ਕੇਂਦਰ ਨੇ ਬਾਦਲਾਂ ਤੋਂ ਸੇਧ ਲਈ ਸੀ ਖੇਤੀ ਕਾਨੂੰਨ ਬਣਾਉਣ ਲਈ, ਪੜ੍ਹੋ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਬੋਲੇ ਸਿੱਧੂ 

ਕੇਂਦਰ ਨੇ ਬਾਦਲਾਂ ਤੋਂ ਸੇਧ ਲਈ ਸੀ ਖੇਤੀ ਕਾਨੂੰਨ ਬਣਾਉਣ ਲਈ, ਪੜ੍ਹੋ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਬੋਲੇ ਸਿੱਧੂ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰਗਰਮ ਹੋ ਗਏ ਹਨ। ਹੁਣ ਸਿੱਧੂ ਨੇ ਬਾਦਲਾਂ ਦੇ ਫਿਰ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਬਾਦਲਾਂ ਤੋਂ ਸੇਧ ਲੈ ਕੇ ਬਣਾਏ ਤਿੰਨ ਹਨ ਖੇਤੀਬਾੜੀ ਕਾਨੂੰਨ। 2013 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤਾ ਸੀ ਅਜਿਹਾ ਐਕਟ।

ਉੱਧਰ ਸੁਖਬੀਰ ਬਾਦਲ ਦਾ ਆਪਣੀ ਖੁਸੀ ਸਿਆਸੀ ਕੁਰਸੀ ਨੂੰ ਬਚਾਉਣ ਲਈ ਲਗਾਤਾਰ ਕਿਸਾਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸੁਖਬੀਰ ਬਾਦਲ ਪਿਛਲੇ ਇਕ ਸਾਲ ਤੋਂ ਇਹ ਗੱਲ ਕਹਿ ਰਹੇ ਹਨ ਕਿ ਪਹਿਲਾ ਬੀਬਾ ਹਰਸਿਮਰਤ ਕੌਰ ਨੇ ਅਸਤੀਫ਼ਾ ਦਿੱਤਾ ਤੇ ਫਿਰ ਅਸੀਂ ਭਾਜਪਾ ਨਾਲੋਂ ਗਠਜੋੜ ਤੋੜ ਲਿਆ।

ਜਦੋਂ ਖੇਤੀ ਕਾਨੂੰਨਾਂ ਬਣੇ ਸੀ ਤਾਂ ਉਸ ਵੇੇਲੇ ਕਈ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਜਿਹਨਾਂ ਵਿਚ ਪ੍ਰਕਾਸ਼ ਸਿੰਘ ਬਾਦਲ ਵਲੋਂ ਖੇਤੀ ਕਾਨੂੰਨਾਂ ਦੀ ਹਮਾਇਤਾਂ ਕੀਤੀ ਸੀ। ਪਰ ਜਦੋਂ ਵਿਰੋਧ ਹੋਣ ਲੱਗਾ ਫਿਰ ਕਿਸਾਨਾਂ ਦੀ ਹਮਾਇਤ ਕਰਨੀ ਸ਼ੁਰੂ ਕੀਤੀ ਤੇ ਬਾਅਦ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ।

Leave a Reply

Your email address will not be published. Required fields are marked *

error: Content is protected !!