Skip to content
ਅਨੂਪ ਪਾਠਕ ਖੁਦਕੁਸ਼ੀ ਮਾਮਲਾ : ਆਰੋਪੀਆ ਨੂੰ ਬਚਾਅ ਰਹੀ ਪੁਲਿਸ, ਅਨੂਪ ਪਾਠਕ ਦੇ ਸਮਰੱਥਕਾਂ ਨੇ ਘੇਰਿਆ ਥਾਣਾ, ਪੜ੍ਹੋ

ਜਲੰਧਰ (ਵੀਓਪੀ ਬਿਊਰੋ) – ਕਾਂਗਰਸੀ ਨੇਤਾ ਅਨੂਪ ਪਾਠਕ ਕੇਸ ਵਿਚ ਆਰੋਪੀਆਂ ਨੂੰ ਬਚਾਉਣ ਵਿਚ ਲੱਗੀ ਪੁਲਿਸ ਦੇ ਖਿਲਾਫ ਲੋਕਾਂ ਦਾ ਰੋਹ ਵੱਧ ਗਿਆ ਹੈ। ਅਨੂਪ ਪਾਠਕ ਦੇ 200 ਤੋਂ ਜਿਆਦਾ ਸਮਰੱਥਕ ਤੇ ਮੀਡੀਆ ਕਰਮੀਆਂ ਨੇ ਥਾਣਾ ਡਵੀਜ਼ਨ ਨੰਬਰ ਚਾਰ ਦਾ ਘਿਰਾਓ ਕਰ ਦਿੱਤਾ। ਸੂਚਨਾ ਮਿਲਣ ਤੇ ਡੀਸੀਪੀ ਗੁਰਮੀਤ ਸਿੰਘ, ਏਡੀਸੀਪੀ ਸਿਟੀ ਵਨ ਸੁਹੇਲ ਮੀਰ, ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਮੌਕੇ ਤੇ ਪਹੁੰਚੇ। ਡੀਸੀਪੀ ਨੇ ਦੋ ਦਿਨ ਦਾ ਸਮਾਂ ਮੰਗਿਆ ਹੈ ਤੇ ਪਰਿਵਾਰ ਨੂੰ ਸਸਕਾਰ ਕਰਨ ਲਈ ਮਨ੍ਹਾ ਲਿਆ ਹੈ। ਡੀਸੀਪੀ ਗੁਰਮੀਤ ਨੇ ਕਿਹਾ ਕਿ ਪੁਲਿਸ ਦੋ ਦਿਨ ਦੇ ਵਿਚ ਆਰੋਪੀਆ ਨੂੰ ਗ੍ਰਿਫਤਾਰ ਕਰ ਲਵੇਗੀ।

ਅਨੂਪ ਪਾਠਕ ਦੇ ਬੇਟੇ ਕਰਣ ਨੇ ਦੱਸਿਆ ਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਆਰੋਪੀਆ ਨੂੰ ਫੜ੍ਹ ਨਹੀਂ ਸਕੇ। ਕਰਣ ਦਾ ਕਹਿਣਾ ਹੈ ਕਿ ਪੁਲਿਸ ਉਪਰ ਕੋਈ ਦਬਾਅ ਹੈ ਇਸ ਲਈ ਆਰੋਪੀ ਨਹੀਂ ਫੜ੍ਹੇ ਗਏ। ਧਰਨੇ ਤੇ ਪ੍ਰਿੰਟ ਐਂਡ ਇਲੈੱਕਟ੍ਰੋਨਿਕ ਮੀਡੀਆ ਦੇ ਪ੍ਰਧਾਨ ਸੁਰਿੰਦਰ ਪਾਲ, ਉਪ ਪ੍ਰਧਾਨ ਸੰਦੀਪ ਸ਼ਾਹੀ, ਇਲੈੱਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਨ ਨੰਦਨ, ਚੇਅਰਮੈਨ ਪਰਮਜੀਤ ਸਿੰਘ ਰੰਗਪੁਰੀ ਸਮੇਤ ਕਈ ਹੋਰ ਮੀਡੀਆ ਕਰਮੀ ਪਹੁੰਚੇ। ਕਰਮੀਆ ਨੇ ਅਧਿਕਾਰੀਆ ਨੂੰ ਸਾਫ ਕਿਹਾ ਕਿ ਜੇਕਰ ਆਰੋਪੀ ਨਾ ਫੜ੍ਹੇ ਗਏ ਤਾਂ ਪੁਲਿਸ ਕਮਿਸ਼ਨਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅੱਜ ਅਨੂਪ ਪਾਠਕ ਦਾ ਸ਼ਾਮ ਪੰਜ ਵਜੇ ਸਸਕਾਰ ਕਰ ਦਿੱਤਾ ਜਾਵੇਗਾ।