ਪੜ੍ਹੋ ਕਿਸ ਨੇ ਕਿਹਾ ਕਿ ਕੈਪਟਨ ਨੇ ਅਮਿਤ ਸ਼ਾਹ ਨੂੰ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ, ਕਿਸ ਹਾਲਤ ‘ਚ ਲੱਗਦਾ ਹੈ ਰਾਸ਼ਟਰਪਤੀ ਰਾਜ

ਪੜ੍ਹੋ ਕਿਸ ਨੇ ਕਿਹਾ ਕਿ ਕੈਪਟਨ ਨੇ ਅਮਿਤ ਸ਼ਾਹ ਨੂੰ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕੀਤੀ ਹੈ, ਕਿਸ ਹਾਲਤ ‘ਚ ਲੱਗਦਾ ਹੈ ਰਾਸ਼ਟਰਪਤੀ ਰਾਜ

ਵੀਓਪੀ ਡੈਸਕ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਹਨ। ਬਹੁਤ ਸਾਰੇ ਲੋਕ ਇਸ ਮੁਲਾਕਾਤ ਨੂੰ ਸਿਆਸੀ ਨਿਗ੍ਹਾਂ ਨਾਲ ਦੇਖ ਰਹੇ ਹਨ। ਕੈਪਟਨ ਨੇ ਆਪਣਾ ਅਸਤੀਫਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਮੇਰੇ ਕੋਲ ਬਹੁਤ ਸਾਰੀਆਂ ਆਪਸ਼ਨ ਹਨ, ਇਸਨੂੰ ਭਾਜਪਾ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਕੱਲ੍ਹ ਹੋਈ ਅਮਿਤ-ਕੈਪਟਨ ਮੁਲਾਕਾਤ ਉਪਰ ਐਨਡੀਟੀਵੀ ਦੀ ਪੱਤਰਕਾਰ ਸਵਾਤੀ ਚਤੁਰਵੇਦੀ ਨੇ ਲਿਖਿਆ ਹੈ ਕਿ ਅਮਿਤ ਸ਼ਾਹ ਨੂੰ ਕੈਪਟਨ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ।

ਪੰਜਾਬ ਕਾਂਗਰਸ ਦੀ ਸਥਿਤੀ ਇਸ ਵਕਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਆਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਲਈ ਫਿਰ ਵੱਡੀ ਮੁਸੀਬਤ ਬਣ ਗਈ ਹੈ। ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ ਸੀਐਮ ਦੇ ਆਹੁਦੇ ਤੋਂ ਲਾਂਬੇ ਕਰਕੇ ਕੋਈ ਵੱਡੀ ਗਲਤੀ ਤਾਂ ਨਹੀਂ ਕਰ ਲਈ ਹੈ?

ਹੁਣ ਜਾਣਦੇ ਹਾਂ ਰਾਸ਼ਟਰਪਤੀ ਰਾਜ ਕਦੋਂ ਲੱਗਦਾ ਹੈ?

ਪੰਜਾਬ ਸੂਬੇ ‘ਚ ਆਰਟੀਕਲ -356 ਤਹਿਤ ਕਈ ਸਥਿਤੀਆਂ ਵਿਚ ਰਾਸ਼ਟਰਪਤੀ ਰਾਜ ਲੱਗਦਾ ਹੈ। 1 .ਕਿਸੇ ਸੂਬੇ ਦੀ ਵਿਧਾਨ ਸਭਾ ਰਾਜਪਾਲ ਵਲੋਂ ਤੈਅ ਸਮਾਂ ਹੱਦ ਤਹਿਤ ਮੁੱਖ ਮੰਤਰੀ ਦੇ ਰੂਪ ‘ਚ ਨੇਤਾ ਦੀ ਚੋਣ ਕਰਨ ਵਿਚ ਅਸਮਰੱਥ ਹੋਵੇ। 2 . ਗਠਜੋੜ ਟੁੱਟਣ ਦੀ ਸਥਿਤੀ ਵਿਚ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਸਦਨ ਵਿਚ ਹਾਊਸ ਦਾ ਨਿਰਧਾਰਿਤ ਸਮਰਥਨ ਹਾਸਲ ਨਾ ਹੋਵੇ ਅਤੇ ਰਾਜਪਾਲ ਵਲੋਂ ਨਿਰਧਾਰਤ ਸਮੇਂ ਅੰਦਰ ਭਰੋਸੇ ਦੀ ਵੋਟ ਸਾਬਤ ਕਰਨ ਵਿਚ ਅਸਫਲ ਰਹੇ। 3 . ਜੰਗ ਜਾਂ ਮਹਾਮਾਰੀ ਜਾਂ ਕੁਦਰਤੀ ਆਫਤਾਂ ਵਰਗੇ ਕਾਰਨਾਂ ਕਰ ਕੇ ਚੋਣਾਂ ਮੁਲਤਵੀ ਹੋਣ। 4 . ਰਾਜਪਾਲ ਦੀ ਰਿਪੋਰਟ ਅਨੁਸਾਰ ਜੇ ਸੂਬੇ ਦੀ ਸੰਵਿਧਾਨਕ ਮਸ਼ੀਨਰੀ ਜਾਂ ਵਿਧਾਨ ਸਭਾ ਦੇ ਸੰਵਿਧਾਨਕ ਮਾਪਢੰਡਾਂ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ ਜਾਵੇ।

ਜੇਕਰ ਗੱਲ ਕਰੀਏ ਮੁੱਖ ਮੰਤਰੀ ਚਿਹਰੇ ਦੀ ਤਾਂ ਪੰਜਾਬ ਕਾਂਗਰਸ ਲਈ 2022 ਦੀਆਂ ਚੋਣਾਂ ਲੜਨ ਲਈ ਸੀਐਮ ਚਿਹਰੇ ਉਪਰ ਵੀ ਪੇਚ ਫਸਿਆ ਹੋਇਆ ਹੈ। ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਾਉਣ ਤੋਂ ਬਾਅਦ ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ 2022 ਦੀਆਂ ਚੋਣਾਂ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਉਪਰ ਲੜੀਆਂ ਜਾਣਗੀਆਂ, ਜਿਸ ਦਾ ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੀ ਸੀ ਪਰ ਇਸਦੇ ਨਾਲ-ਨਾਲ ਸੁਨੀਲ ਜਾਖੜ ਨੇ ਵੀ ਇਸਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਫਿਰ ਸੀਐਮ ਚੰਨੀ ਸ਼ੋਅ ਪੀਸ ਬਣਾਇਆ ਜਾ ਰਿਹਾ ਹੈ। ਬਾਅਦ ਵਿਚ ਹਰੀਸ਼ ਰਾਵਤ ਨੂੰ ਆਪਣਾ ਇਹ ਬਿਆਨ ਵਾਪਸ ਲੈਣਾ ਪਿਆ ਸੀ। ਕਈ ਐਸੇ ਹਾਲਤ ਪੈਦੇ ਹੋ ਹਨ ਜੋ ਪੰਜਾਬ ਵਿਚ ਰਾਸ਼ਟਰਪਤੀ ਰਾਜ ਵੱਲ ਇਸ਼ਾਰੇ ਕਰਦੇ ਹਨ।

Leave a Reply

Your email address will not be published.

error: Content is protected !!