ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, ਕਾਰ ‘ਚ ਪੰਜ ਸਵਾਰਾਂ ਦੀ ਅੱਗ ਨਾਲ ਹੋਈ ਮੌਤ, ਪੜ੍ਹੋ ਦਰਦਨਾਕ ਖ਼ਬਰ

ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, ਕਾਰ ‘ਚ ਪੰਜ ਸਵਾਰਾਂ ਦੀ ਅੱਗ ਨਾਲ ਹੋਈ ਮੌਤ, ਪੜ੍ਹੋ ਦਰਦਨਾਕ ਖ਼ਬਰ

ਝਾਰਖੰਡ – ਝਾਰਖੰਡ ਦੇ ਰਾਮਗੜ੍ਹ ਦੇ ਰਜਰਪਤਾ ਥਾਣਾ ਏਰਿਆ ਦੇ ਲਾਰੀ ਦੇ ਨੇੜੇ ਬੁੱਧਵਾਰ ਸਵੇਰੇ ਇਕ ਕਾਰ ਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਦੋਨਾਂ ਵਾਹਨਾਂ ਵਿਚ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਵਿਚ ਸਵਾਰ ਪੰਜ ਲੋਕਾਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ। ਸੜਕ ਹਾਦਸੇ ਵਿਚ ਬੱਸ ਦੇ ਸਾਰੇ ਯਾਤਰੀ ਸੁਰੱਖਿਅਤ ਹਨ।

ਜਾਣਕਾਰੀ ਮੁਤਾਬਿਕ ਬੁੱਧਵਾਰ ਨੂੰ ਸਵੇਰੇ ਅੱਠ ਵਜੇ ਦੇ ਕਰੀਬ ਮਹਾਰਾਜਾ ਬੱਸ ਧਨਬਾਦ ਤੋਂ ਰਾਂਚੀ ਜਾ ਰਹੀ ਸੀ ਇਸ ਦੌਰਾਨ ਰਾਜਰਪਤਾ ਥਾਣਾ ਦੇ ਲਾਰੀ ਏਰਿਆ ਦੇ ਨੇੜੇ ਰਾਮਗੜ੍ਹ ਤੋਂ ਵੋਕਾਰੋ ਦੀ ਜਾ ਰਹੀ ਇਕ ਕਾਰ ਨਾਲ ਸਿੱਧੀ ਟੱਕਰ ਹੋ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟੱਕਰ ਹੋਣ ਕਰਕੇ ਤੁਰੰਤ ਕਾਰ ਨੂੰ ਅੱਗ ਲੱਗ ਗਈ।

ਘਟਨਾ ਦੀ ਜਾਣਕਾਰੀ ਰਾਜਰਪਤਾ ਥਾਣੇ ਦੀ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਹਾਲਾਂਕਿ ਰਜਰਪਤਾ ਥਾਣੇ ਦੀ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਆਉਣ ਤੋਂ ਪਹਿਲਾ ਹੀ ਸਭ ਕੁਝ ਖਤਮ ਹੋ ਚੁੱਕਿਆ ਸੀ।

ਸਥਾਨਕ ਲੋਕਾਂ ਨੇ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਕਾਰ ਦਾ ਦਰਵਾਜਾ ਨਹੀਂ ਖੁੱਲ੍ਹ ਸਕਿਆ, ਜਿਸ ਕਰਕੇ ਕਾਰ ਵਿਚ ਪੰਜ ਸਵਾਰ ਲੋਕਾਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਬੱਸ ਵਿਚ ਸਵਾਰ 40 ਲੋਕ ਮੌਜੂਦ ਸੀ ਜਿਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ।

Leave a Reply

Your email address will not be published. Required fields are marked *

error: Content is protected !!