ਜਲੰਧਰ ‘ਚ ਭਾਜਪਾ ਉਮੀਦਵਾਰ ਮਹਿੰਦਰ ਭਗਤ ਟੰਗਿਆ ਪੁੱਠਾ !


ਜਲੰਧਰ (ਵੀਓਪੀ ਬਿਊਰੋ) –ਖਬਰ ਦਾ ਹੇਡਿੰਗ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ, ਜੀ ਹਾਂ ਸਾਗਰ ਕੇਐਨਜੀ ਨਾਂ ਦੇ ਇਕ ਨੌਜਵਾਨ ਨੇ ਆਪਣੇ ਫੇਸਬੁੱਕ ਅਕਾਊਂਟ ਉਪਰ ਜਲੰਧਰ ਵੈਸਟ ਤੋਂ ਭਾਜਪਾ ਉਮੀਦਵਾਰ ਮਹਿੰਦਰ ਭਗਤ ਦੀ ਉੱਲਟੀ ਫੋਟੋ ਅਪਲੋਡ ਕੀਤੀ ਹੈ। ਸਾਗਰ ਕੇਐਨਜੀ ਨੇ ਆਪਣੇ ਫੇਸਬੁੱਕ ਉਪਰ ਇਹ ਵੀ ਲਿਖਿਆ ਹੈ ਕਿ ਵਾਲਮਿਕਿ ਸਮਾਜ ਮਹਿੰਦਰ ਭਗਤ ਦਾ ਬਾਈਕਾਟ ਕਰਨਗੇ ਤੇ ਹਰਾਉਣਗੇ।

ਉਹਨਾਂ ਇਹ ਵੀ ਲਿਖਿਆ ਹੈ ਕਿ ਜੇਕਰ ਬੰਦੇ ਨੂੰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵਿਚ ਫਰਕ ਨਹੀਂ ਪਤਾ ਅਸੀਂ ਉਸਨੂੰ ਵੋਟਾਂ ਨਹੀਂ ਪਾ ਸਕਦੇ। ਮਹਿੰਦਰ ਭਗਤ ਦੀ ਫੋਟੋ ਉੱਲਟੀ ਲਾਉਣ ਤੋਂ ਬਾਅਦ ਵੈਸਟ ਹਲਕੇ ਵਿਚ ਮਹਿੰਦਰ ਭਗਤ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਸੋਸ਼ਲ ਮੀਡਿਆ ਤੇ ਇਸ ਦੀ ਚਰਚਾ ਵੀ ਸ਼ੁਰੂ ਹੋ ਗਈ ।

ਜੇਕਰ ਇਹ ਵਿਰੋਧ ਜਾਰੀ ਰਿਹਾ ਤਾਂ ਮਹਿੰਦਰ ਭਗਤ ਦਾ ਭਾਰੀ ਨੁਕਸਾਨ ਹੋ ਸਕਦਾ ਹੈ, ਕਿਉਂਕਿ ਵੈਸਟ ਹਲਕੇ ਵਿਚ ਭਗਤ ਭਾਈਚਾਰੇ ਦੀ ਆਬਾਦੀ ਨਾਲੋਂ ਵਾਲਮਿਕਿ ਤੇ ਰਵੀਦਾਸੀਆ ਸਮਾਜ ਦੀ ਆਬਾਦੀ ਜ਼ਿਆਦਾ ਹੈ। ਜੇਕਰ ਵਾਲਮਿਕਿ ਸਮਾਜ ਮਹਿੰਦਰ ਭਗਤ ਦਾ ਵਿਰੋਧ ਕਰਦਾ ਹੈ ਤਾਂ ਮਹਿੰਦਰ ਭਗਤ ਦਾ ਨੁਕਸਾਨ ਹੋ ਸਕਦਾ ਹੈ। ਮਹਿੰਦਰ ਭਗਤ ਦੇ ਵਿਰੋਧ ਦਾ ਫਾਇਦਾ ਸ਼ੀਤਲ ਅੰਗੂਰਾਲ ਨੂੰ ਹੋ ਸਕਦਾ ਹੈ, ਕਿਉਂਕਿ ਸ਼ੀਤਲ ਅੰਗੂਰਾਲ ਭਾਜਪਾ ਤੋਂ ਆਪ ਵਿਚ ਆਏ ਹਨ। ਜਿਹੜਾ ਕੈਡਰ ਭਾਜਪਾ ਨਾਲ ਜੁੜਿਆ ਸੀ ਉਹ ਆਪ ਵੱਲ ਨੂੰ ਹੋ ਸਕਦਾ ਹੈ। ਜਿਸ ਲਈ ਸ਼ੀਤਲ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।

Leave a Reply

Your email address will not be published.

error: Content is protected !!