ਬੈਂਕ ਨੇ ਗਲਤੀ ਨਾਲ ਪਾਏ ਇਕ ਵਿਅਕਤੀ ਦੇ ਖਾਤੇ ‘ਚ ਪੈਸੇ ਤਾਂ ਵਾਪਸ ਮੰਗਣ ‘ਤੇ ਵਿਅਕਤੀ ਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਇਹ ਮੋਦੀ ਜੀ ਨੇ ਮੈਂਨੂੰ ਭੇਜੇ ਹਨ, ਪੜ੍ਹੋ ਦਿਲਚਸਪ ਕਿੱਸਾ

ਬੈਂਕ ਨੇ ਗਲਤੀ ਨਾਲ ਪਾਏ ਇਕ ਵਿਅਕਤੀ ਦੇ ਖਾਤੇ ‘ਚ ਪੈਸੇ ਤਾਂ ਵਾਪਸ ਮੰਗਣ ‘ਤੇ ਵਿਅਕਤੀ ਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਇਹ ਮੋਦੀ ਜੀ ਨੇ ਮੈਂਨੂੰ ਭੇਜੇ ਹਨ, ਪੜ੍ਹੋ ਦਿਲਚਸਪ ਕਿੱਸਾ

ਵੀਓਪੀ ਡੈਸਕ – ਬਿਹਾਰ ਦੇ ਜ਼ਿਲ੍ਹੇ ਖਗੜੀਆਂ ਤੋਂ ਇਕ ਹੈਰਾਨ ਕਰਨ ਵਾਲੀ ਤੇ ਦਿਲਚਸਪ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਵਸਨੀਕ ਇਕ ਵਿਅਕਤੀ ਦੇ ਅਕਾਊਂਟ ਵਿਚ ਅਚਾਨਕ ਸਾਢੇ ਪੰਜ ਲੱਖ ਰੁਪਏ ਆ ਗਏ। ਵਿਅਕਤੀ ਨੂੰ ਲੱਗਿਆ ਕਿ ਇਹ ਪੈਸੇ ਪ੍ਰਧਾਨ ਮੰਤਰੀ ਮੋਦੀ ਨੇ ਉਸ ਦੇ ਖਾਤੇ ਵਿਚ ਪਾ ਦਿੱਤੇ ਹਨ ਤੇ ਇਹ ਬੱਸ ਉਸਦੇ ਹੀ ਹਨ। ਉਸ ਨੇ ਆਪਣੇ ਖਾਤੇ ਵਿਚੋਂ ਪੈਸੇ ਕਢਵਾ ਕੇ ਖਰਚ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਇਸ ਦੀ ਸਚਾਈ ਪਤਾ ਲੱਗੀ ਤਾਂ ਵਿਅਕਤੀ ਦੇ ਹੋਸ਼ ਉੱਡ ਗਏ। ਰਣਜੀਤ ਦਾਸ ਨਾਂ ਦੇ ਇਸ ਵਿਅਕਤੀ ਦੇ ਖਾਤੇ ਵਿਚ ਬੈਂਕ ਵਲੋਂ ਗਲਤੀ ਨਾਲ ਸਾਢੇ ਪੰਜ ਲੱਖ ਰੁਪਏ ਚਲੇ ਗਏ ਸਨ। ਜਦੋਂ ਬੈਂਕ ਨੂੰ ਆਪਣੀ ਗਲਤੀ ਬਾਰੇ ਪਤਾ ਲੱਗਿਆ ਤਾਂ ਬੈਂਕ ਨੇ ਰਣਜੀਤ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਹਨਾਂ ਦੇ ਖਾਤੇ ਵਿਚ ਗਲਤੀ ਨਾਲ ਪੈਸੇ ਆ ਗਏ ਸਨ ਤੇ ਉਹ ਹੁਣ ਬੈਂਕ ਨੂੰ ਪੈਸੇ ਵਾਪਸ ਕਰ ਦੇਵੇ। ਪਰ ਰਣਜੀਤ ਸਿੰਘ ਨੂੰ ਤਾਂ ਪੀਐਮ ਮੋਦੀ ਤੇ ਭਰੋਸਾ ਸੀ ਉਸਨੇ ਬੈਂਕ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਪੈਸੇ ਵਾਪਸ ਕਰਨ ਸਬੰਧੀ ਰਣਜੀਤ ਦਾਸ ਨੂੰ ਬੈਂਕ ਵੱਲੋਂ ਕਈ ਨੋਟਿਸ ਵੀ ਭੇਜੇ ਗਏ ਸਨਪਰ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਆਖਰਕਾਰ ਬੈਂਕ ਦੀ ਤਰਫੋਂ ਰਣਜੀਤ ਦਾਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

ਹੁਣ ਇਸ ਮਾਮਲੇ ਦੀ ਚਰਚਾ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ। ਜਿੱਥੇ ਬਾਹਲੀ ਲੋਕ ਇਸ ਉੱਪਰ ਚੁਟਕੀਆਂ ਲੈ ਰਹੇ ਹਨਉੱਥੇ ਹੀ ਮੋਦੀ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!