ਭਾਜਪਾ ਨੇਤਾ ਕਾਹਲੋਂ ਨੂੰ ਰਾਜੇਵਾਲ ਦਾ ਜਵਾਬ, ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਉ, ਪੜ੍ਹੋ 

ਭਾਜਪਾ ਨੇਤਾ ਕਾਹਲੋਂ ਨੂੰ ਰਾਜੇਵਾਲ ਦਾ ਜਵਾਬ, ਬਕਵਾਸ ਕੀਤੀ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਉ, ਪੜ੍ਹੋ

ਵੀਓਪੀ ਡੈਸਕ – ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋ ਦੁਆਰਾ ਦਿੱਤੇ ਗਏ ਬਿਆਨ ਦਾ ਮਾਮਲਾ ਭਖ਼ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਾਹਲੋ ਨੂੰ ਕਰਾਰ ਜਵਾਬ ਦਿੱਤਾ ਹੈ। ਮੋਰਚੇ ਦੀ ਸਟੇਜ਼ ਤੋਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਪ੍ਰੀਤ ਕਾਹਲੋਂ ਵਰਗੇ ਭੌਕਣ ਵਾਲੇ ਲੋਕ ਕਈ ਆਏ ਪਰ ਕਿਸਾਨ ਅੰਦੋਲਨ ਠੰਡਾ ਨਹੀਂ ਪਿਆ।

ਰਾਜੇਵਾਲ ਨੇ ਕਿਹਾ ਕਿਸਾਨ ਨੂੰ ਗਲਤ ਸ਼ਬਦ ਵਰਤਣ ਵਾਲਾ ਕੋਈ ਵੀ ਲੀਡਰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਅੰਦੋਲਨ ਨਾਲ ਸਾਡੀ ਰੋਟੀ ਰੋਜ਼ੀ ਦਾ ਭਵਿੱਖ ਜੁੜਿਆ ਹੋਇਆ ਹੈ। ਆਜ਼ਾਦੀ ਦੇ 74 ਸਾਲ ਬਾਅਦ ਵੀ ਇਸ ਦੇਸ਼ ਵਿਚੋਂ ਗਰੀਬੀ ਤੇ ਬੇਰੁਜ਼ਗਾਰੀ ਖ਼ਤਮ ਨਹੀਂ ਹੋ ਸਕੀ, ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਿਆ ਜੇਕਰ ਹੁਣ ਲੋਕ ਲੀਡਰਾਂ ਨੂੰ ਸਵਾਲ ਕਰਨ ਲੱਗ ਪਏ ਤਾਂ ਇਹਨਾਂ ਨੂੰ ਉਹ ਗੱਲ ਹਜ਼ਮ ਨਹੀਂ ਹੋ ਰਹੀ।

ਦੇਸ਼ ਦੇ ਲੋਕਾਂ ਨੂੰ ਲੁੱਟਿਆ ਗਿਆ ਪਰ ਹੁਣ ਇਹ ਡਰਾਮਾ ਨਹੀਂ ਚੱਲੇਗਾ। ਅੰਦੋਲਨ ਜਿੱਤ ਵੀ ਗਏ ਤਾਂ ਜਾਗਰੂਕ ਲੋਕਾਂ ਲੀਡਰਾਂ ਨੂੰ ਸਵਾਲ ਪੁੱਛਦੇ ਹੀ ਰਹਿਣਗੇ। ਰਾਜੇਵਾਲ ਨੇ ਕਿਹਾ ਸਰਕਾਰ ਨੂੰ ਸਭ ਪਤਾ ਹੈ ਕਿ ਕਾਨੂੰਨਾਂ ਵਿਚ ਕੀ ਹੈ ਪਰ ਆਪਣੀ ਇੱਜ਼ਤ ਬਚਾਉਣ ਲਈ ਕਾਨੂੰਨ ਰੱਦ ਨਹੀਂ ਕਰ ਰਹੀ ਸਰਕਾਰ।

ਭਾਜਪਾ ਨੇਤਾ ਐਚਐਸ ਕਾਹਲੋ ਦੀ ਇਕ ਵੀਡੀਓ ਸਾਹਮਣੇ ਆਈ ਹੈ। ਉਸ ਵਿਚ ਕਾਹਲੋਂ ਨੇ ਕਿਹਾ ਕਿ ਇਹ ਤਾਂ ਮੋਦੀ ਸਾਹਬ ਹੈ, ਜੋ ਕਿਸਾਨਾਂ ਨੂੰ ਪਿਆਰ ਕਰਦੇ ਹੈ।

ਬਦਕਿਸਮਤ ਮੇਰੀ ਜਿਹਾ ਕੋਈ ਹੁੰਦਾ ਤਾਂ ਡੰਡੇ ਮਾਰ-ਮਾਰ ਕਿਸਾਨਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੰਦਾ। ਕਾਹਲੋ ਨੇ ਇਕ ਹੋਰ ਬਿਆਨ ਦਿੱਤਾ ਹੈ ਜਿਸ ਵਿਚ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਤੇ ਲਾਲ ਝੰਡਿਆ ਵਾਲੇ ਹਾਵੀ ਹੋ ਗਏ ਹਨ। ਮੇਰਾ ਉਹਨਾਂ ਨਾਲ ਟਕਰਾਅ ਰਿਹਾ ਹੈ। ਇਹ ਲਾਲ ਝੰਡੇ ਵਾਲੇ ਜਿਸ ਦੇ ਘਰ ਵਿਚ ਵੜ ਜਾਣ ਉਸਦਾ ਘਰ ਉਜਾੜ ਦਿੰਦੇ ਹਨ।

Leave a Reply

Your email address will not be published. Required fields are marked *

error: Content is protected !!