12 ਸਾਲ ਬਾਅਦ ਆਉਣਾ ਸੀ ਘਰ ਪਰ ਵਾਪਰ ਗਿਆ ਭਾਣਾ, ਦੋ ਨੌਜਵਾਨਾਂ ਦੀ ਹੋਈ ਅਮਰੀਕਾ ਸੜਕ ਹਾਦਸੇ ‘ਚ ਮੌਤ, ਪੜ੍ਹੋ

12 ਸਾਲ ਬਾਅਦ ਆਉਣਾ ਸੀ ਘਰ ਪਰ ਵਾਪਰ ਗਿਆ ਭਾਣਾ, ਦੋ ਨੌਜਵਾਨਾਂ ਦੀ ਹੋਈ ਅਮਰੀਕਾ ਸੜਕ ਹਾਦਸੇ ‘ਚ ਮੌਤ, ਪੜ੍ਹੋ

ਕਪੂਰਥਲਾ (ਵੀਓਪੀ ਬਿਊਰੋ) – ਭੁਲੱਥ ਦੇ ਦੋ ਪੰਜਾਬੀ ਨੌਜਵਾਨਾਂ ਦੀ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਨਰਿੰਦਰ ਸਿੰਘ ਚੀਮਾ ਪੁੱਤਰ ਪਿੰਡ ਲਿੱਖਣ ਕੇ ਪੱਡੇ, ਸੁਖਜੀਤ ਸਿੰਘ ਅਤੇ ਪਿੰਡ ਲੱਖਣ ਕੇ ਪੱਡੇ ਵਾਸੀ ਪਰਮਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਕੈਲੀਫੋਰਨੀਆ ਦੇ ਸੈਕਰਾਮੈਂਟੋ ਸਥਿਤ ਆਪਣੇ ਘਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੋਂ ਇੱਕੋ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਦਰੱਖਤ ਨਾਲ ਟਕਰਾਉਣ ਨਾਲ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਵਿੰਦਰ ਸਿੰਘ ਵਾਸੀ ਲਿਟਾਂ ਨੇ ਦੱਸਿਆ ਕਿ ਉਸਦੇ ਭਰਾ ਨਰਿੰਦਰ ਸਿੰਘ ਚੀਮਾ ਦਾ ਬੇਟਾ ਸੁਖਜੀਤ ਸਿੰਘ 2010 ‘ਚ ਅਮਰੀਕਾ ਗਿਆ ਤੇ 2 ਸਾਲ ਬਾਅਦ ਉੱਥੇ ਹੀ ਵਿਆਹ ਹੋ ਗਿਆ ਸੀ। ਹੁਣ ਉਸ ਦਾ ਇੱਕ 9 ਸਾਲ ਦਾ ਬੇਟਾ ਵੀ ਹੈ।

ਉਨ੍ਹਾਂ ਨੇ ਦੱਸਿਆ ਕਿ ਸੁਖਜੀਤ ਸਿੰਘ ਨੇ 17-18 ਜਨਵਰੀ ਨੂੰ 12 ਸਾਲ ਬਾਅਦ ਪੰਜਾਬ ਆਪਣੇ ਘਰ ਆਉਣਾ ਸੀ, ਪਰ ਅਖੀਰਲੇ ਦਿਨ ਹੀ ਸ਼ਾਮ ਸਾਢੇ 5 ਵਜੇ ਸਾਨੂੰ ਪਤਾ ਲੱਗਾ ਕਿ ਸੁਖਜੀਤ ਦੀ ਮੌਤ ਹੋ ਗਈ ਹੈ। ਸੁਖਜੀਤ ਦੇ ਪਿਤਾ ਨਰਿੰਦਰ ਸਿੰਘ ਚੀਮਾ ਅਤੇ ਮਾਤਾ ਅੱਜ ਹੀ ਪਿੰਡ ਤੋਂ ਅਮਰੀਕਾ ਲਈ ਰਵਾਨਾ ਹੋ ਗਏ।

ਮ੍ਰਿਤਕ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਲੱਖਣ ਦੇ ਪੱਡਾ ਦੇ ਮਾਮਾ ਸੁਖਪਾਲ ਸਿੰਘ ਗੁਡੂ ਵਾਸੀ ਰਾਮਗੜ੍ਹ ਨੇ ਦੱਸਿਆ ਕਿ ਬਲਜਿੰਦਰ ਸਿੰਘ ਕਰੀਬ 5 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ, ਜੋ ਕਿ ਟਰਾਲਾ ਚਲਾਉਂਦਾ ਸੀ, ਅਖੀਰਲੇ ਦਿਨ ਹੀ ਸੜਕ ਹਾਦਸੇ ‘ਚ ਉਸਦੀ ਮੌਤ ਹੋ ਗਈ।

ਬਲਜਿੰਦਰ ਸਿੰਘ ਦੀ ਮਾਤਾ ਦਾ ਇੱਕ ਸਾਲ ਪਹਿਲਾ ਹੀ ਦੇਹਾਂਤ ਹੋ ਚੁੱਕਿਆ ਹੈ ਅਤੇ ਹੁਣ ਉਸਦੇ ਪਰਿਵਾਰ ‘ਚ ਬਲਜਿੰਦਰ ਸਿੰਘ ਦਾ ਛੋਟਾ ਭਰਾ ਅਤੇ ਪਿਤਾ ਹਨ।

Leave a Reply

Your email address will not be published. Required fields are marked *

error: Content is protected !!