ਜਲੰਧਰ ਦੀਆਂ ਤਿੰਨ ਸੀਟਾਂ ਉਪਰ ਹੋਵਗਾ ਕਾਂਗਰਸ ਦਾ ਭਾਰੀ ਨੁਕਸਾਨ!, ਕੀ ਕਾਂਗਰਸ ਨੇ ਅਕਾਲੀ-ਬਸਪਾ ਦੀ ਝੋਲੀ ਪਾ ਦਿੱਤੀਆਂ ਸਿੱਧੀਆਂ ਤਿੰਨ ਸੀਟਾਂ?

ਜਲੰਧਰ ਦੀਆਂ ਤਿੰਨ ਸੀਟਾਂ ਉਪਰ ਹੋਵਗਾ ਕਾਂਗਰਸ ਦਾ ਭਾਰੀ ਨੁਕਸਾਨ!, ਕੀ ਕਾਂਗਰਸ ਨੇ ਅਕਾਲੀ-ਬਸਪਾ ਦੀ ਝੋਲੀ ਪਾ ਦਿੱਤੀਆਂ ਸਿੱਧੀਆਂ ਤਿੰਨ ਸੀਟਾਂ?

ਜਲੰਧਰ (ਗੁਰਪ੍ਰੀਤ ਡੈਨੀ) –  ਪੰਜਾਬ ਕਾਂਗਰਸ ਨੇ ਆਪਣੀ ਪਹਿਲੀਂ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀਂ ਲਿਸਟ ਵਿਚ 86 ਉਮੀਦਵਾਰ ਐਲਾਨੇ ਗਏ ਹਨ। ਜੇਕਰ ਗੱਲ ਕਰੀਏ ਜਲੰਧਰ ਦੀਆਂ ਵਿਧਾਨ ਸਭਾ ਸੀਟਾਂ ਦੀ ਤਾਂ ਸ਼ਹਿਰ ਵਾਲੀਆਂ ਸੀਟਾਂ ਉਪਰ ਮੌਜੂਦਾਂ ਵਿਧਾਇਕ ਹੀ ਚੋਣ ਲੜਨਗੇ। ਦਿਹਾਤ ਵਿਚ ਨਕੋਦਰ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਦਾ ਐਲਾਨ ਕਰ ਦਿੱਤਾ ਗਿਆ  ਹੈ।

ਆਦਮਪੁਰ ਤੋਂ ਮਹਿੰਦਰ ਸਿੰਘ ਕੇਪੀ ਦੀ ਟਿਕਟ ਕੱਟ ਕੇ ਬਸਪਾ ਤੋਂ ਆਏ ਸੁਖਵਿੰਦਰ ਕੋਟਲੀ ਨੂੰ ਦੇ ਦਿੱਤੀ ਗਈ ਹੈ। ਮਹੀਨਾ ਕੁ ਪਹਿਲਾਂ ਪਰਤਾਪਪੁਰ ਰੈਲੀ ‘ਚ ਸੀਐਮ ਚੰਨੀ ਨੇ ਬਸਪਾ ਦੇ ਅੰਮ੍ਰਿਤਪਾਲ ਭੌਂਸਲੇੇ ਤੇ ਸੁਖਵਿੰਦਰ ਕੋਟਲੀ ਨੂੰ ਕਾਂਗਰਸ ਜੁਆਇੰਨ ਕਰਵਾਈ ਸੀ।

ਫਿਲੌਰ ਤੋਂ ਬਿਕਰਮਜੀਤ ਸਿੰਘ ਚੌਧਰੀ ਅਤੇ ਕਰਤਾਰਪੁਰ ਤੋਂ ਸੁਰਿੰਦਰ ਸਿੰਘ ਚੌਧਰੀ ਨੂੰ ਟਿਕਟ ਦੇ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦੇ ਟਿਕਟ ਕੱਟੀ ਗਈ ਹੈ।

ਆਦਮਪੁਰ ਵਾਲੀ ਟਿਕਟ ਤੋਂ ਮਹਿੰਦਰ ਸਿੰਘ ਕੇਪੀ ਦਾਅਵੇਦਾਰੀ ਠੋਕ ਰਹੇ ਸਨ, ਕੇਪੀ ਸੀਐਮ ਚੰਨੀ ਦੇ ਰਿਸ਼ਤੇਦਾਰ ਹਨ। ਚੰਨੀ ਨੇ ਮਹਿੰਦਰ ਕੇਪੀ ਲਈ ਹਾਈਕਮਾਨ ਕੋਲੋ ਟਿਕਟ ਵੀ ਮੰਗੀ ਸੀ ਪਰ ਹਾਈਕਮਾਨ ਨੇ ਸੀਐਮ ਚੰਨੀ ਦੀ ਵੀ ਨਹੀਂ ਸੁਣੀ।

ਆਦਮਪੁਰ ਤੋਂ ਸੁਖਵਿੰਦਰ ਕੋਟਲੀ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪਵਨ ਕੁਮਾਰ ਟੀਨੂੰ ਨਾਲ ਹੋਣ ਵਾਲਾ ਹੈ। ਪਵਨ ਟੀਨੂੰ ਦਾ ਆਦਮਪੁਰ ਹਲਕੇ ਉਪਰ ਪੂਰਾ ਕਬਜ਼ਾ ਹੈ। ਕਾਂਗਰਸ ਆਦਮਪੁਰ ਵਾਲੀ ਸੀਟ ਤੋਂ ਆਪਣਾ ਨੁਕਸਾਨ ਕਰਵਾ ਸਕਦੀ ਹੈ। ਕਿਉਂਕਿ ਸੁਖਵਿੰਦਰ ਕੋਟਲੀ ਬਸਪਾ ਵਿਚ ਹੁੰਦੇ ਹੋਏ ਕਦੀ ਵੀ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੇ।

