇ ਸਾਲ, ਵਪਾਰੀਆਂ ਦੁਆਰਾ ਪਟਾਕਿਆਂ ਦੇ ਭੰਡਾਰਨ ਤੋਂ ਬਾਅਦ, ਪ੍ਰਦੂਸ਼ਣ ਦੀ ਗੰਭੀਰਤਾ ਦੇ ਮੱਦੇਨਜ਼ਰ ਦੇਰ ਨਾਲ ਮੁਕੰਮਲ ਪਾਬੰਦੀ ਲਗਾਈ ਗਈ ਸੀ, ਜਿਸ ਨਾਲ ਵਪਾਰੀਆਂ ਦਾ ਨੁਕਸਾਨ ਹੋਇਆ ਸੀ। ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਕਿਸੇ ਵੀ ਕਿਸਮ ਦਾ ਭੰਡਾਰ ਨਾ ਕਰਨ। ਮੁਕੰਮਲ ਪਾਬੰਦੀ ਦਾ ਨਜ਼ਾਰਾ।ਤੁਹਾਨੂੰ ਦੱਸ ਦੇਈਏ ਕਿ ਅਕਤੂਬਰ-ਨਵੰਬਰ ਵਿੱਚ ਪਰਾਲੀ ਸਾੜਨ ਦੇ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ।

Leave a Reply

Your email address will not be published. Required fields are marked *

error: Content is protected !!