ਹੁਣ Best Price ਮਾਲਾਂ ਦੀ ਖੈਰ ਨਹੀਂ, ਕਿਸਾਨਾਂ ਨੇ ਕਿਹਾ ਜੇਕਰ ਨੌਕਰੀ ਤੋਂ ਕੱਢੇ ਮੁਲਾਜ਼ਮ ਦੁਬਾਰਾ ਨਾ ਰੱਖੇ ਤਾਂ ਹੋਵੇਗਾ ਇਹ ਐਕਸ਼ਨ, ਪੜ੍ਹੋ

ਹੁਣ Best Price ਮਾਲਾਂ ਦੀ ਖੈਰ ਨਹੀਂ, ਕਿਸਾਨਾਂ ਨੇ ਕਿਹਾ ਜੇਕਰ ਨੌਕਰੀ ਤੋਂ ਕੱਢੇ ਮੁਲਾਜ਼ਮ ਦੁਬਾਰਾ ਨਾ ਰੱਖੇ ਤਾਂ ਹੋਵੇਗਾ ਇਹ ਐਕਸ਼ਨ, ਪੜ੍ਹੋ

ਜਲੰਧਰ (ਵੀਓਪੀ ਬਿਊਰੋ) –  ਕਿਸਾਨਾਂ ਨੇ ਹੁਣ ਵੈਸਟ ਪ੍ਰਾਈਜ਼ ਮਾਲ ਉਪਰ ਧਾਵਾ ਬੋਲ ਦਿੱਤਾ ਹੈ। ਕਿਸਾਨਾਂ ਨੇ ਅੱਜ ਵੈਸਟ ਪ੍ਰਾਈਸ ਜਲੰਧਰ ਅੱਗੇ ਧਰਨਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਉਗਹਾਰਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੱਸਿਆ ਕਿ ਬਠਿੰਡਾ ਦੀ ਭੁੱਚੋ ਮੰਡੀ ਦੇ ਨੇੜੇ ਵੈਸਟ ਪ੍ਰਾਈਸ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਕਿਸਾਨਾਂ ਵਲੋਂ ਇਕ ਵੈਸਟ ਪ੍ਰਾਈਸ ਮਾਲ ਪਿਛਲੇ ਇਕ ਸਾਲ ਤੋਂ ਬੰਦ ਕੀਤਾ ਹੋਇਆ ਹੈ। ਕਿਸਾਨ ਲੀਡਰ ਸੁਖਦੇਵ ਸਿੰਘ ਨੇ ਦੱਸਿਆ ਕਿ ਵੈਸਟ ਪ੍ਰਾਈਸ ਜੋ  wal mart ਕੰਪਨੀ ਅਧੀਨ ਚੱਲਦਾ ਭਾਰਤ ਦੀਆਂ ਸਭ ਤੋਂ ਅਮੀਰ ਕਾਰਪੋਰੇਟ ਕੰਪਨੀ ‘ਚੋਂ ਇਕ ਹੈ।

ਉਹਨਾਂ ਦੱਸਿਆ ਕਿ ਇਹਨਾਂ ਕੰਪਨੀਆਂ ਕੋਲ ਇੰਨਾ ਕੁ ਪੈਸੇ ਹੈ ਕਿ ਇਹ ਆਪਣੇ ਮੁਲਾਜ਼ਮਾਂ ਨੂੰ ਅਸਾਨੀ ਨਾਲ ਤਨਖਾਹਾਂ ਦੇ ਸਕਦੇ ਹਨ, ਇਹਨਾਂ ਨੇ ਇਸ ਕਰਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਹੈ ਕਿ ਨੌਕਰੀ ਖੋਹ ਚੁੱਕੇ ਮੁਲਾਜ਼ਮ ਕਿਸਾਨਾਂ ਖਿਲਾਫ ਹੋ ਜਾਣ ਕਿ ਇਹਨਾਂ ਕਰਕੇ ਸਾਡੀ ਨੌਕਰੀ ਗਈ ਹੈ।

ਹੁਣ ਭਾਰਤੀ ਕਿਸਾਨ ਯੂਨੀਅਨ ਦੀ ਕਾਲ ‘ਤੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਜ਼ੀਕਰਪੁਰ ਦੇ ਵੈਸਟ ਪ੍ਰਾਈਸ ਮਾਲਾਂ ਅੱਗੇ 7 ਅਕਤੂਬਰ ਬੰਦ ਧਰਨੇ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਲੀਡਰਾਂ ਦਾ ਕਹਿਣਾ ਹੈ ਕਿ ਜੇਕਰ Wal Mart ਕੰਪਨੀ ਨੇ ਵੈਸਟ ਪ੍ਰਾਈਜ਼ ਵਿਚੋਂ ਕੱਢੇ ਮੁਲਾਜ਼ਮਾਂ ਨੂੰ ਮੁੜ ਨੌਕਰੀ ‘ਤੇ ਨਾ ਰੱਖਿਆ ਤਾਂ ਆਉਣ ਵਾਲੇ ਦਿਨਾਂ ਵਿਚ ਵੱਡੇ ਐਲਾਨ ਹੋ ਸਕਦੇ ਹਨ।

Leave a Reply

Your email address will not be published.

error: Content is protected !!