ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਮੈਂ ਹੁਣ ਕਾਂਗਰਸ ‘ਚ ਨਹੀਂ ਰਹਾਂਗਾ, ਪੜ੍ਹੋ BJP ਬਾਰੇ ਕੀ ਬੋਲੇ

ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਮੈਂ ਹੁਣ ਕਾਂਗਰਸ ‘ਚ ਨਹੀਂ ਰਹਾਂਗਾ, ਪੜ੍ਹੋ BJP ਬਾਰੇ ਕੀ ਬੋਲੇ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੀ ਰਾਜਨੀਤੀ ਨਾਲ ਜੁੜੀ ਹੋਈ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ  ਬਿਆਨ ਦਿੰਦਿਆ ਕਿਹਾ ਕਿ ਹੁਣ ਉਹ ਕਾਂਗਰਸ ਪਾਰਟੀ ਵਿਚ ਨਹੀਂ ਰਹਿਣਗੇ। ਉਹਨਾਂ ਨੇ ਇਹ ਬਿਆਨ ਕਿਸੇ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਦਿੱਤਾ ਹੈ। ਹੁਣ ਪੰਜਾਬ ਕਾਂਗਰਸ ਲਈ ਇਹ ਬਹੁਤ ਵੱਡਾ ਝਟਕਾ ਹੈ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਉਨ੍ਹਾਂ ਕੋਲ ਬਹੁਤ ਆਪਸ਼ਨ ਹਨ, ਇਸ ਕਰਕੇ ਉਹ ਹੁਣ ਆਪਣੀ ਰਾਜਨੀਤੀ ਦਾ ਨਵਾਂ ਰਾਹ ਅਪਣਾਉਣਗੇ।

ਬੀਤੇ ਸ਼ਾਮ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਗਏ ਸਨ। ਇਸ ਮੁਲਾਕਾਤ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਜੁਆਇੰਨ ਕਰਨ ਵਾਲੇ ਹਨ। ਇਸ ਲਈ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਪੰਜਾਬ ਵਿਚ ਬੀਜੇਪੀ ਵਲੋਂ ਐਂਟਰੀ ਕਰਨਗੇ। ਪਰ ਫਿਲਹਾਲ ਕੈਪਟਨ ਨੇ ਇਹ ਵੀ ਕਿਹਾ ਹੈ ਕਿ ਇਹ ਬੀਜੇਪੀ ਵਿਚ ਨਹੀਂ ਜਾਣਗੇ।

Leave a Reply

Your email address will not be published.

error: Content is protected !!