ਜਾਣੋ ਦੋ ਮਹੀਨਿਆਂ ਲਈ ਕਿਉਂ ਬੰਦ ਕੀਤੀਆਂ ਗਈਆਂ ਰੇਲ ਗੱਡੀਆਂ

ਜਾਣੋ ਦੋ ਮਹੀਨਿਆਂ ਲਈ ਕਿਉਂ ਬੰਦ ਕੀਤੀਆਂ ਗਈਆਂ ਰੇਲ ਗੱਡੀਆਂ

ਵੀਓਪੀ ਡੈਸਕ – ਉੱਤਰੀ ਭਾਰਤ ਵਿੱਚ ਅਜੇ ਤਕ ਠੰਡ ਦਾ ਕੋਈ ਸੰਕੇਤ ਨਹੀਂ ਹੈ। ਇਸ ਦੇ ਬਾਵਜੂਦ ਰੇਲਵੇ ਵਿਭਾਗ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ‘ਤੇ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਚੱਲਣ ਵਾਲੀਆਂ 9 ਜੋੜੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਰੇਲ ਗੱਡੀਆਂ ਦੇ ਰੱਦ ਹੋਣ ਦਾ ਕਾਰਨ ਡੂੰਘੀ ਧੁੰਦ ਦੱਸਿਆ ਗਿਆ ਹੈ। ਇਹ ਰੇਲ ਗੱਡੀਆਂ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੁਝ ਟ੍ਰੇਨਾਂ ਰੁਟੀਨ ਵਿੱਚ ਚੱਲ ਰਹੀਆਂ ਹਨ ਜਦੋਂ ਕਿ ਕੁਝ ਵਿਸ਼ੇਸ਼ ਰੇਲ ਗੱਡੀਆਂ ਅਤੇ ਕੁਝ ਹਫਤਾਵਾਰੀ ਵੀ ਮੌਜੂਦ ਹਨ।

ਹਰਿਦੁਆਰ ਤੋਂ ਅੰਮ੍ਰਿਤਸਰ ਦੇ ਵਿਚਕਾਰ ਚੱਲਣ ਵਾਲੀ 02053-54 ਟ੍ਰੇਨ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਨੰਗਲ ਡੈਮ ਤੋਂ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 04537-38 ਨੂੰ ਵੀ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ। ਟ੍ਰੇਨ ਨੰਬਰ 04606-05 ਰਿਸ਼ੀਕੇਸ਼ ਤੋਂ ਜੰਮੂ ਤਵੀ ਵੀਕਲੀ ਟ੍ਰੇਨ 5 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕੀਤੀ ਗਈ ਹੈ। ਟ੍ਰੇਨ ਨੰਬਰ 04683-84 ਅੰਮ੍ਰਿਤਸਰ-ਲਖਨਊ ਵੀਕਲੀ ਟ੍ਰੇਨ 4 ਦਸੰਬਰ ਤੋਂ 26 ਫਰਵਰੀ ਤੱਕ ਰੱਦ ਕੀਤੀ ਗਈ ਹੈ। ਟ੍ਰੇਨ ਨੰਬਰ 04674-73 ਅੰਮ੍ਰਿਤਸਰ ਤੋਂ ਜੈਨਗਰ ਰੇਲਗੱਡੀ 3 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕੀਤੀ ਗਈ ਹੈ।

ਦੱਸ ਦੇਈਏ ਕਿ ਇਹ ਰੇਲ ਗੱਡੀ ਜੈਨਗਰ ਤੋਂ ਹਫਤੇ ਦੇ 4 ਦਿਨ ਅਤੇ ਅੰਮ੍ਰਿਤਸਰ ਤੋਂ 4 ਦਿਨ ਚੱਲਦੀ ਹੈ। ਟ੍ਰੇਨ ਨੰਬਰ 04924-23 ਅੰਮ੍ਰਿਤਸਰ ਗੋਰਖਪੁਰ ਵੀਕਲੀ ਟ੍ਰੇਨ ਵੀ 2 ਦਸੰਬਰ ਤੋਂ 25 ਫਰਵਰੀ ਤੱਕ ਰੱਦ ਕੀਤੀ ਗਈ ਹੈ। ਕੋਲਕਾਤਾ ਤੋਂ ਅੰਮ੍ਰਿਤਸਰ ਦੇ ਵਿਚਕਾਰ ਹਫ਼ਤੇ ਵਿੱਚ 2 ਦਿਨ ਚੱਲਣ ਵਾਲੀ ਟ੍ਰੇਨ ਨੰਬਰ 02357-58 30 ਨਵੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤੀ ਗਈ ਹੈ। ਟਿਨਸੁਕਿਆ ਤੋਂ ਅੰਮ੍ਰਿਤਸਰ ਵਿਚਕਾਰ ਚੱਲਣ ਵਾਲੀ ਟ੍ਰੇਨ ਨੰਬਰ 05933-34 7 ਦਸੰਬਰ ਤੋਂ 25 ਫਰਵਰੀ ਤੱਕ ਰੱਦ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਟਾਟਾ ਦੇ ਵਿਚਕਾਰ ਹਫ਼ਤੇ ਵਿੱਚ 2 ਦਿਨ ਚੱਲਣ ਵਾਲੀ ਟ੍ਰੇਨ ਨੰਬਰ 08103-04 29 ਨਵੰਬਰ ਤੋਂ 1 ਜਨਵਰੀ ਤੱਕ ਰੱਦ ਕੀਤੀ ਗਈ ਹੈ।

Leave a Reply

Your email address will not be published. Required fields are marked *

error: Content is protected !!