ਇਸ ਤਰ੍ਹਾਂ ਕਰਤਾਰਪੁਰ ਵਾਲੀ ਸੀਟ ਹੈ। ਕਰਤਾਰਪੁਰ ਤੋਂ ਕਾਂਗਰਸ ਨੇ ਸੁਰਿੰਦਰ ਚੌਧਰੀ ਨੂੰ ਟਿਕਟ ਦਿੱਤੀ ਹੈ। ਪਰ ਸੂਤਰ ਦੱਸਦੇ ਹਨ ਕਿ ਸੁਰਿੰਦਰ ਚੌਧਰੀ ਆਪਣੇ ਕਾਰਜਕਾਲ ਦੌਰਾਨ ਲੋਕਾਂ ਨਾਲ ਮਿਲ ਵਰਤਣ ਠੀਕ ਨਹੀਂ ਕਰ ਸਕੇ, ਜਿਸ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਜਾ ਸਕਦਾ ਹੈ। ਕਰਤਾਰਪੁਰ ਦੀ ਦਲਿਤ ਵੋਟ ਬੈਂਕ ਦੇ ਨਾਲ-ਨਾਲ ਹਰ ਵਰਗ ਦੀ ਵੋਟ ਬਲਵਿੰਦਰ ਕੁਮਾਰ ਵੱਲ ਰੁਖ਼ ਕਰ ਸਕਦੀ ਹੈ।

ਏੇਸੇ ਤਰ੍ਹਾਂ ਨਾਲ ਫਿਲੌਰ ਵਾਲੀ ਟਿਕਟ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਬਲਦੇਵ ਖਹਿਰਾ ਨੂੰ ਵੀ ਹੋ ਸਕਦਾ ਹੈ। ਬਿਕਰਮਜੀਤ ਸਿੰਘ ਚੌਧਰੀ ਪਿਛਲੀ ਵਾਰ ਬਲਦੇਵ ਖਹਿਰਾ ਕੋਲੋ ਹੀ ਚੋਣ ਹਾਰੇ ਸਨ। ਪਰ ਇੱਥੇ ਇਕ ਹੋਰ ਸਮੱਸਿਆ ਬਣ ਸਕਦੀ ਹੈ। ਪਿਛਲੇ ਦਿਨੀਂ ਪਰਤਾਪਪੁਰਾ ਰੈਲ ਦੌਰਾਨ ਸੀਐਮ ਚੰਨੀ ਨੇ ਸੁਖਵਿੰਦਰ ਕੋਟਲੀ ਤੇ ਅੰਮ੍ਰਿਤਪਾਲ ਭੌਂਸਲੇ ਨੂੰ ਕਾਂਗਰਸ ਜੁਆਇੰਨ ਕਰਵਾਈ ਸੀ। ਇਹਨਾਂ ਦੋਵਾਂ ਵਿਚੋਂ ਸੁਖਵਿੰਦਰ ਕੋਟਲੀ ਨੂੰ ਤਾਂ ਟਿਕਟ ਮਿਲ ਗਈ ਹੈ ਪਰ ਅੰਮ੍ਰਿਤਪਾਲ ਭੌਂਸਲੇੇ ਨੂੰ ਟਿਕਟ ਨਹੀਂ ਮਿਲੀ।

ਭੌਂਸਲੇ ਬਸਪਾ ਦੇ ਪੁਰਾਣੇ ਲੀਡਰ ਸਨ। ਫਿਲੌਰ ਹਲਕੇ ਵਿਚ ਬਸਪਾ ਵੋਟ ਬਹੁਤ ਜ਼ਿਆਦਾ ਹੈ। ਭੌਂਸਲੇ ਨੂੰ ਟਿਕਟ ਨਾ ਮਿਲਣ ਕਰਕੇ ਇਹ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਲਦੇਵ ਖਹਿਰਾ ਨੂੰ ਜਾ ਸਕਦੀ ਹੈ, ਕਿਉਂਕਿ ਬਲਦੇਵ ਖਹਿਰਾ ਵੀ ਰਿਜ਼ਰਵ ਕੈਟਾਗਰੀ ‘ਚੋਂ ਆਉਂਦੇ ਹਨ। ਇਸ ਕਰਕੇ ਬਸਪਾ ਦਾ ਵੋਟ ਖਹਿਰਾ ਨੂੰ ਮਿਲਣ ਦੀ ਪੂਰੀ ਸੰਭਾਵਨਾ ਹੈ।

ਜੇਕਰ ਫਿਲੌਰ ਵਾਲੀ ਟਿਕਟ ਭੌਂਸਲੇ ਨੂੰ ਮਿਲਦੀ ਤਾਂ ਕਾਂਗਰਸ ਨੂੰ ਇਸਦਾ ਫਾਇਦਾ ਹੋ ਸਕਦਾ ਸੀ। ਪਰ ਹੁਣ ਸਿਆਸਤ ਇੱਥੇ ਦੇਖਣ ਵਾਲੀ ਹੋਵੇਗੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਾਂਗਰਸ ਦਿਹਾਤ ਦੀਆਂ ਤਿੰਨ ਉਪਰ ਭਾਰੀ ਨੁਕਸਾਨ ਹੋਵੇਗਾ।

Leave a Reply

Your email address will not be published. Required fields are marked *

error: Content is protected !!