ਕ੍ਰਿਕਟਰ ਹਰਭਜਨ ਸਿੰਘ ਨੇ ਲਿਆ ਕ੍ਰਿਕਟ ਤੋਂ ਸੰਨਿਆਸ, ਹੁਣ ਸਿਆਸਤ ‘ਚ ਆਉਣਗੇ ਭੱਜੀ! ਪੜ੍ਹੋ

ਕ੍ਰਿਕਟਰ ਹਰਭਜਨ ਸਿੰਘ ਨੇ ਲਿਆ ਕ੍ਰਿਕਟ ਤੋਂ ਸੰਨਿਆਸ, ਹੁਣ ਸਿਆਸਤ ‘ਚ ਆਉਣਗੇ ਭੱਜੀ! ਪੜ੍ਹੋ

 

ਜਲੰਧਰ (ਵੀਓਪੀ ਬਿਊਰੋ) – ਹਰਭਜਨ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਤੋਂ ਸੰਨਿਆਸ ਲੈ ਲਿਆ ਹੈ। ਉਹਨਾਂ ਨੇ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਬਹੁਤ ਲੰਮਾ ਸਮਾਂ ਹਰਭਜਨ ਸਿੰਘ ਨੇ ਕ੍ਰਿਕਟ ਖੇਡੀ ਹੈ। ਜਦੋਂ ਭਾਰਤ ਨੇ 2011 ਵਿਚ ਵਿਸ਼ਵ ਕੱਪ ਜਿੱਤਿਆ ਸੀ ਉਸ ਵੇਲੇ ਵੀ ਹਰਭਜਨ ਸਿੰਘ ਕ੍ਰਿਕਟ ਟੀਮ ਦਾ ਹਿੱਸਾ ਸਨ, 2007 ਵਾਲੇ ਟੀ-20 ਵਰਲਡ ਕੱਪ ਜਿੱਤਣ ਵੇਲੇ ਵੀ ਹਰਭਜਨ ਸਿੰਘ ਟੀਮ ਵਿਚ ਸਨ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਰਭਜਨ ਸਿੰਘ ਨੇ ਨਾਲ ਫੋਟੋ ਪਾਈ ਸੀ, ਉਹਨਾਂ ਨੇ ਲਿਖਿਆ ਸੀ ਸੰਭਾਵਨਾਵਾਂ ਨਾਲ। ਹੁਣ ਹਰਭਜਨ ਸਿੰਘ ਦੇ ਸਿਆਸਤ ਵਿਚ ਆਉਣ ਦੇ ਆਸਾਰ ਵਧ ਗਏ ਹਨ। ਪਹਿਲਾਂ ਖਬਰਾਂ ਇਹ ਵੀ ਲਾਈਆਂ ਜਾ ਰਹੀਆਂ ਸਨ ਕਿ ਹਰਭਜਨ ਸਿੰਘ ਜਲੰਧਰ ਸ਼ਹਿਰ ਦੀ ਕਿਸੇ ਵੀ ਸੀਟ ਤੋਂ ਚੋਣ ਲੜ ਸਕਦੇ ਹਨ।

Leave a Reply

Your email address will not be published. Required fields are marked *

error: Content is protected !!