ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਬਣੇ ਖੇਡ ਮੰਤਰੀ, ਪੜ੍ਹੋ ਉਨ੍ਹਾਂ ਦੀ ਹਾਕੀ ਤੋਂ ਸਿਆਸਤ ਤੱਕ ਦੀ ਕਹਾਣੀ

ਜਲੰਧਰ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਬਣੇ ਖੇਡ ਮੰਤਰੀ, ਪੜ੍ਹੋ ਉਨ੍ਹਾਂ ਦੀ ਹਾਕੀ ਤੋਂ ਸਿਆਸਤ ਤੱਕ ਦੀ ਕਹਾਣੀ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਚੰਨੀ ਸਰਕਾਰ ਵਿਚ ਮੰਤਰੀ ਬਣ ਗਏ ਹਨ। ਪਰਗਟ ਸਿੰਘ ਨੂੰ ਖੇਡ ਮੰਤਰੀ ਲਾਇਆ ਗਿਆ ਹੈ। ਚੰਡੀਗੜ੍ਹ ਵਿਖੇ ਉਹਨਾਂ ਨੂੰ ਵਧਾਈ ਦੇਣ ਉਹਨਾਂ ਦੇ ਦੋਸਤ ਪਹੁੰਚ ਰਹੇ ਹਨ। ਪਰਗਟ ਸਿੰਘ 2017 ਤੋਂ 2022 ਤੱਕ ਦੀ ਕਾਂਗਰਸ ਸਰਕਾਰ ਵਿਚ ਦੁਆਬੇ ਤੋਂ ਪਹਿਲੇਂ ਮੰਤਰੀ ਬਣੇ ਹਨ।

ਤੁਹਾਨੂੰ ਦੱਸ ਦਈਏ ਕਿ ਕੈਪਟਨ ਖਿਲਾਫ ਮੋਰਚਾ ਖੋਲ੍ਹਣ ਵਾਲਿਆ ਚੋਂ ਪਹਿਲੀਂ ਸੂਚੀ ਵਿਚ ਪਰਗਟ ਸਿੰਘ ਦਾ ਨਾਂ ਸ਼ਾਮਲ ਹੈ। ਪਰਗਟ ਸਿੰਘ ਨੇ ਪੰਜਾਬ ਦੇ ਭਲਾਈ ਤੇ ਬੇਅਦਬੀ ਮਾਮਲਿਆ ਉਪਰ ਕੈਪਟਨ ਨੂੰ ਬਹੁਤ ਚਿੱਠੀਆਂ ਲਿਖੀਆਂ ਸਨ ਪਰ ਉਹਨਾਂ ਦੀ ਗੱਲ ਉਪਰ ਗੌਰ ਨਹੀਂ ਕੀਤਾ ਗਿਆ ਸੀ।

ਇਕ ਵਾਰ ਤਾਂ ਅਜਿਹਾ ਹੋਇਆ ਕਿ ਪਰਗਟ ਸਿੰਘ ਨੂੰ ਕੈਪਟਨ ਸੰਦੀਪ ਸਿੰਘ ਦਾ ਸੀਐਮ ਆਫਿਸ ਤੋਂ ਫੋਨ ਆਇਆ ਸੀ ਕਿ ਤੈਂਨੂੰ ਹੁਣ ਅਸੀਂ ਠੋਕਾਂਗੇ। ਇਸ ਗੱਲ ਦਾ ਖੁਲਾਸਾ ਉਹਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ ਸੀ।

ਜੇਕਰ ਪਰਗਟ ਸਿੰਘ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਉਲੰਪੀਅਨ ਹਾਕੀ ਖਿਡਾਰੀ ਹਨ। ਉਹਨਾਂ ਨੂੰ ਅਰਜੁਨ ਐਵਾਰਡ ਤੇ ਸੋਪਰਟਸ ਵਿਚ ਪਦਮ ਸ਼੍ਰੀ ਐਵਾਰਡ ਮਿਲਿਆ ਹੋਇਆ ਹੈ। ਉਹਨਾਂ ਨੇ ਏਸ਼ੀਅਨ ਗੇਮਸ ਵਿਚੋਂ ਕਈ ਵਾਰ ਮੈਡਲ ਵੀ ਜਿੱਤੇ ਹਨ।

ਪਰਗਟ ਸਿੰਘ ਨੇ ਆਪਣਾ ਸਿਆਸੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਉਹ 2021-2017 ਤੱਕ ਐਮਐਲਏ ਵੀ ਰਹੇ। ਬਾਅਦ ਵਿਚ ਉਹਨਾਂ ਨੇ ਕਾਂਗਰਸ ਜੁਆਇੰਨ ਕਰ ਲਈ ਸੀ। ਪਰਗਟ ਸਿੰਘ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਿਨੇਟ ਵਿਚ ਸਪੋਰਟਸ ਮੰਤਰੀ ਬਣ ਚੁੱਕੇ ਹਨ। ਪਹਿਲਾਂ ਇਹ ਮੰਤਰਾਲਾ ਰਾਣਾ ਗੁਰਮੀਤ ਸਿੰਘ ਸੋਢੀ ਕੋਲ ਸੀ।

Leave a Reply

Your email address will not be published. Required fields are marked *

error: Content is protected !!