ਗੂੰਗੀ-ਬਹਿਰੀ ਮਲਿਕਾ ਨਹੀਂ ਸਰਕਾਰ ਹੈ, ਕਈ ਨੈਸ਼ਨਲ ਮੈਡਲ ਜਿੱਤ ਚੁੱਕੀ ਮਲਿਕਾ ਹਾਂਡਾ ਸਰਕਾਰ ਨੂੰ ਰੱਜ ਕੇ ਕੀਤੀ ਨਿੰਦਿਆ, ਪੜ੍ਹੋ ਕਿਉਂ 

ਗੂੰਗੀ-ਬਹਿਰੀ ਮਲਿਕਾ ਨਹੀਂ ਸਰਕਾਰ ਹੈ, ਕਈ ਨੈਸ਼ਨਲ ਮੈਡਲ ਜਿੱਤ ਚੁੱਕੀ ਮਲਿਕਾ ਹਾਂਡਾ ਸਰਕਾਰ ਨੂੰ ਰੱਜ ਕੇ ਕੀਤੀ ਨਿੰਦਿਆ, ਪੜ੍ਹੋ ਕਿਉਂ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) – ਜਲੰਧਰ ਦੀ ਸਪੈਸ਼ਲ ਕੈਟਾਗਰੀ ਦੀ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਜੋ ਕੀ ਨਾ ਸੁਣ ਸਕਦੀ ਹੈ ਨਾ ਬੋਲ ਸਕਦੀ ਹੈ, ਨੇ ਕਈ ਮੈਡਲ ਜਿੱਤਣ ਦੇ ਬਾਵਜੂਦ ਸਰਕਾਰੀ ਨੌਕਰੀ ਅਤੇ ਨਕਦ ਇਨਾਮੀ ਰਾਸ਼ੀ ਨਾ ਮਿਲਣ ‘ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਦਰਦ ਜ਼ਾਹਰ ਕੀਤਾ ਹੈ। ਸੋਮਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਲਿਕਾ ਹਾਂਡਾ ਦੀ ਮਦਦ ਕਰਨੀ ਚਾਹੀਦੀ ਹੈ। ਜੇਕਰ ਉਹ ਮੇਰੇ ਕੋਲ ਆਉਂਦੀ ਹੈ, ਤਾਂ ਮੈਂ ਉਸਦੀ ਮਦਦ ਜ਼ਰੂਰ ਕਰਾਂਗਾ। ਮੈਂ ਖੇਡ ਮੰਤਰੀ ਪਰਗਟ ਸਿੰਘ ਨੂੰ ਹਾਂਡਾ ਦੀ ਮਦਦ ਕਰਨ ਲਈ ਕਹਾਂਗਾ।

ਮਲਿਕਾ ਨੇ ਟਵੀਟ ਕੀਤਾ ਸੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ‘ਚ ਨਾਕਾਮ ਰਹੀ ਹੈ। ਸਾਬਕਾ ਖੇਡ ਮੰਤਰੀ ਨੇ ਮੇਰੇ ਲਈ ਨਕਦ ਇਨਾਮ ਦਾ ਐਲਾਨ ਕੀਤਾ ਸੀ ਅਤੇ ਮੇਰੇ ਕੋਲ ਸੱਦਾ ਪੱਤਰ ਵੀ ਹੈ ਜਿਸ ਵਿੱਚ ਮੈਨੂੰ ਸੱਦਾ ਦਿੱਤਾ ਗਿਆ ਸੀ ਪਰ ਕੋਵਿਡ-19 ਕਾਰਨ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਕਿ ਸੀ ਕਿ ਮੈਂ 31 ਦਸੰਬਰ ਨੂੰ ਖੇਡ ਮੰਤਰੀ ਪਰਗਟ ਸਿੰਘ ਨੂੰ ਮਿਲੀ ਸੀ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਕਰੀਆਂ ਅਤੇ ਨਕਦ ਇਨਾਮੀ ਰਾਸ਼ੀ ਨਹੀਂ ਦੇ ਸਕਦੀ ਕਿਉਂਕਿ ਉਨ੍ਹਾਂ ਕੋਲ ਗੂੰਗੇ-ਬੋਲੇ ਦੀ ਖੇਡਾਂ ਲਈ ਕੋਈ ਨੀਤੀ ਨਹੀਂ ਹੈ। ਹਾਂਡਾ ਨੇ ਕਿਹਾ ਕਿ ਇਹ ਸਾਰੇ ਮੈਡਲ ਅਤੇ ਸਰਟੀਫਿਕੇਟ ਵਿਅਰਥ ਗਏ ਹਨ। ਹਰਿਆਣਾ ਦੇ ਖਿਡਾਰੀਆਂ ਨੂੰ ਲੱਖਾਂ-ਕਰੋੜਾਂ ਦੇ ਇਨਾਮ ਮਿਲਦੇ ਹਨ। ਮੈਂ ਖੇਡ ਛੱਡ ਦਿਆਂਗਾ। ਮੇਰੀ 10 ਸਾਲਾਂ ਦੀ ਮਿਹਨਤ ਬੇਕਾਰ ਗਈ।

ਮਲਿਕਾ ਨੇ ਕਿਹਾ ਕਿ ਉਹ ਸੱਤ ਵਾਰ ਨੈਸ਼ਨਲ ਚੈਂਪੀਅਨ ਰਹੀ ਪਰ ਫਿਰ ਵੀ ਮੈਨੂੰ ਨਾ ਤਾਂ ਕੋਈ ਨੌਕਰੀ ਮਿਲੀ ਅਤੇ ਨਾ ਹੀ ਸਰਕਾਰ ਤੋਂ ਕੋਈ ਮਦਦ ਮਿਲੀ। ਮੇਰੇ ਕੋਲ ਕੋਚ ਵੀ ਨਹੀਂ ਹੈ। ਮਲਿਕਾ ਹਾਂਡਾ ਜਲੰਧਰ ਦੇ ਖੋਸਲਾ ਮੂਕ ਬਾਧਿਕ ਸਕੂਲ ਦੀ ਵਿਦਿਆਰਥਣ ਰਹੀ ਹੈ। ਮਲਿਕਾ ਦੇ ਪਿਤਾ ਸੁਰੇਸ਼ ਹਾਂਡਾ ਅਕਾਊਂਟੈਂਟ ਹਨ। ਮਲਿਕਾ ਨੇ ਸਕੂਲ ਵਿੱਚ ਹੀ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੱਤਾ ਸੀ।

Leave a Reply

Your email address will not be published. Required fields are marked *

error: Content is protected !!