ਜਲੰਧਰ ‘ਚ ਸ਼ਰੇਆਮ ਘੁੰਮ ਰਹੀ ਚੋਰਾਂ ਦੀ ਗੈਂਗ, ਪੜ੍ਹੋ ਕਿਵੇਂ ਫਿਲਮੀ ਸਟਾਇਲ ‘ਚ ਫੁੱਟਬਾਲ ਚੌਕ ਨੇੜੇ ਇਕ ਔਰਤ ਨੂੰ ਲੁੱਟਿਆ

ਜਲੰਧਰ ‘ਚ ਸ਼ਰੇਆਮ ਘੁੰਮ ਰਹੀ ਚੋਰਾਂ ਦੀ ਗੈਂਗ, ਪੜ੍ਹੋ ਕਿਵੇਂ ਫਿਲਮੀ ਸਟਾਇਲ ‘ਚ ਫੁੱਟਬਾਲ ਚੌਕ ਨੇੜੇ ਇਕ ਔਰਤ ਨੂੰ ਲੁੱਟਿਆ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵਾਪਰੀ ਰਹੀਆਂ ਹਨ। ਹੁਣ ਜਲੰਧਰ ਦੇ ਫੁੱਟਬਾਲ ਚੌਕ ਨੇੜੇ ਫਿਰ ਚੋਰੀ ਦੀ ਵਾਰਦਾਤ ਹੋਈ ਹੈ।

2 ਔਰਤਾਂ ਤੇ 1 ਵਿਅਕਤੀ ਨੇ ਇਕ ਔਰਤ ਕੋਲੋ ਲੁੱਟਖੋਹ ਕੀਤੀ ਹੈ। ਘਟਨਾ ਇਵੇਂ ਵਾਪਰੀ ਕੀ ਚੋਰਾਂ ਨੇ ਜਿਸ ਵਿਚ ਇਕ ਔਰਤ ਵੀ ਸੀ ਨੇ ਇਕ ਅੰਮ੍ਰਿਤਸਰ ਤੋਂ ਆਈ ਔਰਤ ਨੂੰ ਆਪਣੀ ਕਾਰ ਵਿਚ ਬਿਠਾ ਕੇ ਆਦਰਸ਼ ਨਗਰ ਲੈ ਗਏ ਤੇ ਕਾਰ ਵਿਚ ਉਸਦਾ ਗਲ਼ਾ ਦਬਾਇਆ ਗਿਆ ਤੇ ਉਸਦੀਆਂ ਵੰਗਾਂ ਉਤਾਰ ਕੇ ਲੈ ਗਏ।

ਪੀੜਤ ਔਰਤ ਸ਼ਸ਼ੀ ਬਾਲਾ ਨੇ ਦੱਸਿਆ ਕਿ ਕਾਰ ਸਵਾਰ ਲੋਕਾਂ ਨੇ ਉਸ ਨੂੰ ਕਿਹਾ ਕਿ ਤੁਹਾਨੂੰ ਅੱਗੇ ਉਤਾਰ ਦਿੰਦੇ ਹਾਂ ਤੇ ਉਹ ਕਾਰ ‘ਚ ਬੈਠ ਗਈ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਉਸ ਦਾ ਗਲਾ ਦਬਾ ਕੇ ਚੂੜੀ ਲਾਹ ਲਈ ਤੇ ਧੱਕਾ ਦੇ ਕੇ ਕਾਰ ‘ਚੋਂ ਉਤਾਰ ਦਿੱਤਾ। ਪੀੜਤਾ ਅੰਮ੍ਰਿਤਸਰ ਤੋਂ ਆਈ ਸੀ ਤੇ ਸਾਸ਼ਤਰੀ ਨਗਰ ਜਾਣਾ ਸੀ। ਪੁਲਿਸ ਸਿਰਫ ਚਲਾਨ ਕੱਟਣ ਤੱਕ ਸੀਮਤ ਹੈ, ਇਸ ਲਈ ਆਪਣੀ ਸੁਰੱਖਿਆ ਆਪ ਹੀ ਕਰਨੀ ਪੈਣੀ ਹੈ।

Leave a Reply

Your email address will not be published. Required fields are marked *

error: Content is protected !!