ਜਿਹਨਾਂ ਨੂੰ ਘਰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਲੀਡਰਾਂ ਦੀਆਂ ਵੀਡੀਓ ਵਾਇਰਲ ਕਰ ਦਿੰਦੇ ਨੇ, ਪੜ੍ਹੋ ਹੁਣ ਇਸ ਗੱਲ ਤੋਂ ਕਿਉਂ ਮੁੱਕਰੇ ਫਤਿਹਜੰਗ ਬਾਜਵਾ

ਜਿਹਨਾਂ ਨੂੰ ਘਰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਲੀਡਰਾਂ ਦੀਆਂ ਵੀਡੀਓ ਵਾਇਰਲ ਕਰ ਦਿੰਦੇ ਨੇ, ਪੜ੍ਹੋ ਹੁਣ ਇਸ ਗੱਲ ਤੋਂ ਕਿਉਂ ਮੁੱਕਰੇ ਫਤਿਹਜੰਗ ਬਾਜਵਾ

ਵੀਓਪੀ ਡੈਸਕ – ਕਾਂਗਰਸ ਕਿਸਾਨਾਂ ਦੇ ਉਪਰ ਦੇ ਰਹੀ ਬਿਆਨਾਂ ਨੂੰ ਲੈ ਕੇ ਵਾਰ-ਵਾਰ ਘਿਰ ਰਹੀ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਕਾਂਦੀਆ ਤੋਂ ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਆਪਣੇ ਬਿਆਨ ਕਰਕੇ ਕਸੂਤੇ ਫਸ ਗਏ ਹਨ। ਫਤਿਹਜੰਗ ਬਾਜਵਾ ਨੇ ਇਕ ਸਮਾਗਮ ਦੁਰਾਨ ਕਿਹਾ ਕਿ ਕਿਸਾਨਾਂ ਦੇ ਗੰਨੇ ਦਾ ਰੇਟ ਕਿਸ ਨੇ ਵਧਾਇਆ ਹੈ, ਅਸੀਂ ਸਾਰੇ ਜਾਣਦੇ ਹਾਂ।

ਕਿਸਾਨ ਫਿਰ ਕਾਂਗਰਸ ਨੂੰ ਮਾੜਾ ਕਹਿ ਰਹੇ ਹਨ। ਉਹਨਾਂ ਕਿਹਾ ਕਿ ਜਿਸ ਨੂੰ ਘਰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਚੱਕ ਕੇ ਵੀਡੀਓ ਪਾ ਦਿੰਦੇ ਹਨ। ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ।  ਉਹਨਾਂ ਕਿਹਾ ਹੈ ਅਸੀਂ ਕਿਸਾਨਾਂ ਦਾ ਹਮੇਸ਼ਾ ਸਾਥ ਦਿੱਤੇ ਹੈ ਤੇ ਅੱਗੇ ਵੀ ਦਿੰਦਾ ਰਹਾਂਗੇ। ਉਹਨਾਂ ਨੇ ਕਿਹਾ ਹੈ ਮੈਂ ਆਪਣੇ ਬਿਆਨ ਵਿਚ ਕਿਸੇ ਵੀ ਕਿਸਾਨ ਦਾ ਨਾਂ ਨਹੀਂ ਲਿਆ।

ਇਸ ਤੋਂ ਪਹਿਲਾ ਸੂਬੇ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਜੇ ਕਿਸਾਨਾਂ ਨੇ ਧਰਨਾ ਦੇਣਾ ਹੈ ਤਾਂ ਉਹ ਦਿੱਲੀ ਦਿਆਂ ਬਾਰਡਰਾਂ ਤੇ ਹੀ ਦੇਣ ਪੰਜਾਬ ਵਿਚ ਧਰਨਾ ਦੇਣ ਦਾ ਕੋਈ ਫਾਇਦਾ ਨਹੀਂ ਸਗੋ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਪਰ ਜੇਕਰ ਦੇਖਿਆ ਜਾਏ ਤਾਂ ਕਿਸਾਨਾਂ ਨੇ ਪੰਜਾਬ ਦੇ ਟੋਲ ਪਲਾਜ਼ਿਆ ਉਪਰ ਹੀ ਧਰਨਾ ਦਿੱਤਾ ਹੋਇਆ ਹੈ ਉਹ ਟੋਲ ਪਲਾਜ਼ੇ ਤਾਂ ਕਾਰਪੋਰੇਟ ਘਰਾਣਿਆ ਜਾਨੀ ਅੰਬਾਨੀਆਂ-ਅੰਡਾਨੀਆਂ ਦੇ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ ਦੀ ਭਾਸ਼ਾ ਬੋਲ ਰਿਹਾ ਹੈ। ਉਹਨਾਂ ਕਿਹਾ ਹੈ ਕਿ ਸਾਡੇ ਧਰਨਿਆਂ ਨਾਲ ਪੰਜਾਬ ਦਾ ਕੋਈ ਵਿਕਾਸ ਨਹੀਂ ਰੁਕਿਆ।

Leave a Reply

Your email address will not be published. Required fields are marked *

error: Content is protected !!