ਅਰਸ਼ਦੀਪ ਦੇ ਮਾਤਾ-ਪਿਤਾ ਦੀ ਅਰਦਾਸ ਹੋਈ ਪੂਰੀ, ਪੜ੍ਹੋ ਕਿਉਂ ਰਾਤ 12 ਵਜੇ ਕਾਰ ਲੈ ਕੇ ਦਰਬਾਰ ਸਾਹਿਬ ਪਹੁੰਚੇ

ਅਰਸ਼ਦੀਪ ਦੇ ਮਾਤਾ-ਪਿਤਾ ਦੀ ਅਰਦਾਸ ਹੋਈ ਪੂਰੀ, ਪੜ੍ਹੋ ਕਿਉਂ ਰਾਤ 12 ਵਜੇ ਕਾਰ ਲੈ ਕੇ ਦਰਬਾਰ ਸਾਹਿਬ ਪਹੁੰਚੇ

ਚੰਡੀਗੜ੍ਹ (ਪਰਮਜੀਤ ਸਿੰਘ ਰੰਗਪੁਰੀ) –  ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕੱਲ੍ਹ ਹੋਏ ਮੈਚ ਵਿਚ ਸਾਰਿਆਂ ਦਾ ਦਿਲ ਮੋਹ ਲਿਆ। ਅਰਸ਼ਦੀਪ ਨੇ 32 ਸਕੋਰ ਦਿੰਦੇ ਹੋਏ 5 ਵਿਕਟਾਂ ਝਟਕਾਈਆਂ। ਇਹ ਅਰਸ਼ਦੀਪ ਦਾ ਵੱਡਾ ਰਿਕਾਰਡ ਹੈ। ਇਸ ਗੱਲ਼ ਦੇ ਮਗਰ ਇਕ ਦਿਲਚਸਪ ਕਿੱਸਾ ਜੁੜਿਆ ਹੋਇਆ ਹੈ। ਜੋ ਅਰਸ਼ਦੀਪ ਦੇ ਮਾਤਾ-ਪਿਤਾ ਨਾਲ ਜੁੜਿਆ ਹੋਇਆ ਹੈ ਜੋ ਚੰਡੀਗੜ੍ਹ ਵਿਖੇ ਰਹਿੰਦੇ ਹਨ।

ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਡਿਊਟੀ ਗਏ ਹੋਏ ਸਨ। ਜਦੋਂ ਘਰ ਆਏ ਤਾਂ ਆਪਣੀ ਪਤਨੀ ਬਲਜੀਤ ਕੌਰ ਨੂੰ ਕਹਿਣ ਲੱਗੇ ਜੇਕਰ ਅੱਜ ਆਪਣੇ ਪੁੱਤਰ ਅਰਸ਼ਦੀਪ ਨੇ ਪੰਜ ਵਿਕਟਾਂ ਝਟਕਾ ਦਿੱਤੀਆਂ ਤਾਂ ਆਪਾਂ ਦਰਬਾਰ ਸਾਹਿਬ ਜਾਵਾਂਗੇ। ਦੋਵੇਂ ਮੀਆਂ-ਬੀਬੀ ਨੇ ਮਾਲਕ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ।

ਜਦੋਂ ਮੈਚ ਸਟਾਰਟ ਹੋਇਆ ਤਾਂ ਇਕ-ਇਕ ਕਰ ਅਰਸ਼ਦੀਪ ਵਿਕਟਾਂ ਝਟਕਾਉਂਦਾ ਗਿਆ। ਜਦੋਂ ਪੰਜਵੀਂ ਵਿਕਟ ਝਟਕਾਈ ਤਾਂ ਅਰਸ਼ਦੀਪ ਦੇ ਮਾਤਾ-ਪਿਤਾ ਦੀ ਅਰਦਾਸ ਸੁਣੀ ਗਈ ਜੋ ਉਹਨਾਂ ਮੈਚ ਦੌਰਾਨ ਕੀਤੀ ਸੀ। ਅਰਸ਼ਦੀਪ ਦੇ ਮਾਤਾ-ਪਿਤਾ ਨੇ ਰਾਤ 12 ਵਜੇ ਦੀ ਕਰੀਬ ਜਿਵੇਂ ਹੀ ਮੈਚ ਖਤਮ ਹੋਇਆ ਤਾਂ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਚਲੇ ਗਏ।

Leave a Reply

Your email address will not be published. Required fields are marked *

error: Content is protected !!