ਸੀਐਮ ਚੰਨੀ ਜੇਕਰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਨਾ ਹੋਏ ਤਾਂ ਦਲਿਤ ਭਾਈਚਾਰਾ ਲਵੇਗਾ ਕਾਂਗਰਸ ਤੋਂ ਬਦਲਾ, ਪੜ੍ਹੋ ਕਿਸ ਨੇ ਕਹੀ ਇਹ ਗੱਲ

ਸੀਐਮ ਚੰਨੀ ਜੇਕਰ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਨਾ ਹੋਏ ਤਾਂ ਦਲਿਤ ਭਾਈਚਾਰਾ ਲਵੇਗਾ ਕਾਂਗਰਸ ਤੋਂ ਬਦਲਾ, ਪੜ੍ਹੋ ਕਿਸ ਨੇ ਕਹੀ ਇਹ ਗੱਲ

ਵੀਓਪੀ ਡੈਸਕ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਦਿੱਲੀ ਤੋਂ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2022 ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਏ ਗਏ, ਕਿਉਂਕਿ ਇਸ ਦਾ ਪ੍ਰਗਟਾਵਾ ਬੀਤੇ ਕੱਲ ਖ਼ੁੱਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ 2022 ਵਿੱਚ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕੇ ਪੰਜਾਬ ਦੇ ਰਵੀਦਾਸੀਆ ਭਾਈਚਾਰੇ ਨਾਲ ਧੋਖ਼ਾ ਕੀਤਾ, ਜਿਸ ਕਰਕੇ ਰਵੀਦਾਸੀਆ ਭਾਈਚਾਰਾ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾ ‘ਚ ਕਾਂਗਰਸ ਪਾਰਟੀ ਤੋਂ ਜ਼ਰੂਰ ਬਦਲਾ ਲਵੇਗਾ।

ਸ਼ੁੱਕਰਵਾਰ ਨੂੰ ਦਿੱਲੀ ਤੋਂ ਜਾਰੀ ਵੀਡੀਓ ਬਿਆਨ ਰਾਹੀਂ ‘ਆਪ’ ਵਿਧਾਇਕ ਰਾਘਵ ਚੱਢਾ ਨੇ ਕਾਂਗਰਸ ਪਾਰਟੀ ‘ਤੇ ਵੋਟਾਂ ਲਈ ਸਮਾਜ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਇਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੇਵਲ ਤਿੰਨ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਸੀ ਤਾਂ ਕਿ ਰਵੀਦਾਸੀਆ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ, ਪਰ ਕਾਂਗਰਸ ਦੀ ਇਹ ਕਦੇ ਵੀ ਮਨਸਾ ਅਤੇ ਨੀਤੀ ਨਹੀਂ ਰਹੀ ਕਿ ਰਵੀਦਾਸੀਆ ਭਾਈਚਾਰੇ ਦੇ ਵਿਅਕਤੀ ਨੂੰ ਪੰਜਾਬ ਦਾ ਪੰਜ ਸਾਲਾਂ ਲਈ ਮੁੱਖ ਮੰਤਰੀ ਬਣਾਇਆ ਜਾਵੇ।

ਚੱਢਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਵੋਟਾਂ ਹਾਸਲ ਕਰਨ ਲਈ ਕੁੱਝ ਸਮਾਂ ਪਹਿਲਾਂ ਮਹਾਂਰਾਸ਼ਟਰ ਵਿੱਚ ਵੀ ਐਸ.ਸੀ. ਵਰਗ ਦੇ ਵਿਅਕਤੀ ਨੂੰ ਕੁੱਝ ਸਮੇਂ ਲਈ ਮੁੱਖ ਮੰਤਰੀ ਬਣਾਇਆ ਸੀ। ਅਜਿਹਾ ਹੀ ਹੁਣ ਕਾਂਗਰਸ ਪਾਰਟੀ ਪੰਜਾਬ ਵਿੱਚ ਕਰਨ ਜਾ ਰਹੀ ਹੈ ਕਿਉਂਕਿ ਕਾਂਗਰਸ ਦੀ ਨੀਤੀ ਹਮੇਸ਼ਾ ਐਸੀ.ਸੀ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਵਰਤਣ ਦੀ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 2022 ਦੀਆਂ ਚੋਣਾ ‘ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਾ ਐਲਾਨੇ ਜਾਣ ਕਾਰਨ ਰਵੀਦਾਸੀਆ ਭਾਈਚਾਰੇ ਵਿੱਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਹ ਭਾਈਚਾਰਾ ਕਾਂਗਰਸ ਤੋਂ ਬਦਲਾ ਲੈਣ ਲਈ ਸੋਚ ਰਿਹਾ ਹੈ।

ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਤਾ ਹੈ ਕਿ 2022 ਵਿੱਚ ਕਾਂਗਰਸ ਪਾਰਟੀ ਉਨਾਂ ਨੂੰ ਮੁੱੜ ਪੰਜਾਬ ‘ਚ ਮੁੱਖ ਮੰਤਰੀ ਨਹੀਂ ਬਣਾ ਰਹੀ, ਇਸ ਲਈ ਚੰਨੀ ਸਾਬ ਐਲਾਨ ‘ਤੇ ਐਲਾਨ ਕਰ ਰਹੇ ਹਨ। ਚੰਨੀ ਸਾਬ ਜਾਣਦੇ ਹਨ ਕਿ ਇਹ ਐਲਾਨ ਉਨਾਂ ਤਾਂ ਪੂਰੇ ਨਹੀਂ ਕਰਨੇ। ‘ਆਪ’ ਆਗੂ ਨੇ ਕਿਹਾ ਕਿ ਵੱਡਾ ਸਵਾਲ ਹੈ ਕਿ ਕਾਂਗਰਸ ਪਾਰਟੀ ਕਿਸ ਨੂੰ ਮੁੱਖ ਮੰਤਰੀ ਬਣਾਵੇਗੀ? ਕੀ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵਾਂ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਬਣਾਵੇਗੀ? ਇਸ ਲਈ ਪੰਜਾਬ ਵਾਸੀਆਂ ਨੂੰ ਕਾਂਗਰਸ ਪਾਰਟੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *

error: Content is protected !!