ਪੰਜਾਬ ਦੇ ਪਹਿਲੇ ਦਲਿਤ CM ਬਣੇ ਚਰਨਜੀਤ ਚੰਨੀ, ਪੜ੍ਹੋ ਚੰਨੀ ਦੀ ਕਹਾਣੀ 

ਪੰਜਾਬ ਦੇ ਪਹਿਲੇ ਦਲਿਤ ਸੀਐਮ ਬਣੇ ਚਰਨਜੀਤ ਚੰਨੀ, ਪੜ੍ਹੋ ਚੰਨੀ ਦੀ ਕਹਾਣੀ

ਵੀਓਪੀ (ਗੁਰਪ੍ਰੀਤ ਡੈਨੀ)   – ਚਰਨਜੀਤ ਚੰਨੀ ਦਾ ਨਾਂ ਮੁੱਖ ਮੰਤਰੀ ਦੇ ਚਿਹਰੇ ਲਈ ਫਾਈਨਲ ਹੋ ਗਿਆ ਹੈ। ਤਕਰੀਬਨ 24 ਘੰਟਿਆਂ ਦੇ ਅੰਦਰ-ਅੰਦਰ ਹਾਈਕਮਾਨ ਨੇ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਦੇ ਦਿੱਤਾ ਹੈ। ਉਹ ਨਾਂ ਹੈ ਚਰਨਜੀਤ ਚੰਨੀ।  ਕਾਂਗਰਸ ਹਾਈਕਮਾਨ ਨੇ ਇਹ ਇਤਿਹਾਸ ਲਿਖਿਆ ਹੈ, ਕਿਉਂਕਿ ਅੱਜ ਤੱਕ ਪੰਜਾਬ ਅੰਦਰ ਦਲਿਤ ਸੀਐਮ ਨਹੀਂ ਬਣਾਇਆ ਗਿਆ ਸੀ।

ਚੰਨੀ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਇਕ ਬਣੇ ਹਨ। ਉਹ 2007 ਵਿਚ ਆਜ਼ਾਦ ਲੜੇ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਾਂਗਰਸ ਵਿਚ ਲੈ ਆਏ ਤੇ ਫਿਰ ਚੰਨੀ ਦੋ ਵਾਰ ਵਿਧਾਇਕ ਬਣੇ। 2017 ਦੀਆਂ ਚੋਣਾਂ ਜਦੋਂ ਚੰਨੀ ਜਿੱਤ ਕੇ ਆਏ ਤਾਂ ਉਹਨਾਂ ਨੂੰ ਮੰਤਰੀ ਦਾ ਅਹੁਦਾ ਦਿੱਤਾ ਗਿਆ।

ਚੰਨੀ ਰਵੀਦਾਸੀਆ ਪਰਿਵਾਰ ਨਾਲ ਸਬੰਧਿਤ ਰੱਖਦੇ ਹਨ। ਪੰਜਾਬ ਵਿਚ 34 ਫੀਸਦੀ ਦਲਿਤਾਂ ਦੀ ਆਬਾਦੀ ਹੈ ਜੋ ਬਹੁਤ ਲੰਮੇ ਸਮੇਂ ਤੋਂ ਪੰਜਾਬ ਵਿਚ ਦਲਿਤ ਸੀਐਮ ਦੀ ਮੰਗ ਕਰ ਰਹੀ ਸੀ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਡਿਪਟੀ ਸੀਐਮ ਦਾ ਐਲਾਨ ਕਰਦੀਆਂ ਆਈਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਜੇਕਰ ਅਸੀਂ 2022 ਦੀਆਂ ਚੋਣਾਂ ਜਿੱਤ ਜਾਂਦੇ ਹਾਂ ਤਾਂ ਪੰਜਾਬ ਵਿਚ ਡਿਪਟੀ ਸੀਐਮ ਦਲਿਤ ਚਿਹਰਾ ਬਣਾਇਆ ਜਾਵੇਗਾ ਤੇ ਦੂਸਰੇ ਪਾਸੇ ਭਾਜਪਾ ਨੇ ਕਿਹਾ ਸੀ ਅਸੀਂ ਮੁੱਖ ਮੰਤਰੀ ਹੀ ਦਲਿਤ ਬਣਾ ਦਿਆਂਗੇ। ਪਰ ਕਾਂਗਰਸ ਹੁਣ ਦਲਿਤਾਂ ਪ੍ਰਤੀ ਆਪਣਾ ਹੇਜ਼ ਦਿਖਾ ਗਈ ਹੈ। ਪੰਜਾਬ ਦੀ 34 ਫੀਸਦੀ ਦਲਿਤ ਵੋਟ ਬੈਂਕ ਦਾ ਸਿੱਧਾ-ਸਿੱਧਾ ਅਸਰ ਕਾਂਗਰਸ ਪਾਰਟੀ ਵੱਲ ਪੈਣ ਵਾਲਾ ਹੈ।

ਇਕ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਸ ਫੈਸਲੇ ਨਾਲ ਬੀਜੇਪੀ ਨੂੰ ਢਾਹ ਲੱਗੀ ਹੈ। ਦੂਸਰੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਰਾਹੁਲ ਗਾਂਧੀ ਕਿਤੇ ਨਾ ਕਿਤੇ ਦਲਿਤ ਸਮਾਜ ਨੂੰ ਧਿਆਨ ਨਾਲ ਲੈਂਦੇ ਹਨ, ਉਹਨਾਂ ਦਾ ਦਲਿਤਾਂ ਪ੍ਰਤੀ ਹੇਜ਼ ਹੈ। ਹਾਈਕਮਾਨ ਦਲਿਤਾਂ ਦੀ ਸਮਾਜਿਕ ਜਾਗ੍ਰਿਤ ਨੂੰ ਸਮਝਦੀ ਹੈ। ਇਹ ਫੈਸਲਾ ਹੀ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ।

ਜੇਕਰ ਇਹ ਗੱਲ ਨੂੰ ਉਦਾਹਰਨ ਦੇ ਤੌਰ ਤੇ ਦੇਖਣਾ ਹੋਵੇ ਤਾਂ ਜਦੋਂ ਸਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਉਸ ਵੇਲੇ ਰਾਹੁਲ ਗਾਂਧੀ ਨੇ ਦਲਿਤ ਸਮਾਜ ਪ੍ਰਤੀ ਹੇਜ਼ ਦਿਖਾਉਂਦੇ ਹੋਏ ਇਹ ਫੈਸਲਾ ਲਿਆ ਸੀ ਕਿ ਇਕ ਦਲਿਤ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਸਕਦਾ ਹੈ।

Leave a Reply

Your email address will not be published. Required fields are marked *

error: Content is protected !!