ਟਰੱਕ ਡਰਾਈਵਰ ਐਂਕਸੀਡੈਂਟ ਦਾ ਹਰਜਾਨਾ ਨਹੀਂ ਭਰ ਸਕਿਆ ਤਾਂ ਹਰਜਾਨਾ ਲੈਣ ਵਾਲੇ ਪੰਜ ਬੰਦਿਆਂ ਨੇ ਡਰਾਈਵਰ ਦੀ ਪਤਨੀ ਦਾ ਕਰ ਦਿੱਤਾ ਬਲਾਤਕਾਰ, ਪੜ੍ਹੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਟਰੱਕ ਡਰਾਈਵਰ ਐਂਕਸੀਡੈਂਟ ਦਾ ਹਰਜਾਨਾ ਨਹੀਂ ਭਰ ਸਕਿਆ ਤਾਂ ਹਰਜਾਨਾ ਲੈਣ ਵਾਲੇ ਪੰਜ ਬੰਦਿਆਂ ਨੇ ਡਰਾਈਵਰ ਦੀ ਪਤਨੀ ਦਾ ਕਰ ਦਿੱਤਾ ਬਲਾਤਕਾਰ, ਪੜ੍ਹੋ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ

ਵੀਓਪੀ ਡੈਸਕ – ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਹੈ। ਇਕ ਟਰੱਕ ਚਾਲਕ ਕੋਲੋ ਕਿਸੇ ਗੱਡੀ ਦਾ ਐਂਕਸੀਡੈਂਟ ਹੋ ਗਿਆ ਸੀ ਜਿਸ ਦਾ ਨੁਕਸਾਨ ਭਰਨ ਲਈ ਪਿੰਡ ਦੀ ਪੰਚਾਇਤ ਨੇ ਉਸਨੂੰ 15 ਹਜ਼ਾਰ ਰੁਪਏ ਨੁਕਸਾਨ ਦੇ ਪੈਸੇ ਭਰਨ ਲਈ ਕਿਹਾ ਸੀ। ਪਰ ਉਹ ਟਰੱਕ ਚਾਲਕ ਦਿੱਤੇ ਸਮੇਂ ਅਨੁਸਾਰ ਪੈਸੇ ਵਾਪਸ ਨਹੀਂ ਕਰ ਸਕਿਆ ਤੇ ਪੈਸਿਆਂ ਲੈਣ ਵਾਲਿਆ ਪੰਜ ਬੰਦਿਆਂ ਵਲੋਂ ਟਰੱਕ ਡਰਾਈਵਰ ਦੀ ਪਤਨੀ ਨਾਲ ਬਲਾਤਕਾਰ ਕੀਤਾ ਗਿਆ। ਹੁਣ ਔਰਤ ਦੀ ਸਿਹਤ ਵਿਗੜ ਗਈ ਹੈ ਤੇ ਉਸਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੀੜਤ ਔਰਤ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਪਤੀ ਟਰੱਕ ਚਾਲਕ ਹੈ। ਕੁਝ ਦਿਨ ਪਹਿਲਾਂ ਰਵੈਲ ਸਿੰਘ ਦੇ ਟਰੱਕ ਦੀ ਉਨ੍ਹਾਂ ਦੇ ਟਰੱਕ ਨਾਲ ਟੱਕਰ ਹੋ ਗਈ ਸੀ। ਪੰਚਾਇਤ ਨੇ ਫੈਸਲਾ ਸੁਣਾਇਆ ਸੀ ਕਿ ਪਤੀ ਵੱਲੋਂ ਹੋਏ ਨੁਕਸਾਨ ਦੀ ਭਰਪਾਈ ਲਈ 15 ਹਜ਼ਾਰ ਰੁਪਏ ਦੇਣੇ ਪੈਣਗੇ ਪਰ ਔਰਤ ਦਾ ਪਤੀ ਮਿੱਥੇ ਸਮੇਂ ‘ਤੇ ਪੈਸੇ ਨਹੀਂ ਦੇ ਸਕਿਆ।

ਪੀੜਤਾ ਅਨੁਸਾਰ 13 ਸਤੰਬਰ ਦੀ ਸ਼ਾਮ ਉਹ ਘਰ ‘ਚ ਇਕੱਲੀ ਸੀ। 5 ਆਰੋਪੀ ਪੈਸੇ ਲੈਣ ਆਏ, ਜਦੋਂ ਉਸ ਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਆਰੋਪੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਆਰੋਪੀ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਰਾਤ ਨੂੰ ਜਦੋਂ ਸੱਸ ਘਰ ਪਹੁੰਚੀ ਤਾਂ ਉਸ ਨੂੰ ਕਿਸੇ ਤਰ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ।

Leave a Reply

Your email address will not be published. Required fields are marked *

error: Content is protected !!