ਸਿੱਧੂ ਨੇ ਰੱਖੀਆਂ ਤਿੰਨ ਸ਼ਰਤਾਂ, ਕਿਹਾ ਜੇ ਪੂਰੀਆਂ ਕੀਤੀਆਂ ਤਾਂ ਵਾਪਸ ਫਿਰ ਹੀ ਆਵਾਂਗਾ, ਪੜ੍ਹੋ ਕਿਹੜੀਆਂ ਨੇ ਤਿੰਨ ਸ਼ਰਤਾਂ

ਸਿੱਧੂ ਨੇ ਰੱਖੀਆਂ ਤਿੰਨ ਸ਼ਰਤਾਂ, ਕਿਹਾ ਜੇ ਪੂਰੀਆਂ ਕੀਤੀਆਂ ਤਾਂ ਵਾਪਸ ਫਿਰ ਹੀ ਆਵਾਂਗਾ, ਪੜ੍ਹੋ ਕਿਹੜੀਆਂ ਨੇ ਤਿੰਨ ਸ਼ਰਤਾਂ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਨਵੇਂ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਥੋੜੀ ਜਿਹੀ ਸਥਿਰ ਹੋਈ ਸੀ ਪਰ ਨਵਜੋਤ ਸਿੱਧੂ ਨੇ ਫਿਰ ਨਵਾਂ ਘਮਸਾਣ ਪਾ ਲਿਆ ਹੈ। ਹੁਣ ਨਵਜੋਤ ਸਿੱਧੂ ਅਸਤੀਫੇ ਤੋਂ ਬਾਅਦ ਆਪਣੇ ਸਟੈਂਡ ਉਪਰ ਖੜ੍ਹੇ ਨਜ਼ਰ ਆ ਰਹੇ ਹਨ। ਹਾਈਕਮਾਨ ਨੇ ਉਹਨਾਂ ਨੂੰ ਮਨਾਉਣ ਤੋਂ ਪਾਸਾ ਵੱਟ ਲਿਆ ਹੈ ਤੇ ਇਸਦੀ ਜ਼ਿੰਮੇਵਾਰੀ ਮੁੱਖ ਚਰਨਜੀਤ ਚੰਨੀ ਨੂੰ ਦੇ ਦਿੱਤੀ ਹੈ। ਪਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਤਿੰਨ ਸ਼ਰਤਾਂ ਰੱਖੀਆ ਹਨ ਜਿਹਨਾਂ ਕਰਕੇ ਉਹਨਾਂ ਦਾ ਮੁੜਨਾ ਸੰਭਵ ਹੋ ਸਕਦਾ ਹੈ, ਪਰ ਹਾਈਕਮਾਂਡ ਇਹ ਸ਼ਰਤਾਂ ਮੰਨੇਗੀ ਜਾਂ ਨਹੀਂ ਇਹ ਦੇਖਣਾ ਹੋਵੇਗਾ।

ਪਹਿਲਾਂ ਅਸੀਂ ਉਹ ਤਿੰਨ ਸ਼ਰਤਾਂ ਵਿਚਾਰ ਲੈਂਦੇ ਹਾਂ।

1 . ਰਾਣਾ ਗੁਰਜੀਤ ਨੂੰ ਕਬਿਨੇਟ ਅਹੁਦੇ ਤੋਂ ਹਟਾਉਣਾ
2. ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਅਹੁਦਾ ਤੋਂ ਲਾਉਣਾ
3 . ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਬਦਲ ਕੇ ਕੋਈ ਨਵਾਂ ਡੀਜੀਪੀ ਲਓ

ਇਹ ਤਿੰਨ ਸ਼ਰਤਾਂ ਨਵਜੋਤ ਸਿੰਘ ਸਿੱਧੂ ਨੇ ਰੱਖੀਆਂ ਹਨ। ਹੁਣ ਸਵਾਲ ਇਹ ਕਿ ਮੁੱਦਿਆ ਦੀ ਸਿਆਸਤ ਤਾਂ ਸਿੱਧੂ ਲੜ ਰਿਹਾ ਪਰ ਹਾਈਕਮਾਨ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨੇ ਇਹ ਸੰਭਵ ਨਹੀਂ ਹੋ ਸਕਦਾ। ਸਿੱਧੂ ਨੂੰ ਸੁਖਜਿੰਦਰ ਰੰਧਾਵਾ ਦੇ ਗ੍ਰਹਿ ਮੰਤਰਾਲੇ ਤੋਂ ਵੀ ਤੰਗੀ ਹੈ। ਸਿੱਧੂ ਦੇ ਹਿਸਾਬ ਨਾਲ ਗ੍ਰਹਿ ਮੰਤਰਾਲਾ ਸੁਖਜਿੰਦਰ ਰੰਧਾਵਾ ਨੂੰ ਨਹੀਂ ਸੀ ਦੇਣਾ ਚਾਹੀਦਾ। ਪਰ ਚੰਨੀ ਸਰਕਾਰ ਨੇ ਇਹ ਰੰਧਾਵਾ ਨੂੰ ਦਿੱਤਾ ਇਹ ਵੀ ਸਿੱਧੂ ਦੇ ਖਫਾ ਹੋਣ ਦੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜਦੋਂ ਵਿਰੋਧੀਆਂ ਨੇ ਕਿਹਾ ਸਿੱਧੂ ਸੁਪਰ ਸੀਐਮ ਦਾ ਕਿਰਦਾਰ ਨਿਭਾ ਰਿਹਾ ਹੈ ਤਾਂ ਹਾਈਕਮਾਨ ਨੇ ਸਿੱਧੂ ਨੂੰ ਝਾੜ ਪਾਈ ਤਾਂ ਉਹ ਫਿਰ ਖਫ਼ਾ ਹੋ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਆਪਣੀ ਸ਼ਰਤਾਂ ਮਨਵਾਉਣ ਵਿਚ ਸਫ਼ਲ ਹੁੰਦੇ ਹਨ ਜਾਂ ਨਹੀਂ।

Leave a Reply

Your email address will not be published.

error: Content is protected !!