ਸਿੱਧੂ ਦੇ ਅਸਤੀਫੇ ਤੋਂ ਬਾਅਦ ਲੋਕ ਉਡਾਉਣ ਲੱਗੇ ਮਜ਼ਾਕ, ਕਿਹਾ ਅਰਚਨਾ ਸਿੰਘ ਦੀ ਸੀਟ ਹੁਣ ਖਤਰੇ ‘ਚ, ਪੜ੍ਹੋ ਅਜਿਹਾ ਕਿਉਂ ਹੋ ਰਿਹਾ ਹੈ

ਸਿੱਧੂ ਦੇ ਅਸਤੀਫੇ ਤੋਂ ਬਾਅਦ ਲੋਕ ਉਡਾਉਣ ਲੱਗੇ ਮਜ਼ਾਕ, ਕਿਹਾ ਅਰਚਨਾ ਸਿੰਘ ਦੀ ਸੀਟ ਹੁਣ ਖਤਰੇ ‘ਚ, ਪੜ੍ਹੋ ਅਜਿਹਾ ਕਿਉਂ ਹੋ ਰਿਹਾ ਹੈ

ਵੀਓਪੀ ਮਨੋਰੰਜਨ  – ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਕਈ ਤਰ੍ਹਾਂ ਦੇ ਮੀਮ ਬਣਨ ਲੱਗੇ ਹਨ, ਕਈ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਦੁਆਰਾ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਛੱਡਣ ਤੋਂ ਕਪਿਲ ਸ਼ੋਅ ਦੀ ਜੱਜ ਅਰਚਨਾ ਸਿੰਘ ਦੀ ਕੁਰਸੀ ਖਤਰੇ ਵਿਚ ਲੱਗ ਰਹੀ ਹੈ। ਲੋਕਾਂ ਨੇ ਕਿਹਾ ਹੈ ਕਿ ਹੁਣ ਸਿੱਧੂ ਫ੍ਰੀ ਹੋ ਗਏ ਹਨ ਇਸ ਕਰਕੇ ਉਹ ਵਾਪਸ ਮੁੰਬਈ ਜਾ ਸਕਦੇ ਹਨ ਤੇ ਅਰਚਨਾ ਦੀ ਕੁਰਸੀ ਜਾ ਸਕਦੀ ਹੈ।

ਇਸ ਬਾਰੇ ਅਰਚਨਾ ਸਿੰਘ ਨੇ ਕਿਹਾ ਹੈ ਕਿ ਇਹ ਕੋਈ ਸਰਕਾਰੀ ਨੌਕਰੀ ਥੋੜੀ ਨਾ ਹੈ ਜੋ 60 ਸਾਲ ਤੱਕ ਮੇਰੀ ਹੀ ਰਹੇਗੀ। ਉਹਨਾਂ ਨੇ ਦੱਸਿਆ ਕਿ ਪੁਲਵਾਮਾ ਅਟੈਕ ਉਪਰ ਸਿੱਧੂ ਵਿਵਾਦ ਵਿਚ ਘਿਰ ਗਏ ਸਨ ਤੇ ਨਾਲੇ ਉਹ ਪੰਜਾਬ ਦੀ ਰਾਜਨੀਤੀ ਵਿਚ ਵਿਅਸਥ ਹੋ ਗਏ ਸਨ ਇਸ ਲਈ ਮੈਂਨੂੰ ਮੌਕਾ ਮਿਲਿਆ ਸੀ। ਅਰਚਨਾ ਅੱਗੇ ਕਹਿੰਦੀ ਹੈ ਇਸਦਾ ਮਤਲਬ ਇਹ ਨਹੀਂ ਕਿ ਹੁਣ ਸਿੱਧੂ ਨਹੀਂ ਆ ਰਹੇ ਤਾਂ ਮੈਂ ਰਿਪਲੇਸ ਨਹੀਂ ਹੋ ਸਕਦੀ, ਇਹ ਤਾਂ ਇਕ ਇੰਟਰਟੇਮੈਂਟ ਸ਼ੋਅ ਹੈ ਇੱਥੇ ਕੋਈ ਵੀ ਆ ਸਕਦਾ ਹੈ।

ਅਰਚਨਾ ਨੇ ਦੱਸਿਆ ਕਿ ਇੱਕ ਸਾਲ ਬਾਅਦ ਉਸ ਨੂੰ ਵਾਪਸ ਬੁਲਾਇਆ ਗਿਆ ਅਤੇ ਨਿਰਣਾ ਕਰਨ ਲਈ ਸਿਰਫ ਦੋ ਐਪੀਸੋਡ ਦਿੱਤੇ ਗਏ। ਉਸ ਸਮੇਂ ਚੈਨਲ ਦਾ ਸਿੱਧੂ ਨਾਲ ਕੁਝ ਵਿਵਾਦ ਹੋ ਗਿਆ ਸੀ।

Leave a Reply

Your email address will not be published.

error: Content is protected !!