ਮਨੀਸ਼ਾ ਗੁਲਾਟੀ ਨੇ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ‘ਤੇ ਕੱਸਿਆ ਸ਼ਿਕੰਜਾ, ਕਿਹਾ ਔਰਤਾਂ ਬਾਰੇ ਗਲ਼ਤ ਗੀਤ ਗਾਇਆ, ਪੜ੍ਹੋ ਕਿੰਨੇ ਤਰੀਕ ਨੂੰ ਗਾਇਕ ਹੋ ਰਹੇ ਪੇਸ਼ 

ਮਨੀਸ਼ਾ ਗੁਲਾਟੀ ਨੇ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ‘ਤੇ ਕੱਸਿਆ ਸ਼ਿਕੰਜਾ, ਕਿਹਾ ਔਰਤਾਂ ਬਾਰੇ ਗਲ਼ਤ ਗੀਤ ਗਾਇਆ, ਪੜ੍ਹੋ ਕਿੰਨੇ ਤਰੀਕ ਨੂੰ ਗਾਇਕ ਹੋ ਰਹੇ ਪੇਸ਼

ਜਲੰਧਰ (ਵੀਓਪੀ ਬਿਊਰੋ) – ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਇੰਨੀ ਦਿਨੀ ਮਹਿਲਾਵਾਂ ਦੀਆਂ ਸਮੱਸਿਆ ਨੂੰ ਲੈ ਕੇ ਕਾਫੀ ਸਰਗਰਮ ਹਨ। ਹੁਣ ਉਹਨਾਂ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਖਿਲਾਫ਼ ਨੋਟਿਸ ਲਿਆ ਹੈ ਤੇ 22 ਸਤੰਬਰ ਨੂੰ ਸਪੀਡ ਰਿਕਾਰਡ ਕੰਪਨੀ ਤੇ ਦੋਨਾਂ ਗਾਇਕਾਂ ਨੂੰ ਸੁਣਵਾਈ ਲਈ ਮਹਿਲਾ ਕਮਿਸ਼ਨ ਦੇ ਦਫ਼ਤਰ ਬੁਲਾਇਆ ਗਿਆ ਹੈ।

ਦੱਸ ਦਈਏ ਕਿ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦਾ ਇਕ ਗੀਤ ‘ਸ਼ਰਾਬ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਪੀਡ  ਰਿਕਾਰਡ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਵਿਚ ਔਰਤਾਂ ਨੂੰ ਸ਼ਰਾਬ, ਤੰਬਾਕੂ ਆਦਿ ਨਾਲ ਜੋੜਿਆ ਗਿਆ ਹੈ। ਮਨੀਸ਼ਾ ਗੁਲਾਟੀ ਦਾ ਮੰਨਣਾ ਹੈ ਕਿ ਇਸ ਵਿਚ ਔਰਤਾਂ ਦੀ ਬੇਇੱਜ਼ਤੀ ਹੋਈ ਹੈ, ਜਿਸ ਕਰਕੇ ਸੋ-ਮੋਟੋ ਤਹਿਤ ਇਹਨਾਂ ਕਲਾਕਾਰ ਤੇ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਨੂੰ ਮਨੀਸ਼ਾ ਗੁਲਾਟੀ ਨੇ ਮਹਿਲਾ ਕਮਿਸ਼ਨ ਦੇ ਦਫ਼ਤਰ ਆਉਣ ਲਈ ਕਿਹਾ ਹੈ।

ਉਹਨਾਂ ਨੇ ਪੁਲਿਸ ਅਫ਼ਸਰਾਂ ਨੂੰ ਬੇਨਤੀ ਕੀਤੀ ਹੈ ਕਿ ਦੋਨਾਂ ਗਾਇਕਾਂ ਤੇ ਸਪੀਡ ਰਿਕਾਰਡ ਦੇ ਮਾਲਕਾਂ ਨੂੰ 22 ਸਤੰਬਰ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਪੇਸ਼ ਕੀਤਾ ਜਾਵੇ।

Leave a Reply

Your email address will not be published. Required fields are marked *

error: Content is protected !!