ਪੜ੍ਹੋ ਕੈਪਟਨ ਨੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੀ ਕਿਹਾ, ਇਹ ਪੰਜ ਗੱਲਾਂ ਬਣੀਆਂ ਸਿੱਧੂ ਦੇ ਅਸਤੀਫੇ ਦਾ ਕਾਰਨ

ਪੜ੍ਹੋ ਕੈਪਟਨ ਨੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਕੀ ਕਿਹਾ, ਇਹ ਪੰਜ ਗੱਲਾਂ ਬਣੀਆਂ ਸਿੱਧੂ ਦੇ ਅਸਤੀਫੇ ਦਾ ਕਾਰਨ

ਜਲੰਧਰ (ਵੀਓਪੀ ਬਿਊਰੋ) –  ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਉਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਪਰ ਲਿਖਿਆ ‘ਮੈਂ ਤਾਂ ਪਹਿਲਾਂ ਹੀ ਕਿਹਾ ਕਿ ਇਹ ਬੰਦਾ ਸਥਿਰ ਨਹੀਂ ਹੈ’। ਹੁਣ ਪੰਜਾਬ ਕਾਂਗਰਸ ਵਿਚ ਇਕ ਹੋਰ ਹਲਚਲ ਸ਼ੁਰੂ ਹੋਣ ਵਾਲੀ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਕਿਉਂ ਹੈ। ਇਸ ਦੇ ਕੁਝ ਢੁੱਕਵੇਂ ਨੁਕਤੇ ਸਮਝਦੇ ਹਾਂ।

1. ਨਵਜੋਤ ਸਿੰਘ ਸਿੱਧੂ ਨੇ ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਸੀ ਤੇ ਕੁਲਜੀਤ ਨਾਗਰਾ ਨੂੰ ਮੰਤਰੀ ਬਣਾਉਣ ਦਾ ਸਮਰਥਨ, ਪਰ ਹੋ ਉੱਲਟ ਗਿਆ ਕੁਲਜੀਤ ਨਾਗਰਾ ਕਿਨਾਰੇ ਹੋ ਗਏ ਤੇ ਰਾਣਾ ਗੁਰਜੀਤ ਕੈਬਿਨੇਟ ਮੰਤਰੀ ਬਣ ਗਏ।

2. ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ‘ਤੇ ਸੀਐਮ ਪੱਦ ਲਈ ਮੋਹਰ ਲੱਗ ਗਈ ਸੀ ਤਾਂ ਉਸ ਵੇਲੇ ਜਿਸ ਹੋਟਲ ਵਿਚ ਮੀਟਿੰਗ ਚੱਲ ਰਹੀ ਸੀ ਸਿੱਧੂ ਉਸ ਮੀਟਿੰਗ ਚੋਂ ਗੁੱਸੇ ਹੋ ਕੇ ਬਾਹਰ ਆ ਗਏ ਸਨ, ਇਸ ਦਾ ਕਾਰਨ ਇਹੀ ਸੀ ਕਿ ਸੁੱਖੀ ਰੰਧਾਵਾ 2022 ਵਿਚ ਸਿੱਧੂ ਲਈ ਮੁਸੀਬਤ ਬਣ ਸਕਦੇ ਸੀ। ਇਸ ਲਈ ਉਹਨਾਂ ਨੇ ਸੁਖਜਿੰਦਰ ਰੰਧਾਵਾ ਦਾ ਸੀਐਮ ਪਦ ਲਈ ਵਿਰੋਧ ਕੀਤਾ ਸੀ।

3 . ਅਮਰਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਇਆ ਗਿਆ ਹੈ। ਸਿੱਧੂ ਸਰਕਾਰ ਦੇ ਇਸ ਫੈਸਲੇ ਦੇ ਵੀ ਖਿਲਾਫ ਸਨ, ਕਿਉਂਕਿ ਅਮਰਪ੍ਰੀਤ ਦਿਓਲ ਨੇ ਬੇਦਅਬੀ ਮਾਮਲੇ ‘ਚ ਘਿਰੇ ਸੁਮੇਧ ਸੈਣੀ ਦੇ ਵਕੀਲ ਰਹੇ ਹਨ, ਇਸ ਲਈ ਸਿੱਧੂ ਨੂੰ ਇਹ ਚੰਗਾ ਨਹੀਂ ਲੱਗਾ।

4 . ਇਕ ਹੋਰ ਅਹਿਮ ਸਵਾਲ ਹੈ। ਸਿੱਧੂ ਨੂੰ ਆਪਣੇ ਫੈਸਲੇ ਥੋਪਣ ਦੀ ਆਦਤ ਹੈ। ਜਦੋਂ ਮੰਤਰੀ ਮੰਡਲ ਦਾ ਗਠਨ ਹੋਇਆ ਤਾਂ ਉਹ ਸਿੱਧੂ ਨੂੰ ਪਸੰਦ ਨਹੀਂ ਆਇਆ ਹੈ। ਇਹ ਮੰਤਰੀ ਮੰਡਲ ਵਿਚ ਵੀ ਆਪਣੀ ਦਖ਼ਲ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋਇਆ। ਇਹ ਸਿੱਧੂ ਦੀ ਨਾਰਾਜ਼ਗੀ ਦਾ ਚੌਥਾ ਕਾਰਨ ਹੈ।

5 . ਚਰਨਜੀਤ ਚੰਨੀ ਦੇ ਸੀਐਮ ਬਣਨ ਤੋਂ ਬਾਅਦ ਸਿੱਧੂ ਨੇ ਆਪਣਾ ਆਪ ਮੋਹਰੇ ਰੱਖਿਆ, ਸਿੱਧੂ ਨੇ ਕਈ ਵਾਰ ਸੀਐਮ ਚੰਨੀ ਨੂੰ ਜਨਤਕ ਤੌਰ ਤੇ ਆਪਣਾ ਛੋਟਾ ਭਰਾ ਕਿਹਾ ਤੇ ਉਹ ਕਹਿੰਦੇ-ਕਹਿੰਦੇ ਕਦ ਇਹ ਭੁੱਲ ਜਾਂਦੇ ਸਨ ਕਿ ਚੰਨੀ ਹੁਣ ਮੰਤਰੀ ਨਹੀਂ ਮੁੱਖ ਮੰਤਰੀ ਬਣ ਗਏ ਹਨ। ਸੀਐਮ ਚੰਨੀ ਜਿਸ ਤਰੀਕੇ ਨਾਲ ਲੋਕਾਂ ਵਿਚ ਵਿਚਰੇ ਹਨ, ਉਹਨਾਂ ਦੀ ਛਵੀਂ ਲੋਕਾਂ ਵਿਚ ਚੰਗੀ ਬਣਨ ਲੱਗ ਪਈ ਹੈ, ਇਹ ਵੀ ਸਿੱਧੂ ਲਈ 2022 ਦੀ ਚੁਣੌਤੀ ਤੋਂ ਘੱਟ ਨਹੀਂ ਸੀ।

Leave a Reply

Your email address will not be published. Required fields are marked *

error: Content is protected !!