ਲਓ ਜੀ ਹੋ ਗਿਆ ਫਾਈਨਲ, ਅੱਜ ਤੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਹੋਣਗੇ ਸੁਖਜਿੰਦਰ ਸਿੰਘ ਰੰਧਾਵਾ!, ਪੜ੍ਹੋ

ਲਓ ਜੀ ਹੋ ਗਿਆ ਫਾਈਨਲ, ਅੱਜ ਤੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਹੋਣਗੇ ਸੁਖਜਿੰਦਰ ਸਿੰਘ ਰੰਧਾਵਾ! ਪੜ੍ਹੋ

ਵੀਓਪੀ ਡੈਸਕ – ਪੰਜਾਬ ਦਾ ਨਵਾਂ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਹੈ। ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਹਨ ਤੇ ਮਾਝੇ ਦੀ ਧਰਤੀ ਹੈ।

ਕੱਲ੍ਹ ਤੱਕ ਹਿੰਦੂ ਚਿਹਰੇ ਦੇ ਨਾਂ ਲਈ ਸੁਨੀਲ ਜਾਖੜ ਦਾ ਨਾਂ ਮੂਹਰੇ ਆ ਰਿਹਾ ਸੀ ਪਰ ਪੰਜਾਬ ਵਿਚ ਪੰਜਾਬੀਅਤ ਨੂੰ ਦੇਖਦਿਆਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਐਲਾਨ ਹੋ ਗਿਆ ਹੈ।

ਰੰਧਾਵਾ ਜੱਟ ਸਿੱਖ ਪਰਿਵਾਰ ਚੋਂ ਆਉਂਦੇ ਨੇ ਤੇ ਪਾਰਟੀ ਦਾ ਵੱਡਾ ਸਿੱਖ ਚਿਹਰਾ ਵੀ ਨੇ ਇਸ ਕਰਕੇ ਹਾਈਕਮਾਨ ਨੇ ਉਹਨਾਂ ਦੇ ਨਾਂ ਉੱਤੇ ਮੋਹਰ ਲਾ ਦਿੱਤੀ ਹੈ।

ਦੱਸ ਦਈਏ ਕਿ ਸੁਖਜਿੰਦਰ ਸਿੰਘ ਉਹ ਨੇਤਾ ਹਨ ਜਿਹਨਾਂ ਦਾ ਪਰਿਵਾਰ ਕਾਂਗਰਸ ਪਾਰਟੀ ਲਈ ਬਹੁਤ ਕੰਮ ਕਰ ਚੁੱਕਾ ਹੈ। ਉਹਨਾਂ ਦੇ ਪਿਤਾ ਵੀ ਕਾਂਗਰਸ ਦੇ ਸੀਨੀਅਰ ਆਗੂ ਰਹਿ ਚੁੱਕੇ ਹਨ। ਰੰਧਾਵਾ ਨੇ ਕੈਪਟਨ ਖਿਲਾਫ ਬਹੁਤ ਤਿੱਖੇ ਤੇਵਰ ਦਿਖਾ ਸਨ।

ਇਸਦੇ ਨਾਲ ਹੀ ਹਿੰਦੂ ਭਾਈਚਾਰੋ ਚੋਂ ਮੰਤਰੀ ਭਾਰਤ ਭੂਸ਼ਨ ਤੇ ਦਲਿਤ ਭਾਈਚਾਰੇ ਚੋਂ ਅਰੁਣਾ ਚੌਧਰੀ ਨੂੰ ਡਿਪਟੀ ਸੀਐਮ ਬਣਾਇਆ ਜਾਇਆ ਹੈ।

Leave a Reply

Your email address will not be published. Required fields are marked *

error: Content is protected !!