ਜਦੋਂ ਇਕ ਪੱਤਰਕਾਰ ਨੇ ਅਭਿਨੇਤਰੀ Rachita Ram ਨੂੰ ਪੁੱਛਿਆ ਤੁਸੀਂ ਸੁਹਾਗਰਾਤ ਨੂੰ ਕੀ ਕੀਤਾ ਸੀ? ਪੜ੍ਹੋ ਫਿਰ ਇਸ ਅੰਦਾਜ਼ ‘ਚ ਦਿੱਤਾ ਜਵਾਬ

ਜਦੋਂ ਇਕ ਪੱਤਰਕਾਰ ਨੇ ਅਭਿਨੇਤਰੀ Rachita Ram ਨੂੰ ਪੁੱਛਿਆ ਤੁਸੀਂ ਸੁਹਾਗਰਾਤ ਨੂੰ ਕੀ ਕੀਤਾ ਸੀ? ਪੜ੍ਹੋ ਫਿਰ ਇਸ ਅੰਦਾਜ਼ ‘ਚ ਦਿੱਤਾ ਜਵਾਬ

ਵੀਓਪੀ ਡੈਸਕ – ਮਸ਼ਹੂਰ ਕੰਨੜ ਫਿਲਮ ਅਭਿਨੇਤਰੀ ਰਚਿਤਾ ਰਾਮ ਨੇ ਹਾਲ ਹੀ ‘ਚ ਪ੍ਰੈੱਸ ਕਾਨਫਰੰਸ ‘ਚ ਰਿਪੋਰਟਰ ਦੇ ਇਤਰਾਜ਼ਯੋਗ ਸਵਾਲ ਦਾ ਕਰਾਰਾ ਜਵਾਬ ਦਿੱਤਾ ਹੈ। ਹੁਣ ਅਭਿਨੇਤਰੀ ਰਚਿਤਾ ਰਾਮ ਸੁਰਖੀਆਂ ‘ਚ ਹੈ ਅਤੇ ਉਸ ਲਈ ਹੀ ਮੁਸੀਬਤ ਬਣ ਗਈ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਰਚਿਤਾ ਰਾਮ ਨੂੰ ਡਿੰਪਲ ਕੁਈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਇਕ ਰਿਪੋਰਟਰ ਨੇ ਅਦਾਕਾਰਾ ਰਚਿਤਾ ਰਾਮ ਤੋਂ ਪੁੱਛਿਆ ਕਿ ਉਸ ਨੇ ਵਿਆਹ ਦੀ ਪਹਿਲੀ ਰਾਤ ਕੀ ਕੀਤਾ ਸੀ? ਦਰਅਸਲ, ਰਿਪੋਰਟਰ ਨੇ ਅਭਿਨੇਤਰੀ ਨੂੰ ਇਹ ਸਵਾਲ ਇੱਕ ਫਿਲਮ ਵਿੱਚ ਕੀਤੇ ਸ਼ੂਟ ਦੇ ਇੱਕ ਇੰਟੀਮੇਟ ਸੀਨ ਨੂੰ ਲੈ ਕੇ ਪੁੱਛਿਆ ਸੀ, ਪਰ ਰਚਿਤਾ ਰਾਮ ਅਚਾਨਕ ਅਜਿਹਾ ਨਿੱਜੀ ਸਵਾਲ ਪੁੱਛਣ ‘ਤੇ ਅਸਹਿਜ ਹੋ ਗਈ।

ਰਚਿਤਾ ਰਾਮ ਨੇ ਗੁੱਸੇ ਵਿਚ ਮੁੜ ਕੇ ਰਿਪੋਰਟਰ ਨੂੰ ਸਵਾਲ ਕੀਤਾ ਅਤੇ ਕਿਹਾ ਕਿ ‘ਇੱਥੇ ਬਹੁਤ ਸਾਰੇ ਲੋਕ ਹਨ ਜੋ ਵਿਆਹੇ ਹੋਏ ਹਨ, ਮੇਰਾ ਕਿਸੇ ਨੂੰ ਸ਼ਰਮਿੰਦਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਪਰ ਮੈਂ ਤੁਹਾਨੂੰ ਆਮ ਤੌਰ’ ਤੇ ਸਿਰਫ ਇਹ ਪੁੱਛ ਰਹੀ ਹਾਂ ਕਿ ਮੈਨੂੰ ਦੱਸੋ ਕਿ ਪਹਿਲੀਂ ਰਾਤ ਲੋਕ ਕੀ ਕਰਦੇ ਹਨ? ਤੁਸੀਂ ਵਿਆਹ ਦੀ ਰਾਤ ਕੀ ਕੀਤਾ ਸੀ?’ ਅਭਿਨੇਤਰੀ ਰਚਿਤਾ ਰਾਮ ਦੇ ਇਸ ਜਵਾਬੀ ਹਮਲੇ ‘ਤੇ ਪ੍ਰੈੱਸ ਕਾਨਫਰੰਸ ‘ਚ ਹਰ ਕੋਈ ਦੰਗ ਰਹਿ ਗਿਆ।

Leave a Reply

Your email address will not be published. Required fields are marked *

error: Content is protected !!