ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਨੇ ਦਿੱਤਾ ਮੋਢਾ, ਪੜ੍ਹੋ

ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਨੇ ਦਿੱਤਾ ਮੋਢਾ, ਪੜ੍ਹੋ

ਵੀਓਪੀ ਡੈਸਕ – ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋਏ ਬਲਾਕ ਨੂਰਪੁਰਬੇਦੀ ਦੇ ਪਿੰਡ ਪੰਚਰੰਡਾ ਦੇ ਸੈਨਿਕ ਗੱਜਣ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਗੱਜਣ ਸਿੰਘ ਦੀ ਅੰਤਿਮ ਯਾਤਰਾ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਮੇਤ ਅਨੇਕ ਆਗੂ ਸ਼ਾਮਲ ਸਨ। ਸੀਐਮ ਚੰਨੀ ਤੇ ਸਪੀਕਰ ਰਾਣਾ ਕੇਪੀ ਨੇ ਸ਼ਹੀਦ ਗੱਜਣ ਸਿੰਘ ਦੀ ਅਰਥੀ ਨੂੰ ਮੋਢਾ ਦਿੱਤਾ।

ਬੀਤੇ ਦਿਨ ਹੋਏ ਅੱਤਵਾਦੀ ਹਮਲੇ ਵਿਚ 5 ਜਵਾਨ ਸ਼ਹੀਦ ਹੋ ਗਏ ਸਨ। ਜੰਮੂ ਦੇ ਸਰਹੱਦੀ ਜ਼ਿਲ੍ਹੇ ਪੁੰਛ ਨੂੰ ਕਸ਼ਮੀਰ ਦੇ ਸ਼ੋਪੀਆਂ ਨਾਲ ਜੋੜਨ ਵਾਲੇ ਮੁਗਲ ਮਾਰਗ ‘ਤੇ ਚਾਮਰੇਡ ਦੇ ਜੰਗਲਾਂ ‘ਚ ਅਤਿਵਾਦੀਆਂ ਨਾਲ ਖਤਰਨਾਕ ਐਨਕਾਉਂਟਰ ਦੌਰਾਨ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ ਸਮੇਤ ਚਾਰ ਨੌਜਵਾਨ ਸ਼ਹੀਦ ਹੋ ਸੀ। ਜਿਹਨਾਂ ਦੀਆਂ ਦੇਹਾਂ ਅੱਜ ਉਹਨਾਂ ਦੇ ਪਿੰਡ ਪਹੁੰਚ ਚੁੱਕੀਆਂ ਹਨ। ਸਾਰੇ ਸ਼ਹੀਦਾਂ ਦੇ ਪਿੰਡਾਂ ਵਿਚ ਮਾਤਮ ਦਾ ਮਾਹੌਲ ਹੈ।

Leave a Reply

Your email address will not be published. Required fields are marked *

error: Content is protected !!