ਰਾਸ਼ਟਰੀ ਬਾਲੜੀ ਦਿਵਸ 2022: ਸੋਸ਼ਲ ਮੀਡੀਆ ‘ਤੇ ਵਧਾਈ ਸੰਦੇਸ਼ ਦੀ ਧੂਮ

ਰਾਸ਼ਟਰੀ ਬਾਲੜੀ ਦਿਵਸ 2022: ਸੋਸ਼ਲ ਮੀਡੀਆ ‘ਤੇ ਵਧਾਈ ਸੰਦੇਸ਼ ਦੀ ਧੂਮ

ਪੰਜਾਬ (ਵੀਓਪੀ ਡੈਸਕ) – ਭਾਰਤ ਵਿੱਚ ਹਰ ਸਾਲ ੨੪ ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਨੇ ਸਾਲ 2008 ਵਿੱਚ ਕੀਤੀ ਸੀ। ਇਸ ਦਿਨ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਲੜਕੀਆਂ ਲਈ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ ਬਣਾਉਣਾ ਸ਼ਾਮਲ ਹੈ।24 ਜਨਵਰੀ ਨੂੰ ਰਾਸ਼ਟਰੀ ਬਾਲੜੀ ਦਿਵਸ ਮਨਾਉਣ ਲਈ ਇਸ ਲਈ ਚੁਣਿਆ ਗਿਆ ਸੀ ਕਿਉਂਕਿ 1966 ਵਿੱਚ ਇਸੇ ਦਿਨ ਇੰਦਰਾ ਗਾਂਧੀ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਾਸ਼ਟਰੀ ਬਾਲੜੀ ਦਿਵਸ ਦੇ ਆਯੋਜਨ ਦਾ ਉਦੇਸ਼ ਲੜਕੀਆਂ ਨੂੰ ਸਮਾਜ ਵਿਚ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨਾਲ ਹੋ ਰਹੇ ਵਿਤਕਰੇ ਨੂੰ ਦੂਰ ਕਰਨ ਦਾ ਸੰਦੇਸ਼ ਦੇਣਾ ਹੈ।

ਰਾਸ਼ਟਰੀ ਬਾਲੜੀ ਦਿਵਸ ਦੇ ਮੌਕੇ ‘ਤੇ, ਲੋਕ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ਰਾਹੀਂ ਵਧਾਈ ਸੰਦੇਸ਼ ਭੇਜ ਰਹੇ ਹਨ। #NationalGirlChildDay ਸੋਸ਼ਲ ਮੀਡੀਆ ‘ਤੇ ਵੀ ਟਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਕਈ ਨੇਤਾ ਅਤੇ ਗੁਰੂ ਸਾਹਿਬਾਨ ਦੇਸੀ ਮਾਈਕ੍ਰੋ ਬਲਾਗਿੰਗ ਐਪ Koo ਰਾਹੀਂ ਹਰਿਆਣਾ, ਪੰਜਾਬ ਦੀਆਂ ਧੁਰੰਧਰ ਧੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆ ਰਹੇ ਹਨ

ਕੂ ਐਪ ‘ਤੇ ਆਪਣੀ ਪੋਸਟ ਵਿੱਚ, ਮਾਲਵਿਕਾ ਸੂਦ ਨੇ ਕਿਹਾ, “ਅੱਜ ਰਾਸ਼ਟਰੀ ਬਾਲੜੀ ਦਿਵਸ ਹੈ ਅਤੇ ਮੈਂ ਸਾਰੀਆਂ ਕੁੜੀਆਂ, ਉਨ੍ਹਾਂ ਦੇ ਹੌਂਸਲੇ, ਉਨ੍ਹਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਦੀ ਹਾਂ। ਮੈਂ ਲੰਬੇ ਸਮੇਂ ਤੋਂ ਕੁੜੀਆਂ ਦੇ ਅਧਿਕਾਰਾਂ ਅਤੇ ਉਹਨਾਂ ਦੇ ਭਵਿੱਖ ਦੀ ਭਲਾਈ ਵਾਸਤੇ ਸਰਗਰਮ ਰਹੀ ਹਾਂ ਅਤੇ ਮੈਂ ਇਸ ਵਾਸਤੇ ਹਮੇਸ਼ਾ ਸਰਗਰਮ ਰਹਿਣ ਦਾ ਵਾਅਦਾ ਕਰਦੀ ਹਾਂ।

 

ਹਰਸਿਮਰਤ ਕੌਰ ਬਾਦਲ ਨੇ ਆਪਣੀ ਕੂ ਐਪ ਪੋਸਟ ਵਿੱਚ ਲਿਖਿਆ, “#NationalGirlChildDay ‘ਤੇ ਦੇਸ਼ ਦੀਆਂ ਸਾਰੀਆਂ ਧੀਆਂ ਨੂੰ ਵਧਾਈ। ਸਾਡੀਆਂ ਧੀਆਂ ਦੇ ਸੁਨਹਿਰੇ ਭਵਿੱਖ ਦੇ ਨਿਰਮਾਣ ਲਈ ਇੱਕ ਮਜ਼ਬੂਤ ਨੀਂਹ ਦੀ ਲੋੜ ਹੈ ਜੋ ਬਿਨਾਂ ਸ਼ਰਤ ਪਿਆਰ, ਸਹੀ ਸਿੱਖਿਆ ਅਤੇ ਪਰਿਵਾਰ ਵਿੱਚ ਬਰਾਬਰ ਦੇ ਰੁਤਬੇ ਨਾਲ ਹੀ ਹੋ ਸਕਦੀ ਹੈ। “

Leave a Reply

Your email address will not be published.

error: Content is protected !!