ਸਿੱਖ ਫਾਰ ਜਸਟਿਸ ਦੀ ਸਿਰਸਾ ਨੂੰ ਜਾਨੋਂ ਮਾਰਨ ਦੀ ਧਮਕੀ, ਸਿਰਸਾ ਬੋਲੇ ਮੈਂ ਕਿਸੇ ਧਮਕੀ ਤੋਂ ਨਹੀਂ ਡਰਦਾ

ਸਿੱਖ ਫਾਰ ਜਸਟਿਸ ਦੀ ਸਿਰਸਾ ਨੂੰ ਜਾਨੋਂ ਮਾਰਨ ਦੀ ਧਮਕੀ, ਸਿਰਸਾ ਬੋਲੇ ਮੈਂ ਕਿਸੇ ਧਮਕੀ ਤੋਂ ਨਹੀਂ ਡਰਦਾ

ਜਲੰਧਰ (ਵੀਓਪੀ ਬਿਊਰੋ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੂੰ  ਜਾਨੋ ਮਾਰ ਦੀ ਧਮਕੀ ਮਿਲੀ ਹੈ। ਇਹ ਧਮਕੀ ਸਿੱਖ ਫਾਰ ਜਸਟਿਸ ਦੇ ਮੁੱਖੀ ਗੁਰਵਰਪੰਤ ਸਿੰਘ ਪੰਨੂੰ ਨੇ ਦਿੱਤੀ ਹੈ। ਉਹਨਾਂ ਨੇ ਇਕ ਆਡੀਓ ਵਿਚ ਕਿਹਾ ਹੈ ਕਿ ਸਿਰਸਾ ਤੂੰ ਇਕ ਗਦਾਰ ਨੂੰ ਛੱਡ ਕੇ ਦੂਜਾ ਗਦਾਰਾਂ ਨਾਲ ਜਾ ਮਿਲਿਆ ਹੈ। ਜੇ ਤੂੰ ਪੰਜਾਬ ਦੀ ਧਰਤੀ ਜਾਂ ਬਾਹਰਲੇ ਮੁਲਕਾਂ ਵਿਚ ਪੈਰ ਰੱਖਿਆ ਤਾਂ ਤੈਨੂੰ ਜਾਨੋ ਮਾਰ ਦਿਆਂਗੇ। ਜੇ ਨਹੀਂ ਯਕੀਨ ਤਾਂ ਜੀਕੇ ਦਾ ਹਰਸ਼ ਯਾਦ ਕਰ ਲਈ।

ਇਸ ਬਿਆਨ ਉਪਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਮੈਂ ਕਿਸੇ ਦੀ ਧਮਕੀ ਤੋਂ ਨਹੀਂ ਡਰਦਾ। ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਉਹ ਰੱਖ ਸਕਦਾ ਹੈ। ਇਸ ਲਈ ਮੇਰੀ ਇਸ ਬਿਆਨ ਉਪਰ ਕੋਈ ਪ੍ਰਤੀਕਿਰਿਆ ਨਹੀਂ ਹੈ। ਉਹਨਾਂ ਕਿਹਾ ਕਿ ਜਿਹੜੇ ਮਾਰਨ ਦੀਆਂ ਗੱਲਾਂ ਕਰਦੇ ਹਨ, ਉਹਨਾਂ ਪਹਿਲਾਂ ਕਿੰਨੇ ਕੁ ਬੰਦੇ ਮਾਰੇ ਹਨ। ਜਿਹੜੇ ਹੁਣ ਮੇਰਾ ਨੰਬਰ ਲਾਉਣ ਨੂੰ ਫਿਰਦੇ ਹਨ ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਸਿਰਸਾ ਨੇ ਰਾਤੋ-ਰਾਤ ਭਾਜਪਾ ਜੁਆਇੰਨ ਕਰ ਲਈ ਸੀ। ਇਹ ਸਿਆਸੀ ਗਲਿਆਰਿਆਂ ਵਿਚ ਵੀ ਹੈਰਾਨ ਕਰਨ ਵਾਲਾ ਮਾਮਲਾ ਬਣ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਸਾਡੇ ਬੰਦਿਆਂ ਉਪਰ ਦਬਾਅ ਬਣਾ ਰਹੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਿਰਸਾ ਕੋਲ ਦੋ ਰਾਹ ਸਨ ਇਕ ਜੇਲ੍ਹ ਇਕ ਭਜਾਪਾ ਉਹਨਾਂ ਨੇ ਜੇਲ੍ਹ ਜਾਣ ਦੀ ਬਜਾਏ ਭਾਜਪਾ ਨੂੰ ਚੁਣ ਲਿਆ।

Leave a Reply

Your email address will not be published. Required fields are marked *

error: Content is protected !!