ਤੀਸਰਾ ਦਿਨ, “ਜ਼ਿੰਦਗੀ ਵੀ ਜੰਗਲ ਦੀ ਤਰ੍ਹਾਂ ਹੈ ਛੇਤੀ ਕਿੱਥੇ ਰਾਹ ਦਿੰਦੀ ਹੈ”, ਦਾ ਸੇਵੀਅਰ ਫਿਲਮ ਦੀ ਹੋਈ ਸਕਰੀਨਿੰਗ, ਦੇਖੋ ਕੁਝ ਝਲਕਾਂ

ਤੀਸਰਾ ਦਿਨ, “ਜ਼ਿੰਦਗੀ ਵੀ ਜੰਗਲ ਦੀ ਤਰ੍ਹਾਂ ਹੈ ਛੇਤੀ ਕਿੱਥੇ ਰਾਹ ਦਿੰਦੀ ਹੈ”, ਦਾ ਸੇਵੀਅਰ ਫਿਲਮ ਦੀ ਹੋਈ ਸਕਰੀਨਿੰਗ, ਦੇਖੋ ਕੁਝ ਝਲਕਾਂ

ਜਲੰਧਰ (ਵੀਓਪੀ ਬਿਊਰੋ) – ਜਲੰਧਰ ਦੇ ਦੇਸ਼ ਭਗਤ ਯਾਦਗਰ ਹਾਲ ‘ਚ ਮਨਾਏ ਜਾ ਰਹੇ ਆਰਟ ਐਂਡ ਲਿਟਰੇਚਰ ਫੈਸਟੀਵਲ ਦਾ ਤੀਸਰਾ ਦਿਨ ਉਸ ਸਿਨੇਮਾ ਸੰਗ ਬੀਤਿਆਂ ਜੋ ਸਿਨੇਮਾ ਪੰਜਾਬੀ ਫਿਲਮ ਇੰਡਸਟਰੀ ਤੋਂ ਕੋਹਾਂ ਦੂਰ ਹੈ। ਬਰਗੇਡੀਅਰ ਪ੍ਰਤੀਮ ਸਿੰਘ ਹੁਰਾਂ ਦੇ ਜੀਵਨ ਉਪਰ ਬਣੀ ਦਸਤਾਵੇਜ਼ੀ ਫ਼ਿਲਮ ਦਿ ਸੇਵੀਅਰ ਦਿਖਾਈ ਗਈ। ਇਹ ਫਿਲਮ ਨੂੰ ਡਾਇਰੈਕਟ ਡਾ ਪਰਮਜੀਤ ਸਿੰਘ ਕੱਟੂ ਹੁਰਾਂ ਨੇ ਕੀਤਾ ਹੈ। ਇਹ ਫਿਲਮ ਕਮਰਸ਼ੀਅਲ ਸਿਨੇਮਾ ਤੋਂ ਕੁਝ ਹੱਟ ਕੇ ਗੱਲ ਕਰਦੀ ਹੈ। ਇਹ ਫਿਲਮ ਹੁਣ ਤਕ 15 ਅੰਤਰਰਾਸ਼ਟਰੀ ਵੱਕਾਰੀ ਇਨਾਮ ਜਿੱਤ ਚੁੱਕੀ ਹੈ, ਜਿਸ ਵਿਚ ਸਭ ਤੋਂ ਵੱਡਾ ਨਾਂ ਲੌਸ ਏਂਜਲਸ ਫ਼ਿਲਮ ਐਵਾਰਡ ਦਾ ਹੈ ਜਿਸ ਐਵਾਰਡ ਦੀ ਜਿਊਰੀ ਵਿੱਚ ਔਸਕਰ ਇਨਾਮ ਜੇਤੂ ਲੋਕ ਸ਼ਾਮਲ ਹਨ। ਇਹ ਮਾਣ ਪ੍ਰਾਪਤ ਕਰਨ ਵਾਲੀ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੈ।

ਦੇਖੋ ਤੀਸਰੇ ਦਿਨ ਦੇ ਪ੍ਰੋਗਰਾਮ ਦੀਆਂ ਕੁਝ ਝਲਕਾਂ

Leave a Reply

Your email address will not be published. Required fields are marked *

error: Content is protected !!