ਮੋਦੀ ਦੇ ਵਿਰੋਧ ਲਈ ਕਿਸਾਨ ਪਹੁੰਚ ਰਹੇ ਫ਼ਿਰੋਜ਼ਪੁਰ, ਪੁਲਿਸ ਨੇ ਰਾਹ ਚ ਰੋਕੇ ਤਣਾਵ ਦੀ ਸਥਿਤੀ

ਮੋਦੀ ਦੇ ਵਿਰੋਧ ਲਈ ਕਿਸਾਨ ਪਹੁੰਚ ਰਹੇ ਫ਼ਿਰੋਜ਼ਪੁਰ, ਪੁਲਿਸ ਨੇ ਰਾਹ ਚ ਰੋਕੇ ਤਣਾਵ ਦੀ ਸਥਿਤੀ

ਫ਼ਿਰੋਜ਼ਪੁਰ (ਜਤਿੰਦਰ ਸਿੰਘ ਪਿੰਕਲ) 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਆ ਰਹੇ ਹਨ | ਇਸ ਦੌਰਾਨ ਉਹ ਭਾਜਪਾ ਦੀ ਰੈਲੀ ਨੂੰ ਵੀ ਸੰਬੋਧਨ ਕਰਨਗੇ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੈਲੀ ਦਾ ਵਿਰੋਧ ਕਰ ਰਹੇ ਹਨ।

ਇਸੇ ਧਰਨੇ ਨੂੰ ਲੈ ਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਕਿਸਾਨ ਆ ਰਹੇ ਹਨ | ਪਰ ਪੰਜਾਬ ਪੁਲਿਸ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਉਸੇ ਤਰ੍ਹਾਂ ਰੋਕਿਆ ਗਿਆ ਹੈ ਪਰ ਕਿਸਾਨਾਂ ਅਤੇ ਪੁਲਿਸ ਵਿਚਾਲੇ ਬਹਿਸ ਚੱਲ ਰਹੀ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਸਬੀਰ ਸਿੰਘ ਨੇ ਕਿਹਾ ਕਿ ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਅਤੇ ਕਿਸਾਨਾਂ ਤੇ ਹੋਏ ਪਰਚੇ ਰੱਦ ਕਰਕੇ ਐਮ.ਐਸ.ਪੀ ਕਮੇਟੀ ਬਣਾਈ ਜਾਵੇ | ਉਨ੍ਹਾਂ ਕਿਹਾ ਕੀ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਪ੍ਰਚਾਰ ਕਰਨ ਲਈ ਆ ਰਹੇ ਨੇ ਅਤੇ ਪੁਲਿਸ ਸਾਨੂੰ ਉਹਨਾਂ ਦਾ ਵਿਰੋਧ ਕਰਨ ਤੋਂ ਰੋਕ ਰਹੀ ਹੈ। ਵਿਰੋਧ ਕਰਨ ਦਾ ਸਾਡਾ ਹੱਕ ਪਰ ਪੰਜਾਬ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਹੈ |

ਇਸ ਲਈ ਇੱਕ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਖ-ਵੱਖ ਥਾਵਾਂ ਤੋਂ ਵੱਡੇ ਕਾਫਲੇ ਨਾਲ ਫਿਰੋਜ਼ਪੁਰ ਰੈਲੀ ਲਈ ਆ ਰਹੀ ਹੈ | ਉਥੇ ਹੀ ਦੂਜੇ ਪਾਸ ਪੁਲੀਸ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪਿੰਡ ਭਡਾਣਾ ਅਤੇ ਕੁਲਗੜ੍ਹੀ ਦੇ ਰਸਤੇ ਵਿੱਚ ਹੀ ਰੋਕ ਲਿਆ। ਇਸ ਮੌਕੇ ਕਿਸਾਨਾਂ ਨਾਲ ਪੁਲਿਸ ਵਿਚਕਾਰ ਤਣਾਅ ਵਾਲੀ ਸਥਿਤੀ ਪੈਦਾ ਹੋਈ ਪਈ ਹੈ |

Leave a Reply

Your email address will not be published. Required fields are marked *

error: Content is protected !